Home /News /national /

ਜਾਣੋ ਘਰ 'ਚ Gold ਰੱਖਣ ਦੀ ਲਿਮਿਟ, ਜੇਕਰ ਵੱਧ ਰੱਖਿਆ ਤਾਂ ਨਹੀਂ ਬਚ ਸਕੋਗੇ ਤੁਸੀਂ!

ਜਾਣੋ ਘਰ 'ਚ Gold ਰੱਖਣ ਦੀ ਲਿਮਿਟ, ਜੇਕਰ ਵੱਧ ਰੱਖਿਆ ਤਾਂ ਨਹੀਂ ਬਚ ਸਕੋਗੇ ਤੁਸੀਂ!

ਜਾਣੋ ਘਰ 'ਚ Gold ਰੱਖਣ ਦੀ ਲਿਮਿਟ, ਜੇਕਰ ਵੱਧ ਰੱਖਿਆ ਤਾਂ ਨਹੀਂ ਬਚ ਸਕੋਗੇ ਤੁਸੀਂ! (ਸੰਕੇਤਿਕ ਤਸਵੀਰ)

ਜਾਣੋ ਘਰ 'ਚ Gold ਰੱਖਣ ਦੀ ਲਿਮਿਟ, ਜੇਕਰ ਵੱਧ ਰੱਖਿਆ ਤਾਂ ਨਹੀਂ ਬਚ ਸਕੋਗੇ ਤੁਸੀਂ! (ਸੰਕੇਤਿਕ ਤਸਵੀਰ)

CBDT ਦੇ ਨਿਯਮਾਂ ਅਨੁਸਾਰ, ਜੇਕਰ ਕਿਸੇ ਦੇ ਘਰੋਂ ਉਪਰੋਕਤ ਦਿੱਤੀ ਗਈ ਮਾਤਰਾ ਤੋਂ ਵੱਧ ਸੋਨਾ ਪਾਇਆ ਜਾਂਦਾ ਹੈ, ਤਾਂ ਮੁਲਾਂਕਣ ਅਧਿਕਾਰੀ ਨੂੰ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਜ਼ਬਤ ਨਾ ਕਰੇ। ਅਜਿਹੇ ਸਮੇਂ ਪਰਿਵਾਰ ਦੇ ਰੀਤੀ-ਰਿਵਾਜਾਂ ਨੂੰ ਧਿਆਨ ਵਿਚ ਰੱਖ ਕੇ ਰਿਆਇਤ ਦਿੱਤੀ ਜਾ ਸਕਦੀ ਹੈ। ਪਰ ਜੇਕਰ ਵੱਡੀ ਮਾਤਰਾ 'ਚ ਸੋਨਾ ਮਿਲਦਾ ਹੈ ਤਾਂ ਉਸ ਦਾ ਜ਼ਬਤ ਹੋਣਾ ਯਕੀਨੀ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿੰਨਾ ਸੋਨਾ ਆਪਣੇ ਕੋਲ ਰੱਖ ਸਕਦੇ ਹੋ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਘਰ ਵਿੱਚ ਸੋਨਾ ਰੱਖਣ ਦੀ ਸੀਮਾ ਤੈਅ ਕੀਤੀ ਹੈ। ਆਦਮੀ ਆਪਣੇ ਕੋਲ ਸਿਰਫ 100 ਗ੍ਰਾਮ ਸੋਨਾ ਰੱਖ ਸਕਦਾ ਹੈ। ਇੱਕ ਅਣਵਿਆਹੀ ਔਰਤ 250 ਗ੍ਰਾਮ ਸੋਨਾ ਆਪਣੇ ਕੋਲ ਰੱਖ ਸਕਦੀ ਹੈ ਅਤੇ ਇੱਕ ਵਿਆਹੀ ਔਰਤ ਵੱਧ ਤੋਂ ਵੱਧ 500 ਗ੍ਰਾਮ ਸੋਨਾ ਆਪਣੇ ਕੋਲ ਰੱਖ ਸਕਦੀ ਹੈ। ਇਹ ਸੋਨੇ ਦੀ ਉਹ ਮਾਤਰਾ ਹੈ ਜਿਸ ਦੇ ਸਬੂਤ ਨਾ ਹੋਣ 'ਤੇ ਵੀ ਤੁਸੀਂ ਘਰ 'ਚ ਰੱਖ ਸਕਦੇ ਹੋ। ਤੁਹਾਡੇ ਘਰ ਦੀ ਤਲਾਸ਼ੀ ਲੈਣ 'ਤੇ ਵੀ ਇੰਨੀ ਮਾਤਰਾ ਵਿੱਚ ਸੋਨਾ ਮਿਲਣ 'ਤੇ ਉਸ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ।

  ਤੁਸੀਂ ਲਿਮਿਟ ਤੋਂ ਵੱਧ 'ਤੇ ਵੀ ਬਚ ਸਕਦੇ ਹੋ, ਬਸ਼ਰਤੇ…

  CBDT ਦੇ ਨਿਯਮਾਂ ਅਨੁਸਾਰ, ਜੇਕਰ ਕਿਸੇ ਦੇ ਘਰੋਂ ਉਪਰੋਕਤ ਦਿੱਤੀ ਗਈ ਮਾਤਰਾ ਤੋਂ ਵੱਧ ਸੋਨਾ ਪਾਇਆ ਜਾਂਦਾ ਹੈ, ਤਾਂ ਮੁਲਾਂਕਣ ਅਧਿਕਾਰੀ ਨੂੰ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਜ਼ਬਤ ਨਾ ਕਰੇ। ਅਜਿਹੇ ਸਮੇਂ ਪਰਿਵਾਰ ਦੇ ਰੀਤੀ-ਰਿਵਾਜਾਂ ਨੂੰ ਧਿਆਨ ਵਿਚ ਰੱਖ ਕੇ ਰਿਆਇਤ ਦਿੱਤੀ ਜਾ ਸਕਦੀ ਹੈ। ਪਰ ਜੇਕਰ ਵੱਡੀ ਮਾਤਰਾ 'ਚ ਸੋਨਾ ਮਿਲਦਾ ਹੈ ਤਾਂ ਉਸ ਦਾ ਜ਼ਬਤ ਹੋਣਾ ਯਕੀਨੀ ਹੈ। ਇਸ ਤੋਂ ਇਲਾਵਾ, ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਉਪਰੋਕਤ ਸੀਮਾ ਪਰਿਵਾਰਕ ਮੈਂਬਰਾਂ ਲਈ ਗਹਿਣਿਆਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। ਜੇ ਗਹਿਣੇ ਕਿਸੇ ਹੋਰ ਦੇ ਹਨ ਤਾਂ ਜ਼ਬਤ ਹੋ ਸਕਦੇ ਹਨ।

  ਸੋਨੇ ਵਿੱਚ ਨਿਵੇਸ਼ ਦਾ ਸਰੋਤ

  ਭਾਵੇਂ ਤੁਸੀਂ ਸੋਨੇ ਦੇ ਗਹਿਣੇ ਖਰੀਦਦੇ ਹੋ ਜਾਂ ਸਰਾਫਾ, ਸੋਨਾ ਖਰੀਦਣ ਵੇਲੇ ਆਪਣੇ ਟੈਕਸ ਇਨਵੌਇਸ ਨੂੰ ਲੈਣਾ ਅਤੇ ਸਾਂਭ ਕੇ ਮਹੱਤਵਪੂਰਨ ਹੈ। ClearTax ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਦੇ ਸਰੋਤ ਬਾਰੇ ਦੱਸ ਸਕਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ 1 ਦਸੰਬਰ 2016 ਦੀ ਆਪਣੀ ਪ੍ਰੈਸ ਰਿਲੀਜ਼ ਵਿੱਚ ਸਪੱਸ਼ਟ ਕੀਤਾ ਹੈ ਕਿ ਸੋਨੇ ਦੇ ਗਹਿਣੇ ਰੱਖਣ ਦੀ ਕੋਈ ਸੀਮਾ ਨਹੀਂ ਹੈ, ਬਸ਼ਰਤੇ ਨਿਵੇਸ਼ ਜਾਂ ਵਿਰਾਸਤ ਦੇ ਸਰੋਤ ਬਾਰੇ ਸਮਝਾਇਆ ਜਾ ਸਕੇ।

  ਹਾਲਾਂਕਿ, ਇਹ ਜ਼ਰੂਰੀ ਹੈ ਕਿ ਵਿਅਕਤੀ ਦੀ ਆਮਦਨ ਸੋਨੇ ਦੀ ਮਾਤਰਾ ਦੇ ਅਨੁਕੂਲ ਹੋਵੇ। ਜੇਕਰ ਅਜਿਹਾ ਹੈ, ਤਾਂ ਤੁਸੀਂ ਆਪਣੇ ਕੋਲ ਰੱਖੇ ਸੋਨੇ ਦੇ ਜ਼ਰੂਰੀ ਸਬੂਤ ਦੇ ਕੇ ਆਮਦਨ ਕਰ ਵਿਭਾਗ ਦੀ ਜਾਂਚ ਤੋਂ ਬਚ ਸਕਦੇ ਹੋ। ਮਤਲਬ ਇਨਕਮ ਟੈਕਸ ਵਿਭਾਗ ਤੁਹਾਡੇ 'ਤੇ ਜਾਂਚ ਨਹੀਂ ਕਰ ਸਕਦਾ। ਜੇਕਰ ਅਜਿਹਾ ਨਹੀਂ ਹੈ, ਤਾਂ ਮੁਲਾਂਕਣ ਅਧਿਕਾਰੀ ਕੋਲ ਸੋਨਾ ਜ਼ਬਤ ਕਰਨ ਦਾ ਅਧਿਕਾਰ ਹੈ।  ਜੇਕਰ ਤੁਹਾਨੂੰ ਸੋਨਾ ਵਿਰਾਸਤ ਵਿੱਚ ਮਿਲਿਆ ਹੈ..

  ਜੇਕਰ ਤੁਹਾਨੂੰ ਤੋਹਫ਼ੇ ਵਜੋਂ ਸੋਨੇ ਦੇ ਗਹਿਣੇ (Gold Jewellery) ਮਿਲੇ ਹਨ ਜਾਂ 50,000 ਰੁਪਏ ਤੋਂ ਘੱਟ ਕੀਮਤ ਦੇ ਗਹਿਣੇ ਮਿਲੇ ਹਨ, ਤਾਂ ਇਹ ਟੈਕਸਯੋਗ ਨਹੀਂ ਹੈ। ਪਰ, ਵਿਅਕਤੀ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਇਹ ਉਸਨੂੰ ਤੋਹਫ਼ੇ ਜਾਂ ਵਿਰਾਸਤ ਵਿੱਚ ਮਿਲਿਆ ਹੈ। ਵਿਰਾਸਤ ਵਿੱਚ ਮਿਲੇ ਸੋਨੇ ਲਈ, ਇਸ ਦਾ ਜ਼ਿਕਰ ਪਰਿਵਾਰਕ ਸਮਝੌਤੇ ਜਾਂ ਵਸੀਅਤ ਵਿਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੋਹਫ਼ੇ ਵਿਚ ਮਿਲੇ ਸੋਨੇ ਲਈ ਦੇਣ ਵਾਲੇ ਦੇ ਨਾਂ 'ਤੇ ਰਸੀਦ ਹੋਣੀ ਚਾਹੀਦੀ ਹੈ।

  Published by:Ashish Sharma
  First published:

  Tags: Enforcement Directorate, Gold, Gold price, Jewellery