ਕੇਜਰੀਵਾਲ ਨੇ ਤੀਜੀ ਵਾਰ ਸੰਭਾਲੀ ਦਿੱਲੀ ਦੀ ਕਮਾਨ, 6 ਵਿਧਾਇਕਾਂ ਨੇ ਵੀ ਚੁੱਕੀ ਸਹੁੰ

News18 Punjabi | News18 Punjab
Updated: February 16, 2020, 1:53 PM IST
share image
ਕੇਜਰੀਵਾਲ ਨੇ ਤੀਜੀ ਵਾਰ ਸੰਭਾਲੀ ਦਿੱਲੀ ਦੀ ਕਮਾਨ, 6 ਵਿਧਾਇਕਾਂ ਨੇ ਵੀ ਚੁੱਕੀ ਸਹੁੰ
ਕੇਜਰੀਵਾਲ ਨੇ ਤੀਜੀ ਵਾਰ ਸੰਭਾਲੀ ਦਿੱਲੀ ਦੀ ਕਮਾਨ, 6 ਵਿਧਾਇਕਾਂ ਨੇ ਵੀ ਚੁੱਕੀ ਸਹੁੰ

ਦਿੱਲੀ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਮੁੜ ਤੋਂ ਸੀਐੱਮ ਅਹੁਦੇ ਦੀ ਸਹੁੰ ਚੁੱਕੀ।

  • Share this:
  • Facebook share img
  • Twitter share img
  • Linkedin share img
ਦਿੱਲੀ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੁੜ ਤੋਂ ਸੀਐੱਮ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਕੇਜਰੀਵਾਲ ਦੇ ਨਾਲ 6 ਹੋਰ ਸਹਿਯੋਗੀਆਂ ਨੇ ਵੀ ਸਹੁੰ ਚੁੱਕੀ।

ਇਸ ਦੌਰਾਨ ਵੱਡੀ ਗਿਣਤੀ ’ਚ  ਆਮ ਆਦਮੀ ਪਾਰਟੀ ਦੇ ਵਰਕਰ ਤੇ ਦਿੱਲੀ ਦੇ ਲੋਕ ਮੌਜੂਦ ਹਨ। ਕਾਬਲੇਗੌਰ ਹੈ ਕਿ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਦੇ ਸੀਐੱਮ ਬਣ ਗਏ ਹਨ।

6 ਹੋਰ ਮੈਂਬਰਾਂ ਨੇ ਚੁੱਕੀ ਸਹੁੰ
ਕੇਜਰੀਵਾਲ ਕੈਬਿਨਟ ਵਿਚ ਅਰਵਿੰਦ ਕੇਜਰੀਵਾਲ ਦੇ ਇਲਾਵਾ ਮਨੀਸ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੇ ਵੀ ਸਹੁੰ ਚੁੱਕੀ ਹੈ। ਕੈਬਿਨਟ ਵਿਚ ਕੇਜਰੀਵਾਲ ਨੂੰ ਮਿਲਾ ਕੇ ਇਸ ’ਚ ਕੁੱਲ 7 ਮੈਂਬਰਾਂ ਨੇ ਸਹੁੰ ਚੁੱਕੀ।

 'ਇਹ ਜਿੱਤ ਸਾਰਿਆਂ ਦੀ ਜਿੱਤ'

ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਸ ਜਿੱਤ ਨੂੰ ਸਾਰਿਆਂ ਦੀ ਜਿੱਤ ਦੱਸਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦਿੱਲੀ ਦਾ ਵਿਕਾਸ ਚਾਹੁੰਦੇ ਹਨ। 2 ਕਰੋੜ ਲੋਕਾਂ ਦਾ ਵਿਕਾਸ ਚਾਹੁੰਦੇ ਹਨ। ਕੇਜਰੀਵਾਲ ਨੇ ਪੀਐੱਮ ਨਰੇਂਦਰ ਮੋਦੀ ਤੋਂ ਦਿੱਲੀ ਦੇ ਵਿਕਾਸ ਲਈ ਆਸ਼ਿਰਵਾਦ ਮੰਗਿਆ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਉੱਥੇ ਮੌਜੂਦ ਲੋਕਾਂ ਦੇ ਨਾਲ ਮਿਲ ਕੇ 'ਹਮ ਹੋਂਗੇ ਕਾਮਯਾਬ' ਗੀਤ ਵੀ ਗਾਇਆ।

First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ