Home /News /national /

ਪੇਕੇ ਘਰੋਂ ਪਰਤ ਨਹੀਂ ਰਹੀ ਸੀ ਪਤਨੀ, ਪਤੀ ਨੇ ਚਿੱਕੜ ਵਿਚ ਘੜੀਸਿਆ, ਮੌਤ

ਪੇਕੇ ਘਰੋਂ ਪਰਤ ਨਹੀਂ ਰਹੀ ਸੀ ਪਤਨੀ, ਪਤੀ ਨੇ ਚਿੱਕੜ ਵਿਚ ਘੜੀਸਿਆ, ਮੌਤ

ਪੇਕੇ ਘਰੋਂ ਪਰਤ ਨਹੀਂ ਰਹੀ ਸੀ ਪਤਨੀ, ਪਤੀ ਨੇ ਚਿੱਕੜ ਵਿਚ ਘੜੀਸਿਆ, ਮੌਤ (ਫਾਇਲ ਫੋਟੋ)

ਪੇਕੇ ਘਰੋਂ ਪਰਤ ਨਹੀਂ ਰਹੀ ਸੀ ਪਤਨੀ, ਪਤੀ ਨੇ ਚਿੱਕੜ ਵਿਚ ਘੜੀਸਿਆ, ਮੌਤ (ਫਾਇਲ ਫੋਟੋ)

ਪਤੀ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰੋਂ ਲੈਣ ਆਇਆ ਸੀ। ਜਦੋਂ ਪਤਨੀ ਮੀਨਾਕਸ਼ੀ ਨੇ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਦਯਾਰਾਮ ਨੇ ਉਸ ਨੂੰ ਕਰੀਬ 50 ਮੀਟਰ ਤੱਕ ਘੜੀਸਿਆ ਅਤੇ ਫਿਰ ਚਿੱਕੜ ਵਿੱਚ ਡੁਬੋ ਕੇ ਮਾਰ ਦਿੱਤਾ।

  • Share this:

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਵਿਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਕਤਲ ਦਾ ਤਰੀਕਾ ਹੀ ਅਜਿਹਾ ਹੈ ਕਿ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣ। ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ।

ਝਗੜੇ ਤੋਂ ਬਾਅਦ ਪਤਨੀ ਮਹੇਸ਼ਵਰ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਸੀ। ਪਤਨੀ ਨੂੰ ਜਦ ਪਤੀ ਲੈਣ ਆਇਆ ਤਾਂ ਉਸ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿਚ ਆਏ ਪਤੀ ਨੇ ਉਸ ਨੂੰ ਘੜੀਸ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ।

ਐਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਦਯਾਰਾਮ ਸੁਸਾਰੀ ਪਿੰਡ ਦਾ ਰਹਿਣ ਵਾਲਾ ਹੈ। ਨਜਾਇਜ਼ ਸਬੰਧਾਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਕਾਰਨ ਪਤਨੀ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਰਹਿਣ ਲਈ ਆ ਗਈ।

ਪਤੀ ਦਯਾਰਾਮ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰੋਂ ਲੈਣ ਆਇਆ ਸੀ। ਜਦੋਂ ਪਤਨੀ ਮੀਨਾਕਸ਼ੀ ਨੇ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਦਯਾਰਾਮ ਨੇ ਉਸ ਨੂੰ ਕਰੀਬ 50 ਮੀਟਰ ਤੱਕ ਘਸੀਟਿਆ ਅਤੇ ਫਿਰ ਚਿੱਕੜ ਵਿੱਚ ਡੁਬੋ ਕੇ ਮਾਰ ਦਿੱਤਾ।

ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਘਸੀਟ ਕੇ ਲੈ ਗਿਆ।

Published by:Gurwinder Singh
First published:

Tags: Crime against women, Crime news