Home /News /national /

ਕੇਜਰੀਵਾਲ ਬੋਲੇ- CM ਚੰਨੀ ਦੇ ਹਲਕੇ 'ਚ ਚੱਲ ਰਹੀ ਨਜਾਇਜ਼ ਮਾਈਨਿੰਗ, ਸੱਤਾ 'ਚ ਆਉਣ 'ਤੇ ਹੋਏਗੀ ਜਾਂਚ

ਕੇਜਰੀਵਾਲ ਬੋਲੇ- CM ਚੰਨੀ ਦੇ ਹਲਕੇ 'ਚ ਚੱਲ ਰਹੀ ਨਜਾਇਜ਼ ਮਾਈਨਿੰਗ, ਸੱਤਾ 'ਚ ਆਉਣ 'ਤੇ ਹੋਏਗੀ ਜਾਂਚ

ਕੇਜਰੀਵਾਲ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਸਾਰ ਮਾਈਨਿੰਗ ਮਾਫੀਆ ਮਾਮਲੇ ਵਿੱਚ ਫਿਰ ਚੰਨੀ ਸਰਕਾਰ ਤੇ ਤਿੱਖੇ ਹਮਲੇ

ਕੇਜਰੀਵਾਲ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਸਾਰ ਮਾਈਨਿੰਗ ਮਾਫੀਆ ਮਾਮਲੇ ਵਿੱਚ ਫਿਰ ਚੰਨੀ ਸਰਕਾਰ ਤੇ ਤਿੱਖੇ ਹਮਲੇ

Arvind Kejriwal in Punjab : ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਨਾਲ CM ਚੰਨੀ ਦੀ ਮਿਲੀਭੁਗਤ ਹੈ। ਪੰਜਾਬ 'ਚ 20 ਹਜ਼ਾਰ ਕਰੋੜ ਦੀ ਨਜਾਇਜ਼ ਮਾਈਨਿੰਗ ਹੋਈ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਮੰਤਰੀਆਂ ਤੇ ਵਿਧਾਇਕਾਂ ਦੀ ਮਿਲੀਭੁਗਤ ਦੀ ਗੱਲ ਕਹੀ ਸੀ। ਕੇਜਰੀਵਾਲ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ਕਰ ਰਹੇ ਹਨ। ਅੱਜ ਉਨ੍ਹਾਂ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਸਾਰ ਮਾਈਨਿੰਗ ਮਾਫੀਆ ਮਾਮਲੇ ਵਿੱਚ ਫਿਰ ਚੰਨੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਐੱਮ ਦੇ ਹਲਕੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਤੇ ਆਪ ਦੇ ਸੱਤਾ ਵਿੱਚ ਆਉਣ ਤੇ ਜਾਂਚ ਕਰਵਾਈ ਜਾਵੇਗੀ। ਉਹ ਭ੍ਰਿਸ਼ਟ ਲੀਡਰਾਂ ਦੀ ਜੇਬ ਚੋਂ ਪੈਸਾ ਕੱਢਵਾ ਕੇ ਔਰਤਾਂ ਦੇ ਖਾਤੇ ਚ ਪਾਉਣਗੇ।

    ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਨਾਲ CM ਚੰਨੀ ਦੀ ਮਿਲੀਭੁਗਤ ਹੈ। ਪੰਜਾਬ 'ਚ 20 ਹਜ਼ਾਰ ਕਰੋੜ ਦੀ ਨਜਾਇਜ਼ ਮਾਈਨਿੰਗ ਹੋਈ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਮੰਤਰੀਆਂ ਤੇ ਵਿਧਾਇਕਾਂ ਦੀ ਮਿਲੀਭੁਗਤ ਦੀ  ਗੱਲ ਕਹੀ ਸੀ। ਕੇਜਰੀਵਾਲ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ।

    ਕੇਜਰੀਵਾਲ ਨੇ ਇੱਕ ਵਾਰ ਫਿਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਤੇ ਹਮਲਾ ਬੋਲਿਆ ਹੈ। ਉੱਧਰ CM ਚੰਨੀ ਪਹਿਲਾਂ ਵੀ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਚੁੱਕੇ ਹਨ। ਪਰਸੋਂ ਜਦੋਂ ਰਾਘਨ ਚੱਢਾ ਨੇ ਉਨ੍ਹਾਂ ਦੇ ਹਲਕੇ ਚ ਰੇਡ ਕੀਤੀ ਸੀ ਤਾਂ CM ਨੇ ਉਨ੍ਹਾਂ ਤੇ ਜ਼ਬਰਦਸਤ ਹਮਲਾ ਬੋਲਿਆ ਸੀ।

    AAP ਸੁਪ੍ਰੀਮੋ ਦੀਆਂ ਪੰਜਾਬ ਫੇਰੀਆਂ ਤੇ ਵੀ CM ਚੰਨੀ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਕੱਲ੍ਹ ਅੰਮ੍ਰਿਤਸਰ ਚ CM ਚੰਨੀ ਨੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧੇ ਤੇ ਦੁਹਰਾਇਆ ਕਿ ਬਾਹਰੀ ਲੋਕ ਪੰਜਾਬ ਤੇ ਰਾਜ ਕਰਨਾ ਦਾ ਸੁਪਨਾ ਦੇਖ ਰਹੇ ਹਨ।

    'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਰਾਏ ਖਾਸ, ਕਰਤਾਰਪੁਰ ਵਿਖੇ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ (ਆਪ ਵੱਲੋਂ ਤੀਜੀ ਗਾਰੰਟੀ) ਦੀ ਸ਼ੁਰੂਆਤ ਕਰਨਗੇ। ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 84 ਦੇ ਉਮੀਦਵਾਰ ਡਾ: ਰਵਜੋਤ ਸਿੰਘ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।
    Published by:Sukhwinder Singh
    First published:

    Tags: AAP Punjab, Arvind Kejriwal, Assembly Elections 2022, Charanjit Singh Channi, Mining mafia, Punjab Congress, Sand mining

    ਅਗਲੀ ਖਬਰ