
ਹੁਣ ਮੇਜਰ ਧਿਆਨ ਚੰਦ ਦੇ ਨਾਂਅ ਉਪਰ ਹੋਵੇਗਾ 'ਖੇਡ ਰਤਨ' ਐਵਾਰਡ, ਪ੍ਰਧਾਨ ਮੰਤਰੀ ਨੇ ਕੀਤਾ ਟਵੀਟ
ਨਵੀਂ ਦਿੱਲੀ: ਭਾਰਤ ਵਿੱਚ ਦਿੱਤਾ ਜਾ ਰਿਹਾ ਖੇਡ ਰਤਨ ਪੁਰਸਕਾਰ (Khel Ratna Award) ਮੇਜਰ ਧਿਆਨਚੰਦ (Major Dhyan Chand) ਦੇ ਨਾਂਅ ਉੱਤੇ ਰੱਖਿਆ ਜਾਵੇਗਾ, ਜਿਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀ ਜਨਤਾ ਲੰਮੇ ਸਮੇਂ ਤੋਂ ਇਸ ਬਦਲਾਅ ਦੀ ਮੰਗ ਕਰ ਰਹੀ ਸੀ। ਨਵੇਂ ਐਲਾਨ ਤੋਂ ਬਾਅਦ, ਪੁਰਸਕਾਰ ਨੂੰ ਹੁਣ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਿਹਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਹੀ ਭਾਰਤ ਨੇ ਚੱਲ ਰਹੇ ਟੋਕੀਓ ਓਲੰਪਿਕ 2020 ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, 'ਦੇਸ਼ ਨੂੰ ਮਾਣ ਦੇਣ ਵਾਲੇ ਪਲਾਂ ਵਿਚਕਾਰ ਅਨੇਕਾਂ ਦੇਸ਼ ਵਾਸੀਆਂ ਦੀ ਅਪੀਲ ਸਾਹਮਦੇ ਆਈ ਹੈ ਕਿ ਖੇਡ ਰਤਨ ਪੁਰਸਕਾਰ ਦਾ ਨਾਂਅ ਮੇਜਰ ਧਿਆਨਚੰਦ ਨੂੰ ਸਮਰਪਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ, ਇਸਦਾ ਨਾਂਅ ਹੁਣ ਮੇਜਰ ਧਿਆਨ ਚੰਦ ਪੁਰਸਕਾਰ ਕੀਤਾ ਜਾ ਰਿਹਾ ਹੈ। ਜੈ ਹਿੰਦ !'
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ, 'ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਨਾਲ ਅਸੀਂ ਸਾਰੇ ਹੈਰਾਨ ਹਾਂ। ਵਿਸ਼ੇਸ਼ਕਰ ਹਾਕੀ ਵਿੱਚ ਸਾਡੇ ਧੀਆਂ-ਪੁੱਤਰਾਂ ਨੇ ਜਿਹੜੀ ਇੱਛਾ ਸ਼ਕਤੀ ਵਿਖਾਈ ਹੈ, ਜਿੱਤ ਪ੍ਰਤੀ ਜਿਹੜਾ ਜਨੂੰਨ ਵਿਖਾਇਆ ਹੈ, ਉਹ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।'
ਮਰਹੂਮ ਮੇਜਰ ਧਿਆਨ ਚੰਦ ਦੇ ਬੇਟੇ ਅਤੇ ਸਾਬਕਾ ਹਾਕੀ ਖਿਡਾਰੀ ਅਸ਼ੋਕ ਧਿਆਨ ਚੰਦ ਨੇ ਨਿਊਜ਼ 18 ਨੂੰ ਟੋਕੀਓ ਓਲੰਪਿਕਸ ਵਿੱਚ ਭਾਰਤ ਦੇ ਪ੍ਰਦਰਸ਼ਨ ਬਾਰੇ ਦੱਸਦੇ ਹੋਏ ਕਿਹਾ, 'ਹਾਕੀ ਨੂੰ ਕਿਤੇ ਦਫਨਾ ਦਿੱਤਾ ਗਿਆ ਸੀ, ਉਹ ਹਾਕੀ ਅੱਜ ਬਾਹਰ ਕੱਢੀ ਗਈ ਹੈ ਅਤੇ ਇਹ ਭਾਰਤ ਦੇ ਪੂਰੇ ਨਕਸ਼ੇ 'ਤੇ ਆ ਗਈ ਹੈ।
ਉਨ੍ਹਾਂ ਨੇ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ ਹੈ। ਮਹਿਲਾ ਹਾਕੀ ਟੀਮ ਦੇ ਪ੍ਰਦਰਸ਼ਨ 'ਤੇ ਉਨ੍ਹਾਂ ਕਿਹਾ,' ਔਰਤਾਂ ਨੇ ਦਿਲ ਜਿੱਤ ਲਏ ਹਨ।'' ਉਨ੍ਹਾਂ ਨੇ ਰਾਜੀਵ ਗਾਂਧੀ ਖੇਡ ਰਤਨ ਦਾ ਨਾਂਅ ਮੇਜਰ ਧਿਆਨ ਚੰਦ ਦੇ ਨਾਂਅ 'ਤੇ ਰੱਖਣ ਲਈ ਸਰਕਾਰ ਦਾ ਧੰਨਵਾਦ ਕੀਤਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।