Home /News /national /

Couple swapping : ਪਤਨੀਆਂ ਦੀ ਅਦਲਾ-ਬਦਲੀ ਲਈ ਚੱਲ ਰਹੇ ਗਰੁੱਪ ਦਾ ਪਰਦਾਫਾਸ਼, 7 ਜਾਣੇ ਗ੍ਰਿਫਤਾਰ

Couple swapping : ਪਤਨੀਆਂ ਦੀ ਅਦਲਾ-ਬਦਲੀ ਲਈ ਚੱਲ ਰਹੇ ਗਰੁੱਪ ਦਾ ਪਰਦਾਫਾਸ਼, 7 ਜਾਣੇ ਗ੍ਰਿਫਤਾਰ

ਕੇਰਲ ਪੁਲਿਸ ਨੇ ਸੈਕਸ ਲਈ ਪਤਨੀਆਂ ਦੀ ਅਦਲਾ-ਬਦਲੀ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ( photo-ani)

ਕੇਰਲ ਪੁਲਿਸ ਨੇ ਸੈਕਸ ਲਈ ਪਤਨੀਆਂ ਦੀ ਅਦਲਾ-ਬਦਲੀ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ( photo-ani)

couple swapping racket: ਗਰੁੱਪ ਮੈਂਬਰ ਪਤੀ ਦੀ ਪਤਨੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨਾਲ ਸਮੂਹ ਦੇ ਮੈਂਬਰ ਨੇ ਬਲਾਤਕਾਰ(raped ) ਕੀਤਾ ਹੈ। ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਚਾਰ ਹੋਰਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਗੈਰ-ਕੁਦਰਤੀ ਸੈਕਸ(unnatural sex) ਕਰਨ ਲਈ ਮਜਬੂਰ ਕੀਤਾ।

ਹੋਰ ਪੜ੍ਹੋ ...
 • Share this:

  ਕੋਟਾਯਮ : ਕੇਰਲਾ ਵਿੱਚ ਇੱਕ ਔਰਤ ਦੀ ਸ਼ਿਕਾਇਤ ਉੱਤੇ ਕੇਰਲਾ ਪੁਲਿਸ ਨੂੰ ਸੈਕਸ ਰੈਕਟ(Sex racket) ਦੇ ਇੱਕ ਅਨੋਖੇ ਕੇਸ ਦਾ ਪਰਾਫਾਸ਼ ਹੋਇਆ ਹੈ। ਜਿਸ ਵਿੱਚ ਪਤੀ ਆਪਣੀਆਂ ਦੀ ਅਦਬਲਾ ਬਦਲੀ (exchanging partners for sex)ਕਰਕੇ ਇਹ ਕਾਰਾ ਕਰ ਰਹੇ ਸਨ। ਇਸ ਕੰਮ ਨੂੰ ਚਲਾਉਣ ਲਈ ਬਕਾਇਦਾ ਰੂਪ ਵਿੱਚ ਇੱਕ ਹਜ਼ਾਰ ਮੈਂਬਰ ਵਾਲਾ ਇੱਕ ਸੋਸ਼ਲ ਮੀਡੀਆ ਗਰੁੱਪ(swapping wife) ਵੀ ਬਣਾਇਆ ਗਿਆ ਸੀ।

  ਇਹ ਇੱਕ ਚਾਂਗਨਾਸੇਰੀ ਮੂਲ ਦੀ ਔਰਤ ਦੀ ਸ਼ਿਕਾਇਤ ਨੇ ਕੇਰਲ ਵਿੱਚ ਸਰਗਰਮ 'ਕਪਲ ਸ਼ੇਅਰਿੰਗ' ਗਰੁੱਪ ਨੂੰ ਤੋੜਨ ਵਿੱਚ ਪੁਲਿਸ ਦੀ ਮਦਦ ਕੀਤੀ ਸੀ। ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨਾਲ ਸਮੂਹ ਦੇ ਮੈਂਬਰ ਨੇ ਬਲਾਤਕਾਰ(raped ) ਕੀਤਾ ਹੈ। ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਚਾਰ ਹੋਰਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਗੈਰ-ਕੁਦਰਤੀ ਸੈਕਸ(unnatural sex) ਕਰਨ ਲਈ ਮਜਬੂਰ ਕੀਤਾ।

  ਕੇਰਲ ਪੁਲਿਸ ਨੇ ਕੋਟਾਯਮ ਜ਼ਿਲੇ ਦੀ ਕਰੂਕਾਚਲ ਪੁਲਿਸ ਕੋਲ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸੈਕਸ ਲਈ ਸਾਥੀਆਂ ਦੇ ਅਦਲਾ-ਬਦਲੀ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਕਿ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 25 ਤੋਂ ਵੱਧ ਲੋਕ ਨਿਗਰਾਨੀ ਹੇਠ ਹਨ ਅਤੇ ਇੱਕ ਦੋ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

  ਪੁਲਿਸ ਅਨੁਸਾਰ ਇਨ੍ਹਾਂ ਸਮੂਹਾਂ ਵਿੱਚ 1,000 ਤੋਂ ਵੱਧ ਜੋੜੇ ਹਨ ਅਤੇ ਉਹ ਔਰਤਾਂ ਦੀ ਅਦਲਾ-ਬਦਲੀ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸੂਬੇ ਦੇ ਤਿੰਨ ਜ਼ਿਲ੍ਹਿਆਂ ਨਾਲ ਸਬੰਧਤ ਹਨ, ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਲੋਕ ਇਸ ਰੈਕੇਟ ਦਾ ਹਿੱਸਾ ਹਨ।

  ਮੀਡੀਆ ਰਿਪੋਰਟ ਵਿੱਚ ਇਹ ਵੀ ਕਿਹਾ ਕਿ ਸਮਾਜ ਦੇ ਉੱਚ ਕੋਟੀ ਦੇ ਕਈ ਲੋਕ ਇਸ ਸਮੂਹ ਦਾ ਹਿੱਸਾ ਹਨ।

  ਕੋਟਾਯਮ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ, "ਪਹਿਲਾਂ ਟੈਲੀਗ੍ਰਾਮ ਅਤੇ ਮੈਸੇਂਜਰ ਸਮੂਹਾਂ ਵਿੱਚ ਸ਼ਾਮਲ ਹੋਣ ਦਾ ਢੰਗ ਤਰੀਕਾ ਹੈ ਅਤੇ ਫਿਰ ਦੋ ਜਾਂ ਤਿੰਨ ਜੋੜੇ ਸਮੇਂ-ਸਮੇਂ 'ਤੇ ਮਿਲਦੇ ਹਨ। ਇਸ ਤੋਂ ਬਾਅਦ ਔਰਤਾਂ ਦੀ ਅਦਲਾ-ਬਦਲੀ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਇਕੋ ਸਮੇਂ ਇੱਕ ਔਰਤ ਦੇ ਤਿੰਨ ਮਰਦਾਂ ਦੁਆਰਾ ਸ਼ੇਅਰ ਕੀਤੇ ਜਾਣ ਦੀਆਂ ਵੀ ਉਦਾਹਰਨਾਂ ਹਨ। ਗਰੁੱਪ ਵਿੱਚ ਕੁਝ ਇੱਕਲੇ ਮੈਂਬਰਾਂ ਲਈ ਕੁੱਝ ਪਤੀ ਪੈਸੇ ਦੇ ਬਦਲੇ ਵੀ ਆਪਣੀਆਂ ਪਤਨੀਆਂ ਨੂੰ ਇੱਕ ਦਿਨ ਦੇ ਸਰੀਰਕ ਸਬੰਧਾਂ ਲਈ ਦਿੰਦੇ ਸਨ।"

  2019 ਵਿੱਚ, ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਕਯਾਮਕੁਲਮ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਵਿਅਕਤੀ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਨੂੰ ਦੋ ਵਿਅਕਤੀਆਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਅਤੇ ਪਤੀ ਉਸ ਨੂੰ ਹੋਰ ਅਜਨਬੀਆਂ ਨਾਲ ਸੌਣ ਲਈ ਕਹਿ ਰਿਹਾ ਸੀ। ਉਹ ਸ਼ੇਅਰਚੈਟ ਰਾਹੀਂ ਗੱਲਬਾਤ ਕਰ ਰਹੇ ਸਨ।

  ਹਾਲਾਂਕਿ ਪੁਲਿਸ ਨੂੰ ਸੂਬੇ ਵਿੱਚ ਅਜਿਹੇ ਮਾਮਲਿਆਂ ਬਾਰੇ ਪਤਾ ਸੀ, ਪਰ ਸ਼ਿਕਾਇਤ ਨਾ ਹੋਣ ਕਾਰਨ ਉਹ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਅਜਿਹੀਆਂ ਕਈ ਘਟਨਾਵਾਂ ਸਹਿਮਤੀ ਨਾਲ ਵਾਪਰਦੀਆਂ ਹਨ। ਹਾਲਾਂਕਿ, ਤਾਜ਼ਾ ਮਾਮਲਾ ਵਧੇਰੇ ਗੰਭੀਰ ਹੈ ਕਿਉਂਕਿ ਇਸ ਵਿੱਚ ਵਿੱਤੀ ਲੈਣ-ਦੇਣ ਵੀ ਸ਼ਾਮਲ ਹੈ, ਪੁਲਿਸ ਦਾ ਕਹਿਣਾ ਹੈ। ਸਮੂਹ ਵਿੱਚ ਕੁਝ ਅਣਵਿਆਹੇ ਮਰਦ, ਪਤਨੀਆਂ ਨਾਲ ਸੈਕਸ ਕਰਨ ਲਈ ਪਤੀਆਂ ਨੂੰ ਪੈਸੇ ਦਿੰਦੇ ਸਨ।

  ਪੁਲਿਸ ਨੇ ਦੱਸਿਆ ਕਿ ਇਸ ਵੂਮੈਨ ਐਕਸਚੇਂਜ ਗਰੁੱਪ 'ਚ ਸ਼ਾਮਲ ਲੋਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕੀ ਇਸ ਗਰੁੱਪ ਦੇ ਮੈਂਬਰਾਂ ਦੇ ਕਿਸੇ ਹੋਰ ਗਰੁੱਪ ਨਾਲ ਸਬੰਧ ਹਨ ਜਾਂ ਨਹੀਂ। ਪੁਲਿਸ ਨੇ ਦੱਸਿਆ ਕਿ ਜਲਦੀ ਹੀ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।

  Published by:Sukhwinder Singh
  First published:

  Tags: Kerala, Police, Sex racket, Social media, Wife