ਕਠੂਆ ਬਲਾਤਕਾਰ ਮਾਮਲਾ: ਅੱਠ ਵਕੀਲਾਂ 'ਤੇ ਕੇਸ ਦਰਜ


Updated: April 16, 2018, 3:14 PM IST
ਕਠੂਆ ਬਲਾਤਕਾਰ ਮਾਮਲਾ: ਅੱਠ ਵਕੀਲਾਂ 'ਤੇ ਕੇਸ ਦਰਜ

Updated: April 16, 2018, 3:14 PM IST
ਕਠੂਆ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਜੰਮੂ ਪੁਲਿਸ ਨੇ 8 ਵਕੀਲਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਇਨ੍ਹਾਂ ਵਕੀਲਾਂ ਨੇ ਕਠੂਆ ਮਾਮਲੇ ਵਿੱਚ ਅਪਰਾਧ ਸ਼ਾਖਾ ਨੂੰ ਚਾਰਜਸ਼ੀਟ ਦਾਖਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਨਾਲ ਹੀ ਵਕੀਲਾਂ ਨੇ ਸਰਕਾਰੀ ਕਰਮਚਾਰੀਆਂ ਦੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।

ਦੱਸ ਦੇਈਏ ਕਿ ਭਾਰਤ ਦੇ ਬਾਰ ਕੌਂਸਲ ਨੇ ਕੱਲ੍ਹ ਵਕੀਲਾਂ ਦੇ ਰਵੱਈਏ ਬਾਰੇ ਕਦਮ ਚੁੱਕੇ ਸਨ। ਬਾਰ ਕੌਂਸਲ ਆਫ ਇੰਡੀਆ ਦੀ ਪੰਜ ਮੈਂਬਰੀ ਟੀਮ ਕਠੂਆ ਪਹੁੰਚ ਕੇ ਮਾਮਲੇ ਦੀ ਜਾਂਚ ਕਰੇਗੀ। ਇਹ ਫੈਸਲਾ ਬੀ ਸੀ ਆਈ ਨੇ ਕੀਤਾ ਹੈ ਕਿ ਇਕ 5 ਮੈਂਬਰੀ ਟੀਮ ਕਠੂਆ ਅਤੇ ਜੰਮੂ ਵਿਚ ਜਾ ਕੇ ਇਸ ਦੀ ਜਾਂਚ ਕਰੇਗੀ।

ਟੀਮ 20 ਅਪ੍ਰੈਲ ਨੂੰ ਚੱਲੇਗੀ ਤੇ ਇਹ ਵੀ ਦੇਖੇਗੀ ਕਿ ਬਾਰ ਐਸੋਸੀਏਸ਼ਨ ਦੇ ਲੋਕਾਂ ਨੇ ਕੀ ਕੀਤਾ ਸੀ, ਕਿਉਂ ਕੀਤਾ ? ਕੀ ਇਹ ਮਿਸਕੰਡੈਕਟ ਦੇ ਦਾਇਰੇ ਵਿੱਚ ਆਉਂਦਾ ਹੈ। ਇਸਦੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਜਾਵੇਗੀ।
First published: April 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ