ਰਾਜਸਥਾਨ ਦੇ ਕੋਟਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਰਾਮਪੁਰਾ ਥਾਣਾ ਖੇਤਰ ਵਿਚ ਇਕ ਪਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਦੀ ਕੁਹਾੜੀ ਨਾਲ ਧੌਣ ਵੱਢ ਦਿੱਤੀ ਤੇ ਲਾਸ਼ ਨੂੰ ਸੜਕ ਉਤੇ ਘਸੀਟਦਾ ਰਿਹਾ। ਬਾਅਦ ਵਿਚ ਪਤੀ ਕੁਹਾੜੀ ਲੈ ਕੇ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।
ਗਲੀ ਵਿਚ ਲਾਸ਼ ਨੂੰ ਖਿੱਚਣ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ ਵਿਚ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਸ਼ ਨੂੰ ਐਮਬੀਐਸ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।
ਪੁਲਿਸ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਨੂੰ ਰਾਮਪੁਰਾ ਖੇਤਰ ਦੇ ਹਰਿਜਨ ਬਸਤੀ ਵਿੱਚ ਵਾਪਰੀ। ਸੀਮਾ (35) ਆਪਣੇ ਪਤੀ ਪਿੰਟੂ ਉਰਫ ਸੁਨੀਲ ਅਤੇ ਬੱਚੇ ਦੇ ਨਾਲ ਇੱਕ ਕਮਰੇ ਵਿੱਚ ਰਹਿੰਦੀ ਸੀ। ਮੰਗਲਵਾਰ ਨੂੰ ਬਹਿਸ ਤੋਂ ਬਾਅਦ ਸੁਨੀਲ ਨੇ ਸੀਮਾ ਦੀ ਗਰਦਨ 'ਤੇ ਕੁਹਾੜੀ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਸੁਨੀਲ ਨੇ ਪਤਨੀ ਦੀ ਲਾਸ਼ ਨੂੰ ਸੜਕ ਉਤੇ ਘਸੀਟ ਲਿਆਂਦਾ। ਉਹ ਲਗਭਗ 100 ਮੀਟਰ ਦੀ ਦੂਰੀ ਤੱਕ ਇਸ ਤਰ੍ਹਾਂ ਮ੍ਰਿਤਕ ਦੇਹ ਨੂੰ ਖਿੱਚਦਾ ਰਿਹਾ। ਉਸ ਦੇ ਦੂਜੇ ਹੱਥ ਵਿੱਚ ਲਹੂ ਨਾਲ ਲਥਪਥ ਕੁਹਾੜੀ ਸੀ।
ਇਸ ਤੋਂ ਬਾਅਦ ਉਹ ਕੁਹਾੜੀ ਲੈ ਕੇ ਥਾਂ ਪਹੁੰਚਿਆ ਤੇ ਆਖਿਆ ਕਿ ਉਸ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Murder, Viral, Viral video