ਦਿਹਾੜੀਦਾਰ ਮਜ਼ਦੂਰ ਦੀ ਚਮਕੀ ਕਿਸਮਤ, ਇੰਝ ਬਣ ਗਿਆ ਕਰੋੜਪਤੀ

News18 Punjabi | News18 Punjab
Updated: February 12, 2020, 3:44 PM IST
share image
ਦਿਹਾੜੀਦਾਰ ਮਜ਼ਦੂਰ ਦੀ ਚਮਕੀ ਕਿਸਮਤ, ਇੰਝ ਬਣ ਗਿਆ ਕਰੋੜਪਤੀ
ਦਿਹਾੜੀਦਾਰ ਮਜ਼ਦੂਰ ਦੀ ਚਮਕੀ ਕਿਸਮਤ, ਇੰਝ ਬਣ ਗਿਆ ਕਰੋੜਪਤੀ

ਪੇਰੂਨਨ ਰਾਜਨ ਕੰਨੂਰ ਦੇ ਮਲੂਰ ਥੌਲਾਂਬੜਾ ਖੇਤਰ ਦਾ ਵਸਨੀਕ ਹੈ. ਪਰਿਵਾਰ ਦੀ ਆਰਥਿਕ ਸਥਿਤੀ ਖਰਾਬ ਹੋਣ ਤੋਂ ਬਾਅਦ ਵੀ ਉਹ ਹਰ ਰੋਜ਼ ਲਾਟਰੀ ਖਰੀਦਦਾ ਸੀ। ਉਸ ਨੂੰ ਵਿਸ਼ਵਾਸ ਸੀ ਕਿ ਇਕ ਦਿਨ ਕਿਸਮਤ ਨਿਸ਼ਚਤ ਤੌਰ 'ਤੇ ਚਮਕੇਗੀ

  • Share this:
  • Facebook share img
  • Twitter share img
  • Linkedin share img
ਕੇਰਲ ਦੇ ਕਨੂਰ ਵਿਚ ਰਹਿਣ ਵਾਲੇ ਮਜ਼ਦੂਰ ਦੀ ਜ਼ਿੰਦਗੀ ਰਾਤੋ ਰਾਤ ਬਦਲ ਗਈ। ਦਿਹਾੜੀ ਮਜਦੂਰੀ ਕਰਕੇ ਪਰਿਵਾਰ ਦਾ ਢਿੱਡ ਪਾਲਣ ਵਾਲੇ ਮਜ਼ਦੂਰ ਪੇਰੂਨਨ ਰਾਜਨ ਦੀ 12 ਕਰੋੜ ਦੀ ਲਾਟਰੀ ਲੱਗੀ ਹੈ। ਟੈਕਸ ਕੱਟਣ ਤੋਂ ਬਾਅਦ ਉਸ ਨੂੰ ਲਾਟਰੀ ਵਿਚ ਘੱਟੋਂ-ਘੱਟ 7 ਕਰੋੜ ਰੁਪਏ ਮਿਲਣਗੇ। ਜਿੱਤੀ ਹੋਈ ਰਕਮ ਨੂੰ ਆਪਣੇ ਪਰਿਵਾਰ ਤੋਂ ਬਾਅਦ ਉਹ ਲੋੜਵੰਦਾਂ ਲਈ ਕੁਝ ਕਰਨਾ ਚਾਹੁੰਦੇ ਹਨ।

58 ਸਾਲ ਦੇ ਪੇਰੂਨਨ ਰਾਜਨ ਮਲੂਰ ਵਿਚ ਥੋਲਾਂਬਰਾ ਇਲਾਕੇ ਵਿਚ ਰਹਿੰਦੇ ਹਨ। ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਰੋਜ਼ਾਨਾ ਕੋਈ ਨਾ ਕੋਈ ਲਾਟਰੀ ਖਰੀਦਦੇ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਇਕ ਨਾ ਇਕ ਦਿਨ ਕਿਸਮਤ ਜ਼ਰੂਰ ਸਾਥ ਦੇਵੇਗੀ। ਆਖਰਕਾਰ 10 ਫਰਵਰੀ ਨੂੰ ਉਸਦੀ ਕਿਸਮਤ ਚਮਕ ਗਈ।

ਰਾਜਨ ਨੇ ਕੇਰਲ ਕ੍ਰਿਸਮਿਸ ਨਿਊ ਇਅਰ ਬੰਪਰ ਲਾਟਰੀ ਖਰੀਦੀ ਸੀ। ਇਸ ਦਾ ਸੋਮਵਾਰ ਨੂੰ ਡਰਾਅ ਨਿਕਲਿਆ, ਜਿਸ ਵਿਚ ਰਾਜਨ ਦਾ ਪਹਿਲਾ ਇਨਾਮ ਨਿਕਲਿਆ। ਰਾਜਨ ਦੱਸਦੇ ਹਨ ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ, ਉਸ ਵੇਲੇ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਪਹਿਲਾ ਇਨਾਮ ਮੇਰਾ ਨਿਕਲੇਗਾ। ਟਿਕਟ ਬੈਂਕ ਵਿਚ ਜਮ੍ਹਾਂ ਕਰਨ ਤੋਂ ਪਹਿਲਾਂ ਮੈਂ ਨਤੀਜੇ ਨੂੰ ਕਈ ਵਾਰੀ ਕਰਾਸ ਚੈਕ ਕੀਤਾ ਸੀ।
ਇਸ ਤੋਂ ਬਾਅਦ ਰਾਜਨ ਲਾਟਰੀ ਦੇ ਇਨਾਮ ਲਈ ਕੋ-ਆਪਰੇਟਿਵ ਬੈਂਕ ਗਏ, ਜਿੱਥੇ ਅਧਿਕਾਰੀਆਂ ਨੇ ਉਸ ਨੂੰ ਕਨੂਰ ਜ਼ਿਲ੍ਹਾ ਬੈਂਕ ਵਿਚ ਲਾਟਰੀ ਟਿਕਟ ਜਮ੍ਹਾਂ ਕਰਵਾਉਣ ਲਈ ਆਖਿਆ। ਕੁਝ ਦਿਨਾਂ ਦੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿਚ ਲਾਟਰੀ ਦੀ ਰਕਮ ਟਰਾਂਸਫਰ ਕਰ ਦਿੱਤੀ ਗਈ।

ਲਾਟਰੀ ਦੀ ਰਕਮ ਵਿਚੋਂ ਪਹਿਲਾ ਰਾਜਨ ਕਰਜਾ ਚੁਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਮੇਰੇ ਉਤੇ ਕੁਝ ਦੇਣਦਾਰੀਆਂ ਹਨ, ਪਹਿਲਾਂ ਉਨ੍ਹਾਂ ਨੂੰ ਖਤਮ ਕਰਾਂਗਾ। ਇਸ ਤੋਂ ਬਾਅਦ ਪਰਿਵਾਰ ਦੀ ਲੋੜਾਂ ਨੂੰ ਪੂਰਾ ਕਰਾਂਗਾ। ਉਨ੍ਹਾਂ ਕਿਹਾ ਕਿ ਕੁਝ ਪੈਸਿਆਂ ਨਾਲ ਮੈਂ ਲੋੜਵੰਦਾਂ ਦੀ ਮਦਦ ਕਰਾਂਗਾ। ਰਾਜਨ ਨੇ ਕਿਹਾ ਕਿ ਉਹ ਪਸੀਨੇ ਦੀ ਕੀਮਤ ਨੂੰ ਜਾਣਦਾ ਹੈ ਅਤੇ ਉਹਨੂੰ ਪਤਾ ਹੈ ਕਿ ਪੈਸਾ ਕਮਾਉਣਾ ਸੌਖੀ ਗੱਲ ਨਹੀਂ ਹੈ। ਇਸ ਲਈ ਉਹ ਫਿਜੂਲਖਰਚੀ ਨਹੀਂ ਕਰਨਗੇ।

 
First published: February 12, 2020, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ