Home /News /national /

Krishi Mela 2021: ਇੱਕ ਕਰੋੜ 'ਚ ਵਿਕਿਆ ਕ੍ਰਿਸ਼ਨਾ ਬਲਦ, ਹੋਰ ਵੀ ਹਨ ਹੈਰਾਨੀਜਨਕ ਖ਼ਾਸੀਅਤਾਂ

Krishi Mela 2021: ਇੱਕ ਕਰੋੜ 'ਚ ਵਿਕਿਆ ਕ੍ਰਿਸ਼ਨਾ ਬਲਦ, ਹੋਰ ਵੀ ਹਨ ਹੈਰਾਨੀਜਨਕ ਖ਼ਾਸੀਅਤਾਂ

ਬੈਂਗਲੁਰੂ ਵਿੱਚ 11 ਨਵੰਬਰ ਨੂੰ ਚਾਰ ਰੋਜ਼ਾ ਖੇਤੀਬਾੜੀ ਮੇਲਾ (Krishi Mela 2021) ਆਯੋਜਿਤ ਕੀਤਾ ਗਿਆ। ਐਤਵਾਰ ਮੇਲੇ ਦੇ ਆਖਰੀ ਦਿਨ ਬਲਦ ਕ੍ਰਿਸ਼ਨਾ (Bull Krishna) ਚਰਚਾ ਵਿੱਚ ਰਿਹਾ। ਕ੍ਰਿਸ਼ਨਾ ਨੂੰ ਦੇਖਣ ਲਈ ਖਰੀਦਦਾਰਾਂ ਦੀ ਭੀੜ ਇਕੱਠੀ ਹੋ ਗਈ। ਸਾਢੇ 3 ਸਾਲ ਦਾ ਇਹ ਬਲਦ ਖਰੀਦਦਾਰਾਂ ਦੀ ਪਹਿਲੀ ਪਸੰਦ ਬਣਿਆ ਰਿਹਾ।

ਹੋਰ ਪੜ੍ਹੋ ...
 • Share this:

  ਬੈਂਗਲੁਰੂ: ਬੈਂਗਲੁਰੂ ਵਿੱਚ 11 ਨਵੰਬਰ ਨੂੰ ਚਾਰ ਰੋਜ਼ਾ ਖੇਤੀਬਾੜੀ ਮੇਲਾ (Krishi Mela 2021) ਆਯੋਜਿਤ ਕੀਤਾ ਗਿਆ। ਐਤਵਾਰ ਮੇਲੇ ਦੇ ਆਖਰੀ ਦਿਨ ਬਲਦ ਕ੍ਰਿਸ਼ਨਾ (Bull Krishna) ਚਰਚਾ ਵਿੱਚ ਰਿਹਾ। ਕ੍ਰਿਸ਼ਨਾ ਨੂੰ ਦੇਖਣ ਲਈ ਖਰੀਦਦਾਰਾਂ ਦੀ ਭੀੜ ਇਕੱਠੀ ਹੋ ਗਈ। ਸਾਢੇ 3 ਸਾਲ ਦਾ ਇਹ ਬਲਦ ਖਰੀਦਦਾਰਾਂ ਦੀ ਪਹਿਲੀ ਪਸੰਦ ਬਣਿਆ ਰਿਹਾ। ਬਲਦ ਦੇ ਮਾਲਕ ਬੋਰਗੌੜਾ ਨੇ ਦੱਸਿਆ ਕਿ ਇਹ ਹਾਲੀਕਰ ਨਸਲ ਦਾ ਬਲਦ ਹੈ। ਇਹ ਖੇਤੀਬਾੜੀ ਮੇਲਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਲੋਕ ਇਸ ਵਿੱਚ ਸਰੀਰਕ ਅਤੇ ਵਰਚੁਅਲ ਤੌਰ 'ਤੇ ਹਿੱਸਾ ਲੈ ਸਕਦੇ ਸਨ।

  ਇਹ ਮੇਲਾ ਬੈਂਗਲੁਰੂ 'ਚ ਚਾਰ ਦਿਨ ਚੱਲਿਆ। ਇਹ ਖੇਤੀ ਮੇਲਾ ਹਰ ਸਾਲ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦਾ ਹੈ। ਇਸ ਵਾਰ ਕ੍ਰਿਸ਼ਨ ਬਲਦ ਲੋਕਾਂ ਦੀ ਖਿੱਚ ਦਾ ਮੁੱਖ ਕੇਂਦਰ ਰਹੇ। ਬਲਦ ਮਾਲਕ ਨੇ ਦੱਸਿਆ ਕਿ ਹਲੀਕਰ ਨਸਲ ਦੇ ਬਲਦ ਦੇ ਸਪਰਮ ਯਾਨੀ ਵੀਰਜ ਦੀ ਕਾਫੀ ਮੰਗ ਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਇਸ ਦੇ ਵੀਰਜ ਦੀ ਇੱਕ ਖੁਰਾਕ 1 ਹਜ਼ਾਰ ਰੁਪਏ ਵਿੱਚ ਵੇਚਦਾ ਹੈ। ਬੋਰ ਗੌੜਾ ਨੇ ਦੱਸਿਆ ਕਿ ਹਾਲੀਕਰ ਨਸਲ ਦੇ ਸਾਰੇ ਪਸ਼ੂ ਏ2 ਪ੍ਰੋਟੋਨ ਵਾਲੇ ਦੁੱਧ ਲਈ ਜਾਣੇ ਜਾਂਦੇ ਹਨ। ਬਲਦ ਮਾਲਕ ਨੇ ਦੱਸਿਆ ਕਿ ਹੁਣ ਇਹ ਨਸਲ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ। ਕ੍ਰਿਸ਼ਨ ਬਲਦ ਨੂੰ ਖਰੀਦਣ ਲਈ ਵਪਾਰੀ ਲੱਖਾਂ ਨਹੀਂ, ਕਰੋੜਾਂ ਰੁਪਏ ਤੱਕ ਦੀ ਬੋਲੀ ਲਗਾਉਂਦੇ ਹਨ। ਬਲਦ ਮਾਲਕ ਨੇ ਦੱਸਿਆ ਕਿ ਮੇਲੇ ਵਿੱਚ ਇੱਕ ਖਰੀਦਦਾਰ ਨੇ ਕ੍ਰਿਸ਼ਨ ਬਲਦ ਨੂੰ 1 ਕਰੋੜ ਰੁਪਏ ਵਿੱਚ ਖਰੀਦਿਆ ਸੀ।

  ਕ੍ਰਿਸ਼ਨਾ ਦੀ ਬੋਲੀ ਦੀ ਖੁਸ਼ੀ ਬਲਦ ਦੇ ਮਾਲਕ 'ਤੇ ਸਾਫ਼ ਝਲਕ ਰਹੀ ਸੀ। ਬੋਰ ਗੌੜਾ ਨੇ ਕਿਹਾ ਕਿ ਕ੍ਰਿਸ਼ਨਾ ਦੀ ਉਮਰ ਭਾਵੇਂ ਸਾਢੇ ਤਿੰਨ ਸਾਲ ਦੀ ਹੈ, ਪਰ ਇਸ ਨੇ ਆਪਣੇ ਤੋਂ ਵੱਡੀ ਉਮਰ ਦੇ ਬਲਦਾਂ ਨੂੰ ਪਿਛੇ ਛੱਡ ਦਿੱਤਾ। ਬੋਰ ਗੌੜਾ ਮੁਤਾਬਕ ਇਥੇ ਲੱਗਣ ਵਾਲੇ ਮੇਲੇ ਵਿੱਚ ਸਾਧਾਰਨ ਤੌਰ 'ਤੇ 1 ਤੋਂ 2 ਲੱਖ ਕੀਮਤ ਦੇ ਵਿਚਕਾਰ ਹੀ ਬਲਦ ਵਿਕਦੇ ਹਨ। ਇੰਨੀ ਵੱਡੀ ਬੋਲੀ ਬਲਦ ਲਈ ਕਦੇ ਨਹੀਂ ਲੱਗੀ। ਉਸ ਨੇ ਦੱਸਿਆ ਕਿ ਇਸ ਨਸਲ ਦੇ ਬਲਦ ਦੀ ਖ਼ਾਸੀਅਤ ਹੁੰਦੀ ਹੈ ਕਿ ਇਨ੍ਹਾਂ ਦਾ ਭਾਰ 800 ਤੋਂ 1000 ਕਿੱਲੋਗ੍ਰਾਮ ਤੱਕ ਹੁੰਦਾ ਹੈ ਅਤੇ 6.5 ਫੁੱਟ ਤੋਂ ਲੈ ਕੇ 8 ਫੁੱਟ ਤੱਕ ਲੰਬਾਈ ਹੁੰਦੀ ਹੈ।

  ਆਦਿਵਾਸੀ ਕਿਸਾਨ ਔਰਤ ਨੇ ਕੀਤਾ ਉਦਘਾਟਨ

  ਦੱਸ ਦੇਈਏ ਕਿ ਚਾਰ ਰੋਜ਼ਾ ਮੇਲੇ ਦੇ ਪਹਿਲੇ ਦਿਨ ਵੀਰਵਾਰ ਨੂੰ 60 ਹਜ਼ਾਰ ਤੋਂ ਵੱਧ ਲੋਕ ਇਥੇ ਪੁੱਜੇ ਸਨ ਅਤੇ ਦੂਜੇ ਦਿਨ 1ਲੱਖ ਤੋਂ ਵੱਧ ਲੋਕ ਪੁੱਜੇ। ਮੇਲਾ ਦਾ ਪ੍ਰਬੰਧ ਬੰਗਲੌਰ ਦੇ ਜੀਕੇਵੀਕੇ ਮੈਦਾਨ ਵਿੱਚ ਕੀਤਾ ਗਿਆ ਸੀ। ਮੇਲੇ ਦਾ ਉਦਘਾਟਨ ਪਹਿਲਾਂ ਮੁੱਖ ਮੰਤਰੀ ਬਸਵਰਾਜ ਬੋਮਈ ਤੋਂ ਕਰਵਾਉਣ ਦੀ ਚਰਚਾ ਸੀ, ਪਰੰਤੂ ਕਿਸੇ ਕਾਰਨ ਉਹ ਇਥੇ ਨਹੀਂ ਪੁੱਜ ਸਕੇ ਤਾਂ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਆਦਿਵਾਸੀ ਕਿਸਾਨ ਔਰਤ ਪ੍ਰੇਮਦਾਸਪਾ ਨੇ ਮੇਲੇ ਦਾ ਉਦਘਾਟਨ ਕੀਤਾ।

  550 ਤੋਂ ਵੱਧ ਲਾਈਆਂ ਸਟਾਲਾਂ

  ਮੇਲੇ ਵਿੱਚ ਭਾਗ ਲੈਣ ਲਈ ਲਗਭਗ 12 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ। ਜਦਕਿ ਉਥੇ ਕਈ ਹੋਰਾਂ ਨੇ ਵੀ ਮੇਲੇ ਵਿੱਚ ਪੁੱਜ ਕੇ ਰਜਿਸਟ੍ਰੇਸ਼ਨ ਕਰਵਾਈ। ਮੇਲੇ ਵਿੱਚ ਪਸ਼ੂ, ਮੁਰਗੀ ਪਾਲਣ, ਸਮੁੰਦਰੀ ਖੇਤੀ ਤੋਂ ਇਲਾਵਾ ਰਵਾਇਤੀ ਖੇਤੀ, ਸਥਾਨਕ ਅਤੇ ਸੰਕਰੀ ਫਸਲਾਂ, ਉਦਯੋਗਿਕ ਅਤੇ ਮਸ਼ੀਨਰੀ ਯੰਤਰਾਂ ਦੀ ਪ੍ਰਦਰਸ਼ਨੀ ਲਈ 550 ਸਟਾਲਾਂ ਲੱਗੀਆਂ ਸਨ।

  Published by:Krishan Sharma
  First published:

  Tags: Ajab Gajab News, Bengaluru, Mela