Home /News /national /

ਕੇਰਲਾ 'ਚ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕੇਰਲਾ 'ਚ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕੇਰਲਾ 'ਚ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਗ੍ਰਿਫਤਾਰ( ਸੰਕੇਤਕ ਤਸਵੀਰ)

ਕੇਰਲਾ 'ਚ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਗ੍ਰਿਫਤਾਰ( ਸੰਕੇਤਕ ਤਸਵੀਰ)

Man Held for Raping Pregnant Goat: ਕੇਰਲਾ ਪੁਲਿਸ ਨੇ ਕਾਸਰਗੋਡ ਜ਼ਿਲ੍ਹੇ ਵਿੱਚ ਇੱਕ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਮਾਰਨ ਦੇ ਦੋਸ਼ ਵਿੱਚ ਇੱਕ ਹੋਟਲ ਕਰਮਚਾਰੀ ਸੇਂਥਿਲ ਨੂੰ ਗ੍ਰਿਫ਼ਤਾਰ ਕੀਤਾ ਹੈ।

 • Share this:
  ਕੇਰਲਾ  ਦੇ ਕਾਸਰਗੋਡ ਜ਼ਿਲੇ 'ਚ ਪੁਲਸ ਨੇ ਇਕ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਮਾਰਨ ਦੇ ਦੋਸ਼ 'ਚ ਇਕ ਹੋਟਲ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਆਈਪੀਸੀ ਦੀ ਧਾਰਾ 377 ਅਤੇ ਜਾਨਵਰਾਂ ਵਿਰੁੱਧ ਬੇਰਹਿਮੀ ਦੀ ਰੋਕਥਾਮ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਤੜਕੇ ਕਰੀਬ 1.30 ਵਜੇ ਦੀ ਹੈ। ਹੋਟਲ ਦੇ ਕੁਝ ਕਰਮਚਾਰੀਆਂ ਨੇ ਪਿਛਲੇ ਵਿਹੜੇ ਵਿਚ ਹੰਗਾਮਾ ਸੁਣਿਆ, ਜਿੱਥੇ ਦੋ ਬੱਕਰੀਆਂ ਰੱਖੀਆਂ ਗਈਆਂ ਸਨ। ਮੁਲਾਜ਼ਮਾਂ ਨੇ ਦੇਖਿਆ ਕਿ ਗਰਭਵਤੀ ਬੱਕਰੀ ਦਾ ਖੂਨ ਵਹਿ ਰਿਹਾ ਸੀ ਅਤੇ ਉਹ ਪਿੰਜਰੇ ਦੇ ਬਾਹਰ ਸੀ। ਪੁਲਿਸ ਨੇ ਅੱਗੇ ਕਿਹਾ ਕਿ ਬੱਕਰੀ ਨੇ ਜਲਦੀ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਹੋਟਲ ਨਾਲ ਸਬੰਧਤ ਬੱਕਰੀ ਚਾਰ ਮਹੀਨੇ ਦੀ ਗਰਭਵਤੀ ਸੀ।

  ਮੁਲਾਜ਼ਮਾਂ ਨੇ ਸਾਢੇ ਤਿੰਨ ਮਹੀਨਿਆਂ ਤੋਂ ਹੋਟਲ ਵਿੱਚ ਮੁਲਾਜ਼ਮ ਵਜੋਂ ਕੰਮ ਕਰ ਰਹੇ ਸੇਂਥਿਲ ਨੂੰ ਮੌਕੇ ਤੋਂ ਕਾਬੂ ਕਰ ਲਿਆ। ਹਾਲਾਂਕਿ, ਦੋ ਆਦਮੀਆਂ ਨੂੰ ਕੰਧ ਟੱਪ ਕੇ ਖੇਤਰ ਤੋਂ ਫਰਾਰ ਹੁੰਦੇ ਦੇਖਿਆ ਗਿਆ। ਹੋਸਦੁਰਗ ਪੁਲਿਸ ਨੇ ਜਾਨਵਰਾਂ ਪ੍ਰਤੀ ਬੇਰਹਿਮੀ ਨੂੰ ਰੋਕਣ ਦੀਆਂ ਸਬੰਧਤ ਧਾਰਾਵਾਂ ਅਤੇ ਆਈਪੀਸੀ ਦੀ ਧਾਰਾ 377 ਦੀ ਵਰਤੋਂ ਕਰਕੇ ਐਫਆਈਆਰ ਦਰਜ ਕੀਤੀ ਹੈ।

  ਐਫਆਈਆਰ ਮੁਤਾਬਕ ਸ਼ਿਕਾਇਤ ਦੇ ਆਧਾਰ 'ਤੇ ਗੈਰ-ਕੁਦਰਤੀ ਅਪਰਾਧ ਦੀ ਧਾਰਾ ਸ਼ਾਮਲ ਕੀਤੀ ਗਈ ਸੀ। ਸਰਕਾਰੀ ਵੈਟਰਨਰੀ ਸਰਜਨ ਦੀ ਮੁਢਲੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਬੱਕਰੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
  Published by:Sukhwinder Singh
  First published:

  Tags: Rape case

  ਅਗਲੀ ਖਬਰ