ਕਠੂਆ ਗੈਂਗਰੇਪ 'ਤੇ ਕਤਲ ਕੇਸ 'ਚ ਫ਼ੈਸਲਾ, 6 ਮੁਲਜ਼ਮ ਦੋਸ਼ੀ ਕਰਾਰ

ਕਠੂਆ ਗੈਂਗਰੇਪ 'ਤੇ ਕਤਲ ਕੇਸ 'ਚ ਫ਼ੈਸਲਾ, 6 ਮੁਲਜ਼ਮ ਦੋਸ਼ੀ ਕਰਾਰ

 • Share this:
  ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ 8 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ  'ਚ ਫੈਸਲਾ ਆਇਆ ਹੈ। ਪਠਾਨਕੋਟ 'ਚ ਜ਼ਿਲ੍ਹਾ ਸੈਸ਼ਨ ਜੱਜ ਤੇਜਵਿੰਦਰ ਸਿੰਘ ਅਦਾਲਤ 'ਚ  ਇਸ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮਾਂ ਵਿੱਚ 2 ਪੁਲਿਸਵਾਲੇ ਵੀ ਸ਼ਾਮਲ ਹਨ। ਸੁਣਵਾਈ ਦੌਰਾਨ ਅਦਾਲਤ ਵਲੋਂ ਸੱਤਾਂ ਦੋਸ਼ੀਆਂ 'ਚੋਂ ਵਿਸ਼ਾਲ ਜੰਗੋਤਰਾ ਨੂੰ ਛੱਡ ਕੇ ਬਾਕੀ ਛੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ। ਵਿਸ਼ਾਲ ਜੰਗੋਤਰਾ ਮਾਮਲੇ ਦੇ ਮੁੱਖ ਦੋਸ਼ੀ ਸਾਂਜੀ ਰਾਮ ਦਾ ਬੇਟਾ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਪਿਛਲੇ ਸਾਲ ਬੱਚੀ ਨੂੰ ਅਗਵਾ ਕਰ 4 ਦਿਨ ਤੱਕ ਗੈਂਗਰੇਪ ਕੀਤਾ ਗਿਆ ਸੀ ਅਤੇ ਫਿਰ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ।

  ਮਾਸਟਰਮਾਈਂਡ ਸਾਂਝੀ ਰਾਮ ਤੇ ਹੈੱਡ ਕਾਂਸਟੇਬਲ ਤਿਲਕ ਰਾਜ ਦੋਸ਼ੀ ਕਰਾਰ

  ਦੀਪਕ ਖਜੂਰੀਆ ਤੇ ਸੁਰੇਂਦਰ ਵਰਮਾ ਦੋਸ਼ੀ ਕਰਾਰ

  ਆਨੰਦ ਦੱਤਾ ਅਤੇ ਪ੍ਰਵੇਸ਼ ਨੂੰ ਵੀ ਅਦਾਲਤ ਨੇ ਦੋਸ਼ੀ ਐਲਾਨਿਆ

  ਅੱਜ ਹੀ ਦੁਪਹਿਰ 2 ਵਜੇ ਦੋਸ਼ੀਆਂ ਨੂੰ ਸੁਣਾਈ ਜਾਵੇਗੀ ਸਜ਼ਾ
  First published:
  Advertisement
  Advertisement