Home /News /national /

ਕਿਰਨ ਬੇਦੀ ਨੇ ਸ਼ੇਅਰ ਕੀਤਾ NASA ਦਾ Fake Video, ਹੋ ਗਈ ਟ੍ਰੋਲ

ਕਿਰਨ ਬੇਦੀ ਨੇ ਸ਼ੇਅਰ ਕੀਤਾ NASA ਦਾ Fake Video, ਹੋ ਗਈ ਟ੍ਰੋਲ

ਕਿਰਨ ਬੇਦੀ ਨੇ ਸ਼ੇਅਰ ਕੀਤਾ NASA ਦਾ Fake Video, ਹੋ ਗਈ ਟ੍ਰੋਲ

ਕਿਰਨ ਬੇਦੀ ਨੇ ਸ਼ੇਅਰ ਕੀਤਾ NASA ਦਾ Fake Video, ਹੋ ਗਈ ਟ੍ਰੋਲ

 • Share this:

  ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਸੋਸ਼ਲ ਮੀਡੀਆ 'ਤੇ ਇਕ ਫੇਕ ਵੀਡੀਓ ਨੂੰ ਅਸਲੀ ਮੰਨ ਨੇ ਸ਼ੇਅਰ ਕਰ ਦਿੱਤਾ। ਕਿਰਨ ਬੇਦੀ ਵੱਲੋਂ ਪਾਏ ਇਸ ਵੀਡੀਓ ਪਿੱਛੋਂ ਯੂਜਰਜ਼ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਤਾਂ ਇਹ ਵੀ ਪੁੱਛ ਰਹੇ ਹਨ ਕਿ ਕਿਰਨ ਬੇਦੀ ਨੇ ਸਿਵਲ ਸੇਵਾ ਦੀ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ। ਦੱਸ ਦਈਏ ਕਿ ਕਿਰਨ ਬੇਦੀ ਨੇ ਜਿਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਉਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਾਸਾ ਨੇ ਸੂਰਜ ਦੀ ਆਵਾਜ਼ ਰਿਕਾਰਡ ਕੀਤੀ ਹੈ।
  ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੂਰਜ ਵਿੱਚੋਂ ਨਿਕਲ ਰਹੀ ਆਵਾਜ਼ 'ਓਮ' ਦਾ ਜਾਪ ਕਰਦੀ ਹੈ। ਇਸ ਵੀਡੀਓ ਨੂੰ ਸਾਂਝਾ ਕਰ ਕੇ ਕਿਰਨ ਬੇਦੀ ਟ੍ਰੋਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨਾਸਾ ਨੇ 25 ਜੁਲਾਈ 2018 ਨੂੰ ਯੂ-ਟਿਊਬ ਚੈਨਲ 'ਤੇ ਸੂਰਜ ਨਾਲ ਜੁੜਿਆ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ਦਾ ਸਿਰਲੇਖ ਸਾਉਂਡਜ਼ ਆਫ਼ ਦ ਸਨ ਹੈ। ਇਸ ਵੀਡੀਓ ਵਿਚ ਕੁਝ ਆਵਾਜ਼ ਵੀ ਸੁਣਾਈ ਦਿੱਤੀ ਹੈ ਪਰ 'ਓਮ' ਦਾ ਉਚਾਰਨ ਬਿਲਕੁਲ ਨਹੀਂ ਸੁਣਿਆ ਜਾਂਦਾ ਹੈ।
  ਇਸ ਵੀਡੀਓ ਵਿਚ ਓਮ ਦਾ ਇਕ ਆਡੀਓ ਟਰੈਕ ਪਾਇਆ ਗਿਆ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਸਵਾਲ ਕਰ ਰਹੇ ਹਨ ਕਿ ਇਸ ਵੀਡੀਓ ਮੁਤਾਬਕ ਬਾਕੀ ਸਾਰੀਆਂ ਦੁਨੀਆਂ ਵਿਚ ਤਾਂ ਹਿੰਦੂ ਹਨ ਹੀ ਪਰ ਜਿਹੜੇ ਗ੍ਰਹਿਆਂ ਦਾ ਪਤਾ ਵੀ ਨਹੀਂ ਲੱਗਾ, ਉਥੇ ਵੀ ਹਿੰਦੂ ਹੀ ਹੈ। ਇਸ ਦਾ ਖੂਬ ਮਜਾਕ ਉਡਾਇਆ ਜਾ ਰਿਹਾ ਹੈ।
  Published by:Gurwinder Singh
  First published:

  Tags: Kiran bedi, OM