• Home
 • »
 • News
 • »
 • national
 • »
 • KHALISTANI FLAG CASE THE SECOND ACCUSED WHO PUT UP THE FLAG IN THE ASSEMBLY PREMISES IN DHARAMSALA ALSO ARRESTED

Khalistan Flag Issue in Himachal: ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ‘ਚ ਝੰਡਾ ਲਗਾਉਣ ਦੇ ਮਾਮਲੇ ਵਿੱਚ ਦੂਜੀ ਗ੍ਰਿਫ਼ਤਾਰੀ 

ਮੁਲਜ਼ਮਾਂ ਨੇ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਸਨ ਅਤੇ ਕੰਧ ਉਤੇ ਵੀ ਲਿਖਿਆ ਸੀ। ਇਸ ਮਾਮਲੇ ਵਿੱਚ ਹਰਬੀਰ ਨਾਮਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਘਟਨਾ 7 ਮਈ ਦੀ ਅੱਧੀ ਰਾਤ ਨੂੰ ਵਾਪਰੀ ਸੀ।

(ਸੰਕੇਤਿਕ ਫੋਟੋ)

 • Share this:
  ਧਰਮਸ਼ਾਲਾ - ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਵਿੱਚ ਖਾਲਿਸਤਾਨ ਦੇ ਝੰਡੇ ਲਗਾਉਣ ਵਾਲੇ ਦੂਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੂਜੇ ਮੁਲਜ਼ਮ ਪਰਮਜੀਤ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਸਨ ਅਤੇ ਕੰਧ ਉਤੇ ਵੀ ਲਿਖਿਆ ਸੀ। ਇਸ ਮਾਮਲੇ ਵਿੱਚ ਹਰਬੀਰ ਨਾਮਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਘਟਨਾ 7 ਮਈ ਦੀ ਅੱਧੀ ਰਾਤ ਨੂੰ ਵਾਪਰੀ ਸੀ।

  ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਪੰਜਾਬ ਦੇ ਮੋਰਿੰਡਾ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਹਿਮਾਚਲ ਵਿਧਾਨ ਸਭਾ ਦੇ ਬਾਹਰ ਖਾਲਿਸਤਾਨ ਦਾ ਝੰਡਾ ਲਗਾਉਣ ਦੀ ਘਟਨਾ ਵਿੱਚ ਸ਼ਾਮਲ ਸੀ। ਪੁੱਛਗਿੱਛ ਦੌਰਾਨ ਇਸ ਨੇ 13 ਅਪ੍ਰੈਲ ਨੂੰ ਸਾਡੇ ਦਫਤਰ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾਉਣ ਦੀ ਗੱਲ ਕਬੂਲੀ। ਪੰਜਾਬ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ ਵਿੱਚ 2 ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਕੇ ਹਿਮਾਚਲ ਪੁਲਿਸ ਕੋਲ ਭੇਜ ਦਿੱਤਾ ਗਿਆ ਹੈ। ਦੂਜੇ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਜਾਰੀ ਹੈ। ਦੋਵਾਂ ਦਾ ਅਪਰਾਧਿਕ ਰਿਕਾਰਡ ਹੈ, ਫਰਾਰ ਵਿਅਕਤੀ ਖਿਲਾਫ 7 ਐਫਆਈਆਰ ਦਰਜ ਹਨ।

  ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਹਰਵੀਰ ਸਿੰਘ ਨੂੰ ਪੁਲੀਸ ਨੇ 4 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਹਰਵੀਰ ਸਿੰਘ ਦੇ 7 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ ਪੁਲੀਸ ਨੂੰ 4 ਦਿਨ ਦਾ ਰਿਮਾਂਡ (16 ਮਈ) ਦਿੱਤਾ ਗਿਆ। ਇਹ ਕਾਰਵਾਈ ਕੁਝ ਹੀ ਮਿੰਟਾਂ ਵਿੱਚ ਨਿਬੇੜ ਦਿੱਤੀ ਗਈ ਅਤੇ ਪੁਲੀਸ ਨੇ ਸਖ਼ਤ ਸੁਰੱਖਿਆ ਵਿਚਕਾਰ ਮੁਲਜ਼ਮ ਹਰਵੀਰ ਸਿੰਘ ਨੂੰ ਅਦਾਲਤ ਵਿੱਚੋਂ ਬਾਹਰ ਲੈ ਗਈ।

  ਕਾਲ ਡਾਟਾ ਰਿਕਾਰਡ ਦੇ ਆਧਾਰ 'ਤੇ ਫੜੇ ਗਏ

  ਮਾਮਲੇ ਦੇ ਦੋਵੇਂ ਮੁਲਜ਼ਮ ਧਰਮਸ਼ਾਲਾ ਨੇੜੇ ਹੋਮ ਸਟੇਅ ਵਿੱਚ ਰਾਤ ਨੂੰ ਰੁੱਕੇ ਸਨ। ਇਸ ਤੋਂ ਬਾਅਦ ਦੋਵੇਂ ਸਕੂਟਰ 'ਤੇ ਹੋਮ ਸਟੇਅ ਤੋਂ ਵਿਧਾਨ ਸਭਾ ਭਵਨ ਤੱਕ ਗਏ ਅਤੇ ਰਾਤ ਨੂੰ ਝੰਡੇ ਅਤੇ ਕੰਧ 'ਤੇ ਲਿਖ ਕੇ ਵੀਡੀਓ ਬਣਾਈ। ਕਾਲ ਡਾਟਾ ਰਿਕਾਰਡ ਦੇ ਆਧਾਰ 'ਤੇ ਪੁਲਿਸ ਨੇ ਮੋਰਿੰਡਾ 'ਚ ਛਾਪਾ ਮਾਰ ਕੇ ਦੋਸ਼ੀ ਨੂੰ ਫੜ ਲਿਆ ਹੈ।
  Published by:Ashish Sharma
  First published: