ਕਿਸਾਨ ਅਗੂ ਦੀ ਕੋਰੋਨਾ ਮਰੀਜ਼ਾਂ ਨੂੰ ਸਲਾਹ, ਆਕਸੀਜਨ ਨਾ ਮਿਲੇ ਤਾਂ MP ਤੇ MLA ਦੇ ਘਰਾਂ ‘ਤੇ ਲਾਓ ਡੇਰੇ

News18 Punjabi | News18 Punjab
Updated: April 29, 2021, 1:56 PM IST
share image
ਕਿਸਾਨ ਅਗੂ ਦੀ ਕੋਰੋਨਾ ਮਰੀਜ਼ਾਂ ਨੂੰ ਸਲਾਹ, ਆਕਸੀਜਨ ਨਾ ਮਿਲੇ ਤਾਂ MP ਤੇ MLA ਦੇ ਘਰਾਂ ‘ਤੇ ਲਾਓ ਡੇਰੇ
ਕਿਸਾਨ ਅਗੂ ਦੀ ਕੋਰੋਨਾ ਮਰੀਜ਼ਾਂ ਨੂੰ ਸਲਾਹ, ਆਕਸੀਜਨ ਨਾ ਮਿਲੇ ਤਾਂ MP ਤੇ MLA ਦੇ ਘਰਾਂ ‘ਤੇ ਲਾਓ ਡੇਰੇ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੁਨੀ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੇ ਟੈਸਟ ਕਰਵਾਉਣ ਜਾਂ ਟੀਕਾਕਰਨ ਕਰਵਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।

  • Share this:
  • Facebook share img
  • Twitter share img
  • Linkedin share img
ਸੋਨੀਪਤ :ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ (Kisan Aandolan) ਨਿਰੰਤਰ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੁਨੀ (Gurnam Singh Charuni) ਨੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਨੂੰ ਟਵੀਟ ਕਰਕੇ ਸੁਝਾਅ ਦਿੱਤਾ ਹੈ। ਕਿਸਾਨ ਆਗੂ ਗੁਰਨਾਮ ਚਡੁਨੀ ਨੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਸੀਹਤ ਦਿੱਤੀ ਹੈ ਕਿ ਜਿਹੜੇ ਲੋਕਾਂ ਨੂੰ ਹਸਪਤਾਲ ਵਿੱਚ ਬਿਸਤਰੇ ਜਾਂ ਆਕਸੀਜਨ ਨਾ ਮਿਲੇ, ਉਨ੍ਹਾਂ ਨੂੰ ਵਿਧਾਇਕ ਅਤੇ ਸੰਸਦ ਮੈਂਬਰ ਦੇ ਘਰ ਜਾ ਕੇ ਡੇਰਾ ਲਗਾਉਣਾ ਚਾਹੀਦਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੁਨੀ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੇ ਟੈਸਟ ਕਰਵਾਉਣ ਜਾਂ ਟੀਕਾਕਰਨ ਕਰਵਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਜੇ ਸਿਹਤ ਕਰਮਚਾਰੀ ਉਨ੍ਹਾਂ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਪ੍ਰਦਰਸ਼ਨ ਸਥਾਨ' ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਕੁਝ ਦਿਨ ਪਹਿਲਾਂ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਸੀ ਕਿ ਹਰਿਆਣਾ-ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੋਵਿਡ -19 ਲਈ ਜਾਂਚ ਕਰਵਾ ਕੇ ਟੀਕਾਕਰਣ ਕੀਤਾ ਜਾਵੇਗਾ। ਹਰਿਆਣੇ ਦੇ ਸੋਨੀਪਤ, ਗੁਰੂਗਰਾਮ ਅਤੇ ਫਰੀਦਾਬਾਦ ਜ਼ਿਲ੍ਹਿਆਂ ਦੀ ਸੀਮਾ ਦਿੱਲੀ ਨਾਲ ਲੱਗਦੀ ਹੈ। ਚਡੁਨੀ ਨੇ ਕਿਹਾ ਕਿ ਜੇ ਉਹ ਸਾਡੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ (ਪ੍ਰਦਰਸ਼ਨ ਸਥਾਨ) ਅੰਦਰ ਦਾਖਲ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਅਤੇ ਟੀਕੇ ਲਗਾਉਣ ਦਾ ਵਿਕਲਪ ਕਿਸਾਨਾਂ ਉੱਤੇ ਛੱਡ ਦੇਣਾ ਚਾਹੀਦਾ ਹੈ। ਵੱਡੀ ਗਿਣਤੀ ਵਿਚ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਨਾਲ ਲੱਗਦੇ ਹਰਿਆਣਾ ਵਿਚ ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
Published by: Sukhwinder Singh
First published: April 29, 2021, 1:56 PM IST
ਹੋਰ ਪੜ੍ਹੋ
ਅਗਲੀ ਖ਼ਬਰ