ਇਸ ਰਾਜ ’ਚ ਪਾਣੀ ਵਾਲੀ ਬੋਤਲ ਦਾ ਰੇਟ 20 ਰੁਪਏ ਤੋਂ ਕੀਤਾ 13 ਰੁਪਏ 

News18 Punjabi | News18 Punjab
Updated: February 14, 2020, 4:37 PM IST
share image
ਇਸ ਰਾਜ ’ਚ ਪਾਣੀ ਵਾਲੀ ਬੋਤਲ ਦਾ ਰੇਟ 20 ਰੁਪਏ ਤੋਂ ਕੀਤਾ 13 ਰੁਪਏ 
ਇਸ ਰਾਜ ’ਚ ਪਾਣੀ ਵਾਲੀ ਬੋਤਲ ਦਾ ਰੇਟ 20 ਰੁਪਏ ਤੋਂ ਕੀਤਾ 13 ਰੁਪਏ 

  • Share this:
  • Facebook share img
  • Twitter share img
  • Linkedin share img
ਕੇਰਲ ਸਰਕਾਰ ਨੇ ਪਾਣੀ ਵਾਲੀ ਬੋਤਲ ਦਾ ਰੇਟ 20 ਰੁਪਏ ਤੋਂ 13 ਰੁਪਏ ਕਰ ਦਿੱਤਾ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ  ਨੇ ਖੁਰਾਕ ਦੇ ਪ੍ਰਸਤਾਵ ਤੇ ਦਸਤਖਤ ਕੀਤੇ ਤੇ ਪਾਣੀ ਦੀ ਬੋਤਲਾਂ ਰੇਟਾਂ ’ਚ ਕਮੀ ਕੀਤੇ ਜਾਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋੜੀਂਦੀਆਂ ਵਸਤੂਆਂ ਦੀ ਸੂਚੀ ਵਿੱਚ ਬੋਤਲਬੰਦ ਪਾਣੀ ਨੂੰ ਸ਼ਾਮਲ ਕਰਨਾ ਕੀਮਤ ਨਿਯੰਤਰਣ ਦੇ ਯੋਗ ਬਣਾਉਂਦਾ ਹੈ। ਦੂਜੇ ਪਾਸੇ ਖੁਰਾਕ ਮੰਤਰੀ ਪੀ. ਥਿਲੋਥਮਨ ਨੇ ਦੱਸਿਆ ਕਿ ਨਵੀਂ ਕੀਮਤ ਬਾਰੇ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤੀ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੇ ਬ੍ਰਾਂਡ ਦੇ ਬੋਤਲਬੰਦ ਪਾਣੀ ਲਈ ਬੀ.ਆਈ.ਐੱਸ. ਦੇ ਮਿਆਰ ਲਾਜ਼ਮੀ ਕਰਨ ਦਾ ਵੀ ਫੈਸਲਾ ਲਿਆ ਹੈ। ਇਹ ਅਣਅਧਿਕਾਰਤ ਨਿਰਮਾਤਾਵਾਂ ਨੂੰ ਦੁਕਾਨ ਬੰਦ ਕਰਨ ਲਈ ਮਜਬੂਰ ਕਰੇਗਾ।

2018 ’ਚ ਕੀਤਾ ਗਿਆ ਸੀ ਫੈਸਲਾ

2018 ਵਿੱਚ ਸਰਕਾਰ ਨੇ ਬੋਤਲਬੰਦ ਪਾਣੀ ਬਣਾਉਣ ਵਾਲੀਆਂ ਨਿਰਮਾਤਾ ਕੰਪਨੀਆਂ ਨਾਲ ਇਕ ਮੀਟਿੰਗ ਕੀਤੀ ਜਿਸ ਵਿੱਚ ਰੇਟ  ਘਟਾ ਕੇ 12 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਵਪਾਰੀਆਂ ਅਤੇ ਕੁਝ ਨਿਰਮਾਤਾਵਾਂ ਦੇ ਵਿਰੋਧ ਦੇ ਮੱਦੇਨਜ਼ਰ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਸੀ। ਖੈਰ ਇਸ ਫੈਸਲੇ ’ਤੇ ਕੁਝ ਕੰਪਨੀਆਂ ਨੇ ਘੱਟੋ ਘੱਟ 15 ਰੁਪਏ ਦੀ ਕੀਮਤ ‘ਤੇ ਜ਼ੋਰ ਦਿੱਤਾ ਸੀ। ਪਰ ਕੇਰਲ ਬੌਟਲਡ ਵਾਟਰ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਕੀਮਤ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਪ੍ਰਧਾਨ ਐਮ. ਮੁਹੰਮਦ ਨੇ ਕਿਹਾ ਕਿ ਐਸੋਸੀਏਸ਼ਨ ਨੇ ਪ੍ਰਚੂਨ ਦੀ ਕੀਮਤ ਵਿਚ ਕਟੌਤੀ ਕਰਨ ਦੀ ਪਹਿਲ ਕੀਤੀ ਸੀ ਜਦੋਂ ਬਹੁ-ਰਾਸ਼ਟਰੀ ਬ੍ਰਾਂਡਾਂ ਨੇ 2012 ਵਿਚ ਉਨ੍ਹਾਂ ਦੀ ਕੀਮਤ 20 ਰੁ. ਪ੍ਰਤੀ ਲਿਟਰ ਕਰ ਦਿੱਤੀ ਸੀ। ਹਾਲਾਂਕਿ, ਵਪਾਰਕ ਸਰੋਕਾਰਾਂ ਨੂੰ ਲੈ ਕੇ ਉਦਯੋਗ ਦੇ ਖਿਡਾਰੀਆਂ ਦਾ ਕੁਝ ਵਿਰੋਧ ਹੋਇਆ ਸੀ।
ਉਦਯੋਗ ਨੂੰ ਲੰਬੇ ਸਮੇਂ ਵਿਚ ਮਿਲੇਗੀ ਮਦਦ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਰਲ ਵਾਟਰ ਅਥਾਰਟੀ ਦੀ ਇਕ ਸਹਾਇਕ ਕੰਪਨੀ ਰਾਹੀਂ ਇੱਕ ਲੀਟਰ ਬੋਤਲਬੰਦ ਪਾਣੀ 10 ਰੁ. ‘ਤੇ ਵੇਚਦੀ ਹੈ। ਰਾਜ ਸਰਕਾਰ ਦੇ ਇਸ ਕਦਮ ਨਾਲ ਉਦਯੋਗ ਨੂੰ ਲੰਬੇ ਸਮੇਂ ਵਿਚ ਮਦਦ ਮਿਲੇਗੀ। ਇੱਕ ਮੋਟੇ ਅਨੁਮਾਨ ਅਨੁਸਾਰ ਕੇਰਲ ਵਿੱਚ 200 ਦੇ ਕਰੀਬ ਬੋਤਲਬੰਦ ਪਾਣੀ ਨਿਰਮਾਤਾ ਹਨ। ਪਰ ਐਸੋਸੀਏਸ਼ਨ ਦੇ ਸੌ ਤੋਂ ਘੱਟ ਮੈਂਬਰ ਹਨ। ਜ਼ਿਆਦਾਤਰ ਨਿਰਮਾਤਾ ਇੱਕ ਦਿਨ ਵਿੱਚ ਬੋਤਲਬੰਦ ਪਾਣੀ ਦੇ 300 ਤੋਂ 500 ਕੇਸਾਂ ਨੂੰ ਵੇਚਦੇ ਹਨ।
First published: February 14, 2020, 4:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading