ਰਾਹੁਲ ਤੇ ਕੇਜਰੀਵਾਲ ਨੇ ਦਿੱਲੀ ਵਿਚ ਗੱਠਜੋੜ ਬਾਰੇ ਖੋਲ੍ਹੇ ਰਾਜ਼

News18 Punjab
Updated: April 15, 2019, 9:55 PM IST
ਰਾਹੁਲ ਤੇ ਕੇਜਰੀਵਾਲ ਨੇ ਦਿੱਲੀ ਵਿਚ ਗੱਠਜੋੜ ਬਾਰੇ ਖੋਲ੍ਹੇ ਰਾਜ਼
News18 Punjab
Updated: April 15, 2019, 9:55 PM IST
ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਦਿੱਲੀ ਵਿਚ ਇਕ-ਦੂਜੇ ਉਤੇ ਗੱਠਜੋੜ ਦੇ ਰਾਹ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਹੈ। ਦੋਵਾਂ ਧਿਰਾਂ ਨੇ ਟਵੀਟ ਉਤੇ ਇਕ ਦੂਜੇ ਨੂੰ ਢਿੱਲ ਵਰਤਣ ਦਾ ਦੋਸ਼ ਲਾਇਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦਿੱਲੀ 'ਚ 'ਆਪ' ਨਾਲ ਗੱਠਜੋੜ ਚਾਹੁੰਦੀ ਹੈ। ਕਾਂਗਰਸ ਦਿੱਲੀ 'ਚ 'ਆਪ' ਨੂੰ 4 ਸੀਟਾਂ ਦੇਣ ਨੂੰ ਤਿਆਰ ਹੈ, ਪਰ ਕੇਜਰੀਵਾਲ ਯੂ-ਟਰਨ ਲੈ ਰਹੇ ਹਨ। ਸਮਾਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਦਿੱਲੀ 'ਚ 'ਆਪ'-ਕਾਂਗਰਸ ਗਠਜੋੜ ਬੀਜੇਪੀ ਦਾ ਸਫਾਇਆ ਕਰ ਸਕਦੀ ਹੈ।

ਉਧਰ, ਆਪ ਨੇ ਕਿਹਾ ਹੈ ਕਿ, ਕਿਹੜਾ ਯੂ-ਟਰਨ? ਅਜੇ ਤਾਂ ਗੱਲਬਾਤ ਚੱਲ ਰਹੀ ਸੀ। ਤੁਹਾਡਾ ਟਵੀਟ ਦੱਸਦਾ ਹੈ ਕਿ ਗਠਜੋੜ ਤੁਹਾਡੀ ਇੱਛਾ ਨਹੀਂ, ਸਿਰਫ ਦਿਖਾਵਾ ਹੈ। ਮੈਨੂੰ ਦੁੱਖ ਹੈ ਕਿ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ। ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖਤਰੇ ਤੋਂ ਬਚਾਉਣਾ ਹੈ। ਦੁੱਖ ਹੈ ਕਿ ਤੁਸੀਂ UP ਤੇ ਹੋਰ ਸੂਬਿਆਂ ਚ ਵੀ ਮੋਦੀ ਵਿਰੋਧੀ ਵੋਟ ਵੰਡ ਕੇ ਮੋਦੀ ਜੀ ਦੀ ਮਦਦ ਕਰ ਰਹੇ ਹੋ।ਰਾਹੁਲ ਨੇ ਇਹ ਵੀ ਲਿਖਿਆ ਕਿ ਗਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ। ਹੁਣ ਰਾਹੁਲ ਦੇ ਇਸ ਟਵੀਟ ਤੋਂ ਸਾਫ ਹੈ ਕਿ ਕਾਂਗਰਸ ਬੀਜੇਪੀ ਨੂੰ ਹਰਾਉਣ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਤਿਆਰ ਹੈ। ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਤੇ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਆਪ ਵੱਲੋਂ ਕੋਸ਼ਿਸ਼ਾਂ ਕਰਨ ਦੀਆਂ ਖ਼ਬਰਾਂ ਆ ਰਹੀਆਂ ਸੀ ਪਰ ਕਾਂਗਰਸ ਵਿਚ ਇਸ ਨੂੰ ਲੈ ਕੇ ਇੱਕ ਰਾਏ ਨਹੀਂ ਬਣ ਪਾ ਰਹੀ ਹੈ।

ਕੇਜਰੀਵਾਲ ਨੇ ਵੀ ਗਠਜੋੜ ਲਈ ਕਈ ਸ਼ਰਤਾਂ ਰੱਖ ਦਿੱਤੀਆਂ ਸੀ ਜਿਸ ਕਰਕੇ ਗਠਜੋੜ ਦੀ ਗੱਲ ਸਿਰੇ ਨਹੀਂ ਲੱਗ ਰਹੀ ਸੀ। ਉੱਧਰ ਕੇਜਰੀਵਾਲ ਨੇ ਵੀ ਟਵੀਟ ਕਰਕੇ ਰਾਹੁਲ ਦੇ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਲਿਖਿਆ ਕਿ ਕਿਹੜਾ ਯੂ-ਟਰਨ? ਹਾਲੇ ਤਾਂ ਗੱਲਬਾਤ ਹੀ ਚੱਲ ਰਹੀ ਸੀ। ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਤੁਹਾਡੀ ਇੱਛਾ ਨਹੀਂ, ਸਿਰਫ ਦਿਖਾਵਾ ਹੀ ਹੈ। ਮੈਨੂੰ ਦੱਖ ਹੈ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ। ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖ਼ਤਰੇ ਤੋਂ ਬਚਾਉਣਾ ਅਹਿਮ ਹੈ। 
First published: April 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...