ਤਿਰੂਵਨੰਤਪੁਰਮ : ਕੇਰਲ ਦੇ ਕਾਲਜ ਵਿਦਿਆਰਥੀ ਇਨ੍ਹੀਂ ਦਿਨੀਂ ਅਨੋਖਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਇਸ ਰੋਸ ਪ੍ਰਦਰਸ਼ਨ ਨੂੰ ‘ਲੈਪਟਾਪ ਪ੍ਰੋਟੈਸਟ’ ਦਾ ਨਾਂ ਦਿੱਤਾ ਹੈ। ਸੀਈਟੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀ ਸਥਾਨਕ ਨਿਵਾਸੀਆਂ ਦੀ ਐਸੋਸੀਏਸ਼ਨ ਦੀ ਨੈਤਿਕ ਪੁਲਿਸਿੰਗ ਦਾ ਵਿਰੋਧ ਕਰਨ ਲਈ ਬੱਸ ਸਟਾਪ ਦੇ ਅੰਦਰ ਇੱਕ ਦੂਜੇ ਦੀਆਂ ਗੋਦ ਵਿੱਚ ਬੈਠ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਰੈਜ਼ੀਡੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਦੇ ਪ੍ਰਧਾਨ ਅਤੇ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਚੇਰੂਵੱਕਲ ਜਯਾਨ ਦੀ ਅਗਵਾਈ ਵਿੱਚ ਲੜਕੇ ਅਤੇ ਲੜਕੀਆਂ ਨੂੰ ਇਕੱਠੇ ਬੈਠਣ ਤੋਂ ਰੋਕਣ ਲਈ ਲੰਬੇ ਤਿੰਨ ਸੀਟਾਂ ਵਾਲੇ ਬੈਂਚ ਨੂੰ ਇੱਕ-ਇੱਕ ਸੀਟ ਵਿੱਚ ਕੱਟ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥੀ ਨੇ ਇਸ ਦੇ ਵਿਰੋਧ 'ਚ 'ਲੈਪਟਾਪ' ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਰਿਪੋਰਟ ਮੁਤਾਬਕ 'ਲੈਪਟਾਪ' ਪ੍ਰੋਟੈਸਟ ਦੌਰਾਨ ਇੰਜੀਨੀਅਰਿੰਗ ਦੇ ਵਿਦਿਆਰਥੀ ਇਕ-ਦੂਜੇ ਦੀ ਗੋਦ 'ਚ ਬੈਠੇ ਸਨ। ਉਨ੍ਹਾਂ ਦੀਆਂ ਉਂਗਲਾਂ ਬੰਨ੍ਹੀਆਂ ਹੋਈਆਂ ਸਨ ਅਤੇ ਹੱਥ ਇੱਕ ਦੂਜੇ ਦੇ ਮੋਢਿਆਂ ਦੁਆਲੇ ਲਪੇਟੇ ਹੋਏ ਸਨ। ਇਸ ਦੇ ਨਾਲ ਹੀ ਉਹ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੇ ਸੀ। ਉਸ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਇਹ ਵਾਇਰਲ ਹੋ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਹੈ, ਜੋ ਕਾਲਜ ਦੇ ਵਿਦਿਆਰਥੀਆਂ ਭਾਵ ਲੜਕਿਆਂ ਅਤੇ ਲੜਕੀਆਂ ਨੂੰ ਵੱਖ-ਵੱਖ ਲਾਈਨਾਂ ਵਿੱਚ ਦੇਖਣਾ ਪਸੰਦ ਕਰਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਲੜਕੀਆਂ ਅਤੇ ਲੜਕਿਆਂ ਦੇ ਇਕੱਠੇ ਬੈਠਣ ਨੂੰ ਆਮ ਕਰਨਾ ਚਾਹੁੰਦੇ ਹਨ।
'ਲੈਪਟਾਪ' ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਵਿਰੋਧ ਵਿੱਚ ਸ਼ਾਮਲ ਹੋਈ ਕਾਲਜ ਆਫ਼ ਇੰਜੀਨੀਅਰਿੰਗ ਤ੍ਰਿਵੇਂਦਰਮ ਦੀ ਵਿਦਿਆਰਥਣ ਨੰਦਨਾ ਪੀਐਮ, ਨੇ TOI ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਜਿਨ੍ਹਾਂ ਹਾਲਾਤਾਂ ਵਿੱਚ ਵੱਡੇ ਹੋਏ ਹਾਂ ਅਤੇ ਜਿਨ੍ਹਾਂ ਹਾਲਾਤਾਂ ਵਿੱਚ ਉਹ ਵੱਡੇ ਹੋਏ ਹਨ, ਦੋਵੇਂ ਵੱਖ-ਵੱਖ ਹਨ। ਅਸੀਂ ਨਹੀਂ ਸੋਚਦੇ ਕਿ ਸਮਾਜ ਇੱਕ ਰਾਤ ਵਿੱਚ ਬਦਲ ਜਾਵੇਗਾ, ਪਰ ਲੋਕਾਂ ਨੂੰ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰਨਾ ਚਾਹੀਦਾ ਹੈ। ਸਾਡੀ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਸਾਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।
ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਬੱਸ ਸਟੈਂਡ ਦੇ ਬੈਂਚਾਂ ਨੂੰ ਇਲਾਕਾ ਨਿਵਾਸੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਢਾਹਿਆ ਜਾ ਰਿਹਾ ਹੈ। ਫਿਰ ਗੱਲਬਾਤ ਦੌਰਾਨ ਅਚਾਨਕ ਇਹ ਵਿਚਾਰ ਵਿਦਿਆਰਥੀਆਂ ਨੂੰ ਆਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ 'ਲੈਪਟਾਪ' ਪ੍ਰੋਟੈਸਟ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਅਤੇ ਲਿਖਿਆ, 'ਜੇਕਰ ਉਨ੍ਹਾਂ ਦੀ ਸਮੱਸਿਆ ਸਾਡੇ ਨਾਲ ਬੈਠਣ ਨਾਲ ਹੈ, ਤਾਂ ਅਸੀਂ ਇਕ ਦੂਜੇ ਦੀ ਗੋਦੀ 'ਤੇ ਕਿਉਂ ਨਾ ਬੈਠੀਏ?'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।