• Home
  • »
  • News
  • »
  • national
  • »
  • KERALA TEACHERS UNITE TO BRING ELECTRICITY TO HOMES UNDER CONSTRUCTION GH RP

ਕੇਰਲਾ: ਵਿਦਿਆਰਥੀ ਦੇ ਉਸਾਰੀ ਅਧੀਨ ਘਰ ਵਿੱਚ ਬਿਜਲੀ ਲਿਆਉਣ ਲਈ ਅਧਿਆਪਕ ਹੋਏ ਇੱਕਜੁੱਟ

ਕੇਰਲਾ: ਵਿਦਿਆਰਥੀ ਦੇ ਉਸਾਰੀ ਅਧੀਨ ਘਰ ਵਿੱਚ ਬਿਜਲੀ ਲਿਆਉਣ ਲਈ ਅਧਿਆਪਕ ਹੋਏ ਇੱਕਜੁੱਟ

  • Share this:
ਜਦੋਂ ਦੀ ਕੋਰੋਨਾਵਾਇਰਸ ਮਹਾਂਮਾਰੀ ਨੇ ਸਕੂਲਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ, ਸਕੂਲ ਆਨਲਾਈਨ ਕਲਾਸਾਂ ਦੁਆਰਾ ਹੋ ਚੱਲ ਰਹੇ ਹਨ। ਔਨਲਾਈਨ ਕਲਾਸਾਂ ਦੀਆਂ ਆਪਣੀਆਂ ਬੰਦਸ਼ਾਂ ਹਨ ਅਤੇ ਸਭ ਤੋਂ ਪਹਿਲਾਂ ਤਾਂ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਨੂੰ ਵਧੀਆ ਇੰਟਰਨੈਟ ਕਨੈਕਸ਼ਨਾਂ ਦੀ ਲੋੜ ਹੈ ਅਤੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਇੰਟਰਨੈਟ ਕਨੈਕਸ਼ਨਾਂ ਬਾਰੇ ਸੋਚਣ ਤੋਂ ਪਹਿਲਾਂ ਉਨ੍ਹਾਂ ਦੀ ਸੰਭਾਲ ਕਰਨ ਬਾਰੇ ਵਧੇਰੇ ਮੁਸਕਲਾਂ ਹੁੰਦੀਆਂ ਹਨ। ਇਸ ਤਰ੍ਹਾਂ ਦੀ ਇੱਕ ਘਟਨਾ ਕੀਜ਼ਲ ਦੇ ਨੇੜੇ ਵਡਾਕਰ, ਕੇਰਲ ਵਿੱਚ ਦੇਖਣ ਨੂੰ ਮਿਲੀ ਹੈ।

ਸਕੂਲ ਦੇ ਇੱਕ ਅਧਿਆਪਕ ਕੇ.ਸ਼੍ਰੀਜਨ ਨੇ ਕਿਹਾ ਕਿ ਜਦੋਂ ਅਸੀਂ ਅਧਿਆਪਕ ਪਿਛਲੇ ਮਹੀਨੇ ਇਹ ਦੇਖਣ ਲਈ ਕਿ ਹਰ ਕੋਈ ਔਨਲਾਈਨ ਕਲਾਸਾਂ ਵਿੱਚ ਪੜ੍ਹ ਸਕੇਗਾ ਕਿ ਨਹੀਂ, ਕੁਝ ਵਿਦਿਆਰਥੀਆਂ ਦੇ ਘਰਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਦੇ ਇੱਕ ਪ੍ਰਾਇਮਰੀ ਕਲਾਸ ਦੇ ਵਿਦਿਆਰਥੀ ਕੋਲ ਔਨਲਾਈਨ ਪੜ੍ਹਨ ਲਈ ਇੰਟਰਨੈਟ ਤਾਂ ਦੂਰ ਦੀ ਗੱਲ ਹੈ ਅਜੇ ਬਿਜਲੀ ਹੀ ਨਹੀਂ ਹੈ ਕਿਉਂਕਿ ਉਸਦਾ ਘਰ ਅਜੇ ਨਿਰਮਾਣ ਅਧੀਨ ਹੈ ਅਤੇ ਜਿਸ ਕਰਕੇ ਅਜੇ ਵਾਇਰਿੰਗ ਨਹੀਂ ਹੋਈ।

ਸ਼੍ਰੀਜਨ, ਜਿਸ ਨੇ ਅਧਿਆਪਕ ਬਣਨ ਤੋਂ ਪਹਿਲਾਂ ਇੱਕ ਵਾਇਰਿੰਗ ਦਾ ਕੋਰਸ ਕੀਤਾ ਸੀ, ਨੇ ਆਪਣੇ ਵਿਦਿਆਰਥੀ ਦੀ ਸਹਾਇਤਾ ਲਈ ਘਰ ਦੀਆਂ ਤਾਰਾਂ ਲਗਾਉਣ ਦਾ ਕੰਮ ਸੰਭਾਲ ਲਿਆ। ਉਸ ਨਾਲ ਹੋਰ ਅਧਿਆਪਕ ਪੀ ਰਮੇਸ਼ਨ, ਅਰਜੁਨ ਪੀ ਐਸ, ਫਹਾਦ ਕੇ, ਜੀਜੀਸ਼ ਆਰ ਅਤੇ ਫੈਸਲ ਐਮ ਵੀ ਸ਼ਾਮਲ ਹੋਏ। ਸਕੂਲ ਪ੍ਰਬੰਧਨ ਵੀ ਤਾਰਾਂ ਲਈ ਬਿਜਲਈ ਉਪਕਰਣ ਖਰੀਦ ਕੇ ਸ਼ਾਮਿਲ ਹੋ ਗਿਆ ਅਤੇ ਇਕ ਮਹੀਨੇ ਦੇ ਅੰਦਰ ਹੀ ਘਰ ਨੂੰ ਲਾਈਟਾਂ ਨਾਲ ਰੋਸ਼ਨ ਕਰ ਦਿੱਤਾ।

ਸ਼੍ਰੀਜਨ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, “ਵਾਇਰਿੰਗ ਸਿਰਫ ਡੇਢ ਦਿਨ ਵਿੱਚ ਹੀ ਪੂਰੀ ਹੋ ਗਈ ਸੀ। ਹਾਲਾਂਕਿ, ਜ਼ਮੀਨ ਪਥਰੀਲੀ ਹੋਣ ਕਰਕੇ ਅਰਥਿੰਗ ਕਰਨ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਸੀ । ਇਸ ਲਈ, ਅਸੀਂ ਸਬੰਧਤ ਕੇਐਸਈਬੀ ਅਧਿਕਾਰੀ ਨਾਲ ਸੰਪਰਕ ਕੀਤਾ। ਦੋ ਵਾਧੂ ਇਲੈਕਟ੍ਰਿਕਲ ਅਰਥਿੰਗ ਲਗਾਏ ਜਾਣ ਤੋਂ ਬਾਅਦ ਮਸਲਾ ਹੱਲ ਹੋਇਆ। ”

ਸ਼੍ਰੀਜਨ ਦੇ ਅਨੁਸਾਰ, ਬੱਲਬ ਦੀ ਰੌਸ਼ਨੀ ਨੂੰ ਵੇਖਦੇ ਹੋਏ ਛੋਟੇ ਵਿਦਿਆਰਥੀ ਦੇ ਚਿਹਰੇ 'ਤੇ ਮੁਸਕੁਰਾਹਟ ਵੇਖਣਾ ਬਹੁਤ ਆਨੰਦਦਾਇਕ ਸੀ। ਬਾਅਦ ਵਿੱਚ ਡੀਵਾਈਐਫਆਈ (DYFI) ਸਥਾਨਕ ਕਮੇਟੀ ਦੁਆਰਾ ਵਿਦਿਆਰਥੀ ਨੂੰ ਇੱਕ ਮੋਬਾਈਲ ਫੋਨ ਦਿੱਤਾ ਗਿਆ।

ਸਕੂਲ ਦੀ ਮੁੱਖ ਅਧਿਆਪਕਾ ਜੈਅੰਤੀ ਕੇ ਐਸ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, “ਮਾਪਿਆਂ-ਅਧਿਆਪਕਾਂ ਦੀ ਐਸੋਸੀਏਸ਼ਨ, ਸਾਡੇ ਸਟਾਫ, ਸਾਬਕਾ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਨ ਨੇ ਇਨ੍ਹਾਂ ਬੱਚਿਆਂ ਨੂੰ ਸਮਾਰਟਫੋਨ ਖਰੀਦ ਕੇ ਦੇਣ ਲਈ ਹੱਥ ਮਿਲਾਏ ਹਨ।”
Published by:Ramanpreet Kaur
First published: