Home /News /national /

ਕਸ਼ਮੀਰੀ ਪੰਡਤਾਂ ਵੱਲੋਂ ਕੰਮ ਉਤੇ ਪਰਤਣ ਤੋਂ ਨਾਂਹ, ਸਰਕਾਰ ਅੱਗੇ ਰੱਖੀ ਸ਼ਰਤ

ਕਸ਼ਮੀਰੀ ਪੰਡਤਾਂ ਵੱਲੋਂ ਕੰਮ ਉਤੇ ਪਰਤਣ ਤੋਂ ਨਾਂਹ, ਸਰਕਾਰ ਅੱਗੇ ਰੱਖੀ ਸ਼ਰਤ

ਕਸ਼ਮੀਰੀ ਪੰਡਤਾਂ ਵੱਲੋਂ ਕੰਮ ਉਤੇ ਪਰਤਣ ਤੋਂ ਨਾਂਹ, ਸਰਕਾਰ ਅੱਗੇ ਰੱਖੀ ਸ਼ਰਤ (ਫਾਇਲ ਫੋਟੋ)

ਕਸ਼ਮੀਰੀ ਪੰਡਤਾਂ ਵੱਲੋਂ ਕੰਮ ਉਤੇ ਪਰਤਣ ਤੋਂ ਨਾਂਹ, ਸਰਕਾਰ ਅੱਗੇ ਰੱਖੀ ਸ਼ਰਤ (ਫਾਇਲ ਫੋਟੋ)

ਕਸ਼ਮੀਰੀ ਪੰਡਤਾਂ ਦਾ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਕਸ਼ਮੀਰ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਉੱਥੇ ਸੁਰੱਖਿਅਤ ਮਾਹੌਲ ਨਹੀਂ ਮਿਲ ਜਾਂਦਾ। ਤੁਸੀਂ ਸਾਡੇ ਤੋਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਲੈਂਦੇ ਹੋ। ਪਰ ਜਿਸ ਤਰ੍ਹਾਂ ਇਕ ਸਮੇਂ ਆਨਲਾਈਨ ਕੰਮ ਲਿਆ ਜਾਂਦਾ ਸੀ, ਉਸੇ ਤਰ੍ਹਾਂ ਅਸੀਂ ਅੱਜ ਵੀ ਆਨਲਾਈਨ ਕੰਮ ਕਰਨ ਲਈ ਤਿਆਰ ਹਾਂ। ਅਸੀਂ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸੁਰੱਖਿਅਤ ਥਾਵਾਂ 'ਤੇ ਨਹੀਂ ਲਾਇਆ ਜਾਂਦਾ।

ਹੋਰ ਪੜ੍ਹੋ ...
  • Share this:

ਕਸ਼ਮੀਰ ਵਿੱਚ ਪੀਐਮ ਪੈਕੇਜ (Kashmir PM Package) ਦੇ ਤਹਿਤ ਨੌਕਰੀ ਕਰ ਰਹੇ ਕਸ਼ਮੀਰੀ ਪੰਡਤ (Kashmiri Pandits) ਕਰਮਚਾਰੀਆਂ ਨੇ ਇੱਕ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਆਵਾਜ਼ ਉਠਾਈ ਹੈ।

ਕਸ਼ਮੀਰ ਤੋਂ ਜੰਮੂ ਪਹੁੰਚੇ ਇਨ੍ਹਾਂ ਕਸ਼ਮੀਰੀ ਪੰਡਤਾਂ ਨੇ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਅਟੈਚ ਕੀਤਾ ਜਾਵੇ ਹੈ।

ਦਰਅਸਲ, ਦੋ ਮਹੀਨੇ ਪਹਿਲਾਂ ਕਸ਼ਮੀਰ ਵਿੱਚ ਹੋਈ ਟਾਰਗੇਟ ਕਿਲਿੰਗ ਕਾਰਨ ਸਾਰੇ ਕਸ਼ਮੀਰੀ ਪੰਡਿਤ ਕਰਮਚਾਰੀ ਭੱਜ ਕੇ ਜੰਮੂ ਪਹੁੰਚ ਗਏ ਸਨ। ਉਦੋਂ ਤੋਂ ਉਹ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਇਹ ਸਾਰੇ ਕਰਮਚਾਰੀ ਕਸ਼ਮੀਰ ਵਿੱਚ ਪੀਐਮ ਪੈਕੇਜ ਦੇ ਤਹਿਤ ਕੰਮ ਕਰ ਰਹੇ ਹਨ। ਪਰ ਆਏ ਦਿਨ ਹੋ ਰਹੀਆਂ ਟਾਰਗੇਟ ਕਿਲਿੰਗਾਂ ਕਾਰਨ ਉਨ੍ਹਾਂ ਨੇ ਕਸ਼ਮੀਰ ਤੋਂ ਭੱਜਣਾ ਹੀ ਮੁਨਾਸਿਬ ਸਮਝਿਆ ਹੈ। ਹੁਣ ਉਨ੍ਹਾਂ ਦੀ ਨੌਕਰੀ ਅਤੇ ਜਾਨ ਦੀ ਸੁਰੱਖਿਆ ਲਈ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਗਾਇਆ ਜਾਵੇ।

ਕਸ਼ਮੀਰੀ ਪੰਡਤਾਂ ਦਾ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਕਸ਼ਮੀਰ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਉੱਥੇ ਸੁਰੱਖਿਅਤ ਮਾਹੌਲ ਨਹੀਂ ਮਿਲ ਜਾਂਦਾ। ਤੁਸੀਂ ਸਾਡੇ ਤੋਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਲੈਂਦੇ ਹੋ। ਪਰ ਜਿਸ ਤਰ੍ਹਾਂ ਇਕ ਸਮੇਂ ਆਨਲਾਈਨ ਕੰਮ ਲਿਆ ਜਾਂਦਾ ਸੀ, ਉਸੇ ਤਰ੍ਹਾਂ ਅਸੀਂ ਅੱਜ ਵੀ ਆਨਲਾਈਨ ਕੰਮ ਕਰਨ ਲਈ ਤਿਆਰ ਹਾਂ। ਅਸੀਂ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸੁਰੱਖਿਅਤ ਥਾਵਾਂ 'ਤੇ ਨਹੀਂ ਲਾਇਆ ਜਾਂਦਾ।

Published by:Gurwinder Singh
First published:

Tags: Jammu and kashmir, Kashmiri