ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ 'ਦਿੱਲੀ ਕੀ ਯੋਗਸ਼ਾਲਾ' ਪ੍ਰੋਗਰਾਮ ਦੇ ਯੋਗਾ ਅਧਿਆਪਕਾਂ ਦੀ ਤਨਖਾਹ ਲਈ ਲੋਕਾਂ ਦੇ ਯੋਗਦਾਨ ਲਈ ਇੱਕ ਵਟਸਐਪ ਨੰਬਰ ਜਾਰੀ ਕੀਤਾ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਦੋਸ਼ ਲਾਇਆ ਕਿ ਉਪ ਰਾਜਪਾਲ ਵੀ.ਕੇ. ਸਕਸੈਨਾ ਅਤੇ ਭਾਜਪਾ ਦਿੱਲੀ ਵਾਸੀਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਯੋਗਾ ਟੀਚਰਾਂ ਦੀ ਤਨਖ਼ਾਹ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ 7277972779 ਨੰਬਰ 'ਤੇ ਸੁਨੇਹਾ ਭੇਜ ਕੇ ਇਸ ਬਾਰੇ ਜਾਣਕਾਰੀ ਦੇਣ ਅਤੇ ਦੱਸੋ ਕਿ ਉਹ ਕਿੰਨੇ ਯੋਗਾ ਅਧਿਆਪਕਾਂ ਦੀ ਤਨਖ਼ਾਹ ਚੁੱਕਣਾ ਚਾਹੁੰਦੇ ਹਨ।
ਯੋਗਾ ਅਧਿਆਪਕਾਂ ਨੂੰ ‘ਦਿੱਲੀ ਦੀ ਯੋਗਸ਼ਾਲਾ’ ਤਹਿਤ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ, ‘ਜੋ ਕੋਈ ਵੀ ਤਨਖ਼ਾਹ ਦੀ ਅਦਾਇਗੀ ਵਿੱਚ ਮਦਦ ਕਰਨਾ ਚਾਹੁੰਦਾ ਹੈ, ਉਹ ਨੰਬਰ ’ਤੇ ਸੁਨੇਹਾ ਭੇਜ ਕੇ ਦੱਸ ਸਕਦਾ ਹੈ ਕਿ ਉਹ ਇੱਕ ਜਾਂ ਦੋ ਅਧਿਆਪਕਾਂ ਲਈ ਯੋਗਦਾਨ ਪਾਉਣਾ ਚਾਹੁੰਦੇ ਹਨ… ਫਿਰ ਅਸੀਂ ਉਨ੍ਹਾਂ ਨੂੰ ਅਧਿਆਪਕ/ਅਧਿਆਪਕਾਵਾਂ ਦਾ ਨਾਂ ਦੇਵਾਂਗੇ, ਤਾਂ ਜੋ ਉਹ ਉਨ੍ਹਾਂ ਕਿਹਾ ਕਿ ਤਨਖਾਹ ਵਿੱਚ ਯੋਗਦਾਨ 15,000 ਦੇ ਗੁਣਾ ਵਿੱਚ ਹੋਣਾ ਚਾਹੀਦਾ ਹੈ। ਉਪ ਰਾਜਪਾਲ ਸਕਸੈਨਾ ਅਤੇ ਭਾਜਪਾ 'ਤੇ ਸਰਕਾਰ ਦੇ ਕਦਮਾਂ ਨੂੰ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ, 'ਜਦੋਂ ਉਨ੍ਹਾਂ ਨੇ ਯੋਗ ਸ਼ਾਲਾ ਨੂੰ ਰੋਕਿਆ ਤਾਂ ਇਹ ਬਹੁਤ ਦੁਖਦਾਈ ਸੀ। ਲਗਭਗ 17,000 ਲੋਕ ਉਨ੍ਹਾਂ ਕਲਾਸਾਂ ਵਿੱਚ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਯੋਗਾ ਅਧਿਆਪਕਾਂ ਦੀ ਤਨਖਾਹ ਨਹੀਂ ਦੇਣਗੇ। ਲੋਕਾਂ ਨੂੰ ਯੋਗਾ ਕਰਨ ਤੋਂ ਕੌਣ ਰੋਕ ਰਿਹਾ ਹੈ? ਇਹ ਪਾਪ ਹੈ।'
ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਨਵੰਬਰ ਨੂੰ ਦਾਅਵਾ ਕੀਤਾ ਸੀ ਕਿ ਉਪ ਰਾਜਪਾਲ ਨੇ 31 ਅਕਤੂਬਰ ਤੋਂ ਬਾਅਦ 'ਦਿੱਲੀ ਕੀ ਯੋਗਸ਼ਾਲਾ' ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ, ਪਰ ਨਾਲ ਹੀ ਕਿਹਾ ਕਿ ਸਰਕਾਰ ਯੋਗਾ ਕਲਾਸਾਂ ਜਾਰੀ ਰੱਖਣ ਨੂੰ ਯਕੀਨੀ ਬਣਾਏਗੀ। ਉਪ ਰਾਜਪਾਲ ਸਕੱਤਰੇਤ ਦੇ ਸੂਤਰਾਂ ਨੇ ਕਿਹਾ ਸੀ ਕਿ ਸਕਸੈਨਾ ਦੇ ਦਫ਼ਤਰ ਨੂੰ 31 ਅਕਤੂਬਰ ਤੋਂ ਬਾਅਦ ਯੋਗਸ਼ਾਲਾ ਜਾਰੀ ਰੱਖਣ ਦੀ ਬੇਨਤੀ ਵਾਲੀ ਕੋਈ ਫਾਈਲ ਨਹੀਂ ਮਿਲੀ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਉਹ ਕਟੋਰਾ ਲੈ ਕੇ ਭੀਖ ਮੰਗਣਗੇ, ਪਰ ਯੋਗਾ ਅਧਿਆਪਕਾਂ ਨੂੰ ਤਨਖਾਹ ਦੇਣਗੇ, ਦਿੱਲੀ 'ਚ 'ਯੋਗਸ਼ਾਲਾ' ਪ੍ਰੋਗਰਾਮ ਨਹੀਂ ਰੁਕਣ ਦੇਣਗੇ। ਪੰਜਾਬ ਵਿੱਚ ਵੀ ਮੁਫਤ ਯੋਗਾ ਕਲਾਸਾਂ ਸ਼ੁਰੂ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, Arvind Kejriwal, Yoga