Home /News /national /

Kartarpur Corridor : ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਤੋਂ ਰਜਿਸਟ੍ਰੇਸ਼ਨ, ਜਾਣੋ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?

Kartarpur Corridor : ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਤੋਂ ਰਜਿਸਟ੍ਰੇਸ਼ਨ, ਜਾਣੋ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?

ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਿਆ: ਆਨਲਾਈਨ ਬੁਕਿੰਗ ਕਿਵੇਂ ਕਰਨੀ ਹੈ (Image credit : cnbctv18)

ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਿਆ: ਆਨਲਾਈਨ ਬੁਕਿੰਗ ਕਿਵੇਂ ਕਰਨੀ ਹੈ (Image credit : cnbctv18)

Kartarpur Corridor Online Registration : ਕਰਤਾਰਪੁਰ ਲਾਂਘਾ ਸਾਲ 2019 'ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ ਪਰ ਕਰੀਬ ਚਾਰ ਮਹੀਨਿਆਂ ਦੇ ਅੰਦਰ ਹੀ ਕੋਰੋਨਾ ਕਾਰਨ ਪਿਛਲੇ ਸਾਲ 23 ਮਾਰਚ ਨੂੰ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਤੇ ਬੁਕਿੰਗ ਕਰਨੀ ਪੈਣੀ ਹੈ। ਪੜ੍ਹੋ ਇਸਦੀ ਸਾਰੀ ਜਾਣਕਾਰੀ,,,

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਕਰਤਾਰਪੁਰ ਸਾਹਿਬ ਗੁਰਦੁਆਰਾ ਲਾਂਘਾ ਬੁੱਧਵਾਰ ਨੂੰ ਖੁੱਲ੍ਹ ਗਿਆ। ਸਿੱਖ ਧਾਰਮਿਕ ਆਗੂਆਂ ਦਾ ਇੱਕ ਜਥਾ ਕੱਲ੍ਹ ਹੀ ਇੱਥੇ ਗਿਆ ਸੀ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇੱਕ ਜੱਥਾ ਕਰਤਾਰਪੁਰ ਸਾਹਿਬ ਜਾ ਰਿਹਾ ਹੈ। ਇਸ 4.6 ਕਿਲੋਮੀਟਰ ਲੰਬੇ ਕੋਰੀਡੋਰ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿ ( Kartarpur Corridor Online registration process) ਆ ਬੁੱਧਵਾਰ ਨੂੰ ਹੀ ਸ਼ੁਰੂ ਹੋ ਗਈ ਸੀ। ਕੋਵਿਡ-19 ਮਹਾਮਾਰੀ ਕਾਰਨ ਇਹ ਕੋਰੀਡੋਰ ਪਿਛਲੇ ਸਾਲ 23 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਯਾਨੀ ਗੁਰੂ ਪਰਵ ਦੇ ਮੌਕੇ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਜੈਅੰਤੀ 19 ਨਵੰਬਰ ਨੂੰ ਹੈ।

  ਕਰਤਾਰਪੁਰ ਲਾਂਘਾ ਸਾਲ 2019 'ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ ਪਰ ਕਰੀਬ ਚਾਰ ਮਹੀਨਿਆਂ ਦੇ ਅੰਦਰ ਹੀ ਕੋਰੋਨਾ ਕਾਰਨ ਪਿਛਲੇ ਸਾਲ 23 ਮਾਰਚ ਨੂੰ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ prakashpurb550.mha.gov.in/kpr 'ਤੇ ਆਨਲਾਈਨ ਰਜਿਸਟਰ ਕਰਨਾ ਹੋਵੇਗਾ।

  ਬੁੱਕ ਕਿਵੇਂ ਕਰੀਏ 

  ਕਰਤਾਰਪੁਰ ਸਾਹਿਬ ਜਾਣ ਲਈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਹ ਰਜਿਸਟ੍ਰੇਸ਼ਨ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ prakashpurb550.mha.gov.in/kpr ਰਾਹੀਂ ਕੀਤੀ ਜਾਵੇਗੀ। ਇੱਥੇ ਤੁਹਾਨੂੰ ਬੁਕਿੰਗ ਪ੍ਰਕਿਰਿਆ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਰਜਿਸਟ੍ਰੇਸ਼ਨ ਫਾਰਮ ਭਰਨ ਲਈ ਨਿਰਦੇਸ਼ਾਂ ਨੂੰ ਪੜ੍ਹਨਾ ਹੋਵੇਗਾ।

  ਹੋਮ ਪੇਜ ਦੇ ਸਿਖਰ 'ਤੇ, ਤੁਹਾਨੂੰ 'ਆਨਲਾਈਨ ਅਪਲਾਈ' ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰਕੇ, ਤੁਹਾਨੂੰ ਆਪਣੀ ਨਾਗਰਿਕਤਾ ਅਤੇ ਯਾਤਰਾ ਦੀ ਮਿਤੀ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ Continue 'ਤੇ ਕਲਿੱਕ ਕਰਕੇ ਕਰਤਾਰਪੁਰ ਰਜਿਸਟ੍ਰੇਸ਼ਨ ਫਾਰਮ ਦੇ ਪਹਿਲੇ ਪੇਜ ਨੂੰ ਭਰਨਾ ਹੋਵੇਗਾ। ਤੁਹਾਨੂੰ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰਨਾ ਹੋਵੇਗਾ।

  ਇਸ ਤੋਂ ਬਾਅਦ ਤੁਹਾਨੂੰ ਹੋਰ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ। ਜਦੋਂ ਤੁਸੀਂ ਫਾਰਮ ਭਰਦੇ ਹੋ, ਤਾਂ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਅਤੇ PDF ਕਾਪੀ ਮਿਲੇਗੀ।

  ਯਾਤਰਾ ਦੀ ਮਿਤੀ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ, ਸ਼ਰਧਾਲੂਆਂ ਨੂੰ ਐਸਐਮਐਸ ਅਤੇ ਈ-ਮੇਲ ਰਾਹੀਂ ਆਪਣੀ ਰਜਿਸਟ੍ਰੇਸ਼ਨ ਬਾਰੇ ਪੁਸ਼ਟੀ ਕੀਤੀ ਜਾਵੇਗੀ।

  ਕਰਤਾਰਪੁਰ ਸਾਹਿਬ ਲਾਂਘੇ ਲਈ ਲੋੜੀਂਦੇ ਦਸਤਾਵੇਜ਼

  ਕਰਤਾਰਪੁਰ ਜਾਣ ਲਈ ਤੁਹਾਡੇ ਕੋਲ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। OCI ਕਾਰਡ ਧਾਰਕਾਂ ਨੂੰ ਰਜਿਸਟ੍ਰੇਸ਼ਨ ਫਾਰਮ ਵਿੱਚ ਆਪਣੇ ਕਾਰਡ ਦੇ ਵੇਰਵੇ ਪ੍ਰਦਾਨ ਕਰਨੇ ਪੈਂਦੇ ਹਨ। ਇੱਥੇ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਹਾਡਾ ਨਾਮ ਅਤੇ ਜਨਮ ਮਿਤੀ ਪਾਸਪੋਰਟ ਵਿੱਚ ਦਰਜ ਜਾਣਕਾਰੀ ਅਨੁਸਾਰ ਹੈ। ਖਾਸ ਕਰਕੇ ਤੁਹਾਨੂੰ ਸਪੈਲਿੰਗ ਦੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ।

  ਰਜਿਸਟਰੇਸ਼ਨ ਲਈ ਲੋੜੀਂਦੇ ਦਸਤਾਵੇਜ਼

  ਰਜਿਸਟ੍ਰੇਸ਼ਨ ਦੇ ਸਮੇਂ ਪਾਸਪੋਰਟ ਆਕਾਰ ਦੀ ਫੋਟੋ (ਜੇਪੀਜੀ ਫਾਰਮੈਟ) ਦੀ ਇੱਕ ਸਕੇਲ ਕਾਪੀ ਦੀ ਲੋੜ ਹੋਵੇਗੀ। ਇਸਦਾ ਆਕਾਰ 300 KB ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਪਾਸਪੋਰਟ ਦੀ ਇੱਕ ਸਕੈਨ ਕਾਪੀ ਵੀ ਨੱਥੀ ਕੀਤੀ ਜਾਵੇਗੀ। ਪਾਸਪੋਰਟ ਦੇ ਆਖਰੀ ਪੰਨੇ 'ਤੇ ਦਰਜ ਕੀਤੇ ਗਏ ਤੁਹਾਡੇ ਪਰਿਵਾਰਕ ਵੇਰਵੇ ਵਾਲੇ ਪੰਨੇ ਨੂੰ ਵੀ ਸਕੈਨ ਕਰਨਾ ਹੋਵੇਗਾ। ਇਹ ਸਾਰੇ ਦਸਤਾਵੇਜ਼ PDF ਫਾਰਮੈਟ ਵਿੱਚ 500 KB ਤੋਂ ਵੱਧ ਨਹੀਂ ਹੋਣੇ ਚਾਹੀਦੇ।

  Published by:Sukhwinder Singh
  First published:

  Tags: Guru Nanak Dev, Kartarpur Corridor, Online, Sikh