
Kerala: ਚੱਲਦੀ ਬੱਸ ਵਿੱਚ ਨਰਸ ਨੇ ਵਿਅਕਤੀ ਨੂੰ ਦਿੱਤੀ CPR, ਬਚਾਈ ਵਿਅਕਤੀ ਦੀ ਜਾਨ
ਕਹਿੰਦੇ ਹਨ ਕਿ ਰੱਬ ਜਿਸ ਦੇ ਨਾਲ ਹੁੰਦਾ ਹੈ, ਉਸ ਕੋਈ ਵੀ ਵਾਲ ਵੀ ਵੀਂਗਾ ਨਹੀਂ ਕਰ ਸਕਦਾ। ਇਸ ਕਥਨੀ ਨੂੰ ਸੱਚ ਬਣਾਉਂਦੀ ਇੱਕ ਖਬਰ ਤਿਰੁਵੰਤਪੁਰਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨਰਸ ਦੇ ਸਮੇਂ ਸਿਰ ਦਖਲ ਨਾਲ ਇੱਕ ਨੌਜਵਾਨ ਦੀ ਜਾਨ ਬਚਾਈ ਗਈ।
ਨਰਸ ਲੀਜੀ ਐਮ ਐਲੇਕਸ ਨੇ ਚੱਲਦੀ ਬੱਸ ਵਿੱਚ ਕਾਰਡੀਓਪੁਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਕੀਤੀ ਤੇ 28 ਸਾਲਾ ਰਾਜੀਵ ਦੀ ਜਾਨ ਬਚਾਈ । ਇਹ ਘਟਨਾ ਬੁੱਧਵਾਰ ਰਾਤ 8 ਵਜੇ ਤੋਂ ਠੀਕ ਪਹਿਲਾਂ ਵਾਪਰੀ, 31 ਸਾਲਾ ਲੀਜੀ ਹੋਲੀ ਕਰਾਸ ਹਸਪਤਾਲ, ਕੋਟੀਯਮ ਵਿੱਚ ਛੇ ਘੰਟੇ ਦੀ ਸ਼ਿਫਟ ਤੋਂ ਬਾਅਦ ਕੋਲਮ ਦੇ ਵਡਾਕੇਵਿਲਾ ਵਿੱਚ ਘਰ ਵਾਪਸ ਜਾ ਰਹੀ ਸੀ। ਉਹ ਤਿਰੂਵੰਤਪੁਰਮ-ਕੋਲਮ ਯਾਤਰੀ ਬੱਸ ਵਿੱਚ ਸਵਾਰ ਹੋਈ ਸੀ।
ਜਿਵੇਂ ਹੀ ਬੱਸ ਪਰਾਕੁਲਮ ਪਹੁੰਚੀ, ਲੀਜੀ ਨੇ ਦੇਖਿਆ ਕਿ ਕੰਡਕਟਰ ਯਾਤਰੀਆਂ ਤੋਂ ਪੁੱਛ ਰਿਹਾ ਸੀ ਕਿ ਕਿਸੇ ਕੋਲ ਪਾਣੀ ਹੈ। ਕੰਡਕਟਰ ਨੇ ਕਿਹਾ ਕਿ ਬੱਸ ਵਿੱਚ ਕੋਈ ਬਿਮਾਰ ਪੈ ਗਿਆ ਹੈ। ਜਦੋਂ ਤੱਕ ਲੀਜੀ, ਜੋ ਕਿ ਅਗਲੀ ਸੀਟ 'ਤੇ ਬੈਠੀ ਸੀ, ਆਦਮੀ ਦੀ ਸੀਟ 'ਤੇ ਪਹੁੰਚੀ, ਉਹ ਵਿਅਕਤੀ ਬੇਹੋਸ਼ ਹੋ ਗਿਆ ਸੀ।
ਲੀਜੀ ਨੇ ਤੁਰੰਤ ਉਸ ਦੀ ਨਬਜ਼ ਚੈੱਤ ਕੀਤੀ ਅਤੇ ਮਹਿਸੂਸ ਕੀਤਾ ਕਿ ਨਬਜ਼ ਬੰਦ ਹੋ ਗਈ ਸੀ। ਬਿਨਾਂ ਸਮਾਂ ਗੁਆਏ, ਉਸ ਨੇ ਹੋਰ ਯਾਤਰੀਆਂ ਦੀ ਮਦਦ ਨਾਲ ਰਾਜੀਵ ਨੂੰ ਬੱਸ ਦੇ ਫਰਸ਼ 'ਤੇ ਲਿਟਾ ਦਿੱਤਾ ਅਤੇ ਲੀਜੀ ਨੇ ਉਸ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ।
ਲੀਜੀ ਨੇ ਦੱਸਿਆ ਕਿ “ਉਸ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ। ਸਿਰਫ਼ ਸੀਪੀਆਰ ਦੇਣਾ ਤੇ ਬੱਸ ਨੂੰ ਨਜ਼ਦੀਕੀ ਹਸਪਤਾਲ ਲਿਜਾਣਾ ਬਾਕੀ ਸੀ ”। ਉਹ ਉਦੋਂ ਤੱਕ ਸੀਪੀਆਰ ਦਿੰਦੀ ਰਹੀ ਜਦੋਂ ਤੱਕ ਬੱਸ ਨਜ਼ਦੀਕੀ ਹਸਪਤਾਲ ਨਹੀਂ ਪਹੁੰਚ ਗਈ। ਉਸ ਨੇ ਦੱਸਿਆ ਕਿ ਬਾਅਦ ਵਿੱਚ, ਉਸ ਵਿਅਕਤੀ ਦਾ ਹਸਪਤਾਲ ਦੇ ਸਟਾਫ ਵੱਲੋਂ ਟ੍ਰੀਟਮੈਂਟ ਸ਼ੁਰੂ ਕੀਤਾ ਗਿਆ ਤੇ ਉਸ ਵਿਅਕਤੀ ਦੀ ਨਬਜ਼ ਵਾਪਸ ਆ ਗਈ।"
ਲੀਜੀ ਨੇ ਕਿਹਾ “ਮੈਂ ਉੱਥੇ ਸੀ ਅਤੇ ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ। ਅਸੀਂ ਹਸਪਤਾਲ ਵਿੱਚ ਸੀਪੀਆਰ ਕਰਦੇ ਹਾਂ ਪਰ ਹਸਪਤਾਲ ਤੋਂ ਬਾਹਰ ਅਜਿਹਾ ਕਰਨਾ ਮੇਰੇ ਕਰੀਅਰ ਵਿੱਚ ਕਦੇ ਨਹੀਂ ਹੋਇਆ ਹੈ। ਇਹ ਉਨ੍ਹਾਂ ਪਲਾਂ ਵਿੱਚੋਂ ਇੱਕ ਸੀ ਜਦੋਂ ਮੈਂ ਆਪਣੇ ਪੇਸ਼ੇ 'ਤੇ ਸੱਚਮੁੱਚ ਮਾਣ ਮਹਿਸੂਸ ਕੀਤਾ”। ਉਹ ਮਹਿਸੂਸ ਕਰਦੀ ਹੈ ਕਿ ਸੀਪੀਆਰ ਕਈਆਂ ਦੀ ਜਾਨ ਬਚਾ ਸਕਦਾ ਹੈ ਤੇ ਇਸ ਦੀ ਵੱਧ ਤੋਂ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।