ਸੰਯੁਕਤ ਕਿਸਾਨ ਮੋਰਚੇ ਦਾ ਐਲਾਨ-ਜਾਂ ਤਾਂ ਭਾਜਪਾ MP/MLA ਅੰਦੋਲਨ ਦਾ ਸਮਰਥਨ ਕਰਨ ਨਹੀਂ ਤਾਂ ਹੋਵੇਗਾ ਸਮਾਜਿਕ ਬਾਈਕਾਟ

News18 Punjabi | News18 Punjab
Updated: April 6, 2021, 6:18 PM IST
share image
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ-ਜਾਂ ਤਾਂ ਭਾਜਪਾ MP/MLA ਅੰਦੋਲਨ ਦਾ ਸਮਰਥਨ ਕਰਨ ਨਹੀਂ ਤਾਂ ਹੋਵੇਗਾ ਸਮਾਜਿਕ ਬਾਈਕਾਟ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ-ਜਾਂ ਤਾਂ ਭਾਜਪਾ MP/MLA ਅੰਦੋਲਨ ਦਾ ਸਮਰਥਨ ਕਰਨ ਨਹੀਂ ਤਾਂ ਹੋਵੇਗਾ ਸਮਾਜਿਕ ਬਾਈਕਾਟ ( ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਸੰਯੁਕਤ ਕਿਸਾਨ ਮੋਰਚੇ ਨੇ ਦੋ-ਟੁਕ ਸ਼ਬਦਾਂ ਵਿਚ ਕਿਹਾ ਹੈ ਕਿ ਜਾਂ ਤਾਂ ਭਾਜਪਾ ਸੰਸਦ ਮੈਂਬਰ ਤੇ ਵਿਧਾਇਕ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਨਹੀਂ ਤਾਂ ਉਨ੍ਹਾਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਭਾਜਪਾ ਤੇ ਉਸ ਦੇ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਭਾਜਪਾ ਦੇ ਹੋਰ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਆਪਣੇ ਅਹੁਦੇ  ਤਿਆਗ ਦੇਣ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੇਤਾਵਾਂ ਨੇ ਭਾਜਪਾ ਵਿੱਚ ਹੁੰਦਿਆਂ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ, ਜਦੋਂਕਿ ਬਹੁਤ ਸਾਰੇ ਨੇਤਾ ਕਿਸਾਨਾਂ ਦੀ ਹਮਾਇਤ ਕਰਨ ਬਦਲੇ ਸਰਕਾਰੀ ਏਜੰਸੀਆਂ ਤੋਂ ਡਰਦੇ ਹਨ। ਸਮੇਂ ਸਮੇਂ ਇਹ ਦੇਖਿਆ ਗਿਆ ਹੈ ਕਿ ਸਰਕਾਰ ਦੁਆਰਾ ਕਿਸਾਨੀ ਲਹਿਰ ਦੇ ਸਮਰਥਕਾਂ ਨੂੰ ਨੋਟਿਸ ਭੇਜੇ ਗਏ ਹਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਵਿੱਚ ਸੰਸਦ ਮੈਂਬਰ ਨਿਹਾਲਚੰਦ ਨੇ ਆਉਣਾ ਸੀ, ਜਿਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ।
ਕਿਸਾਨਾ ਦੇ ਜਾਇਜ਼ ਸਵਾਲਾਂ ਦੇ ਜਵਾਬ ਦੇਣ ਦੋ ਡਰੋਂ ਭਾਜਪਾ ਦੇ ਸੰਸਦ ਮੈਂਬਰ ਨਹੀਂ ਆਏ। ਇਹ ਸੰਦੇਸ਼ ਉਨ੍ਹਾਂ ਸਾਰੀਆਂ ਬੇਬੁਨਿਆਦ ਦਲੀਲਾਂ ਦਾ ਵੀ ਜਵਾਬ ਹੈ ਜੋ ਕਹਿੰਦੇ ਹਨ ਕਿ ਕਿਸਾਨੀ ਲਹਿਰ ਸਿਰਫ ਇੱਕ ਰਾਜ ਵਿੱਚ ਹੈ। ਅੱਜ ਭਾਜਪਾ ਨੇਤਾ ਵਿਜੇ ਸਾਂਪਲਾ ਨੂੰ ਵੀ ਪੰਜਾਬ ਦੇ ਫਗਵਾੜਾ ਵਿੱਚ ਘੇਰਿਆ ਗਿਆ ਅਤੇ ਵਿਰੋਧ ਕੀਤਾ ਗਿਆ।
Published by: Gurwinder Singh
First published: April 6, 2021, 6:16 PM IST
ਹੋਰ ਪੜ੍ਹੋ
ਅਗਲੀ ਖ਼ਬਰ