Home /News /national /

ਕੇਰਲ ਵਾਸੀ ਓਣਮ ਦੇ ਜਸ਼ਨ ਮੌਕੇ 487 ਕਰੋੜ ਦੀ ਸ਼ਰਾਬ ਪੀ ਗਏ

ਕੇਰਲ ਵਾਸੀ ਓਣਮ ਦੇ ਜਸ਼ਨ ਮੌਕੇ 487 ਕਰੋੜ ਦੀ ਸ਼ਰਾਬ ਪੀ ਗਏ

ਕੈਪਟਨ ਨੇ ਕੇਂਦਰ ਤੋਂ ਸ਼ਰਾਬ ਦੇ ਠੇਕੇ ਖੋਲਣ ਲਈ ਮੰਗੀ ਮਨਜੂਰੀ

ਕੈਪਟਨ ਨੇ ਕੇਂਦਰ ਤੋਂ ਸ਼ਰਾਬ ਦੇ ਠੇਕੇ ਖੋਲਣ ਲਈ ਮੰਗੀ ਮਨਜੂਰੀ

 • Share this:

  ਇਸ ਵਾਰੀ ਕੇਰਲ (Kerala) ਵਿਚ ਓਣਮ (Onam) ਮੌਕੇ ਲੋਕਾਂ ਨੇ ਵੱਖਰਾ ਹੀ ਰਿਕਾਰਡ ਬਣਾ ਦਿੱਤਾ। ਇਸ ਸਾਲ ਓਣਮ ਦੌਰਾਨ ਰਾਜ ਵਿਚ 487 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ (Liquor Sales) ਹੋਈ, ਜਦਕਿ ਪਿਛਲੇ ਸਾਲ ਇਹ ਅੰਕੜਾ 457 ਕਰੋੜ ਰੁਪਏ ਸੀ। ਪਿਛਲੇ ਸਾਲ ਦੇ ਜਸ਼ਨ ਦੇ ਮੁਕਾਬਲੇ ਇਸ ਸਾਲ ਤਿਉਹਾਰ ਦੇ 8 ਦਿਨਾਂ ਵਿਚ ਲੋਕ 30 ਕਰੋੜ ਤੋਂ ਜ਼ਿਆਦਾ ਦੀ ਸ਼ਰਾਬ ਪੀ ਗਏ। ਇਸ ਸਾਲ 3 ਸਤੰਬਰ ਨੂੰ ਸ਼ੁਰੂ ਹੋਇਆ ਓਣਮ 10 ਸਤੰਬਰ ਤਕ ਮਨਾਇਆ ਗਿਆ।


  ਕੇਰਲ ਵਿਚ ਅਗਸਤ ਦਾ ਮਹੀਨਾ ਸ਼ਰਾਬ ਦੀ ਵਿਕਰੀ ਲਈ ਬਹੁਤ ਸ਼ਾਨਦਾਰ ਰਿਹਾ। ਅੰਕੜਿਆਂ ਮੁਤਾਬਕ ਜੁਲਾਈ ਦੇ ਮੁਕਾਬਲੇ ਅਗਸਤ ਵਿਚ ਸ਼ਰਾਬ ਦੀ ਵਿਕਰੀ ਵਿਚ 71 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਬੇਵਰੇਜੇਸ ਕੋ-ਆਪਰੇਸ਼ਨ(BEVCO) ਦੀ ਦੁਕਾਨਾਂ ਵਿਚ ਅਗਸਤ ਵਿਚ ਕੁਲ 1229 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ। ਓਣਮ ਦੌਰਾਨ ਆਊਟਲੈਟਸ ਵਿਚ 90.32 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ। ਪਿਛਲੇ ਸਾਲ ਇਹ ਅੰਕੜਾ 88.08 ਕਰੋੜ ਰੁਪਏ ਸੀ।


  ਸ਼ਰਾਬ ਵਿਕਰੀ ਵਿਚ ਅਲਪੁਝਾ ਕਾਚੇਰੀਪਦੀ ਜੰਕਸ਼ਨ ਦੀ ਦੁਕਾਨ ਦੂਜੇ ਅਤੇ ਪਾਵਰ ਹਾਊਸ ਰੋਡ ਦੇ ਆਊਟਲੈਟ ਤੀਜੇ ਸਥਾਨ ਉਪਰ ਰਹੇ। ਰਾਜ ਵਿਚ 1, 11 ਅਤੇ 13 ਸਤੰਬਰ ਨੂੰ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ।


   

  First published:

  Tags: Festival, Kerala, Liquor