Home /News /national /

ਮੁੜ ਅੰਦੋਲਨ ਦੀ ਤਿਆਰੀ! ਜੰਤਰ-ਮੰਤਰ ਉਤੇ ਕਿਸਾਨ ਮਹਾਪੰਚਾਇਤ ਅੱਜ

ਮੁੜ ਅੰਦੋਲਨ ਦੀ ਤਿਆਰੀ! ਜੰਤਰ-ਮੰਤਰ ਉਤੇ ਕਿਸਾਨ ਮਹਾਪੰਚਾਇਤ ਅੱਜ

(ਫਾਇਲ ਫੋਟੋ)

(ਫਾਇਲ ਫੋਟੋ)

ਟਿਕੈਤ ਨੇ ਮਗਰੋਂ ਇਕ ਟਵੀਟ ਵਿੱਚ ਕਿਹਾ, ‘‘ਦਿੱਲੀ ਪੁਲਿਸ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ, ਪਰ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਗ੍ਰਿਫ਼ਤਾਰੀ ਨਾਲ ਨਵਾਂ ਇਨਕਲਾਬ ਆਏਗਾ। ਮੇਰੇ ਆਖਰੀ ਸਾਹਾਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਨਾ ਰੁਕਾਂਗੇ, ਨਾ ਥੱਕਾਂਗੇ ਤੇ ਨਾ ਹੀ ਝੁਕਾਂਗੇ।’’

ਹੋਰ ਪੜ੍ਹੋ ...
 • Share this:

  ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਤੇ ਹੋਰਨਾਂ ਬਕਾਇਆ ਮੰਗਾਂ ਨੂੰ ਲੈ ਕੇ ਅੱਜ ਸੋਮਵਾਰ ਨੂੰ ਜੰਤਰ ਮੰਤਰ ’ਤੇ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ।

  ਚਰਚਾ ਹੈ ਕਿ ਦਿੱਲੀ ਵਿੱਚ ਮੁੜ ਕਿਸਾਨਾਂ ਦਾ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ ਜਥਿਆਂ ਦੇ ਰੂਪ ਵਿੱਚ ਕੌਮੀ ਰਾਜਧਾਨੀ ਪੁੱਜਣ ਲੱਗੇ ਹਨ। ਦਿੱਲੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲਿਸ ਨੇ ਇਹਤਿਆਤ ਵਜੋਂ ਦਿੱਲੀ ਨਾਲ ਲੱਗਦੀ ਹਰਿਆਣਾ ਦੇ ਟਿਕਰੀ ਬਾਰਡਰ ’ਤੇ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਹੈ। ਪੁਲਿਸ ਨੇ ਟਿਕਰੀ ਬਾਰਡਰ ’ਤੇ ਬੈਰੀਕੇਡਿੰਗ ਦਾ ਵੀ ਪ੍ਰਬੰਧ ਕੀਤਾ ਹੈ।

  ਬੀਕੇਯੂ ਆਗੂ ਰਾਕੇਸ਼ ਟਿਕੈਤ ਅਤੇ ਜੰਤਰ-ਮੰਤਰ ਜਾ ਰਹੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਪੁਲਿਸ ਨੇ ਗਾਜ਼ੀਪੁਰ ਸਰਹੱਦ ਪਾਰ ਕਰਦੇ ਹੀ ਹਿਰਾਸਤ ਵਿੱਚ ਲੈ ਲਿਆ। ਕਰੀਬ ਦੋ ਘੰਟੇ ਤੱਕ ਹਿਰਾਸਤ 'ਚ ਰੱਖਣ ਤੋਂ ਬਾਅਦ ਉਸ ਨੂੰ ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਗਾਜ਼ੀਪੁਰ ਸਰਹੱਦ 'ਤੇ ਛੱਡ ਦਿੱਤਾ ਗਿਆ।

  ਟਿਕੈਤ ਨੇ ਮਗਰੋਂ ਇਕ ਟਵੀਟ ਵਿੱਚ ਕਿਹਾ, ‘‘ਦਿੱਲੀ ਪੁਲਿਸ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ, ਪਰ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਗ੍ਰਿਫ਼ਤਾਰੀ ਨਾਲ ਨਵਾਂ ਇਨਕਲਾਬ ਆਏਗਾ। ਮੇਰੇ ਆਖਰੀ ਸਾਹਾਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਨਾ ਰੁਕਾਂਗੇ, ਨਾ ਥੱਕਾਂਗੇ ਤੇ ਨਾ ਹੀ ਝੁਕਾਂਗੇ।’’

  Published by:Gurwinder Singh
  First published:

  Tags: Bharti Kisan Union, Kisan andolan