Home /News /national /

ਖੁਦ ਨਾਲ ਵਿਆਹ ਕਰਨ ਜਾ ਰਹੀ ਵਡੋਦਰਾ ਦੀ Kshama Bindu, ਜਾਣੋ ਕਿਉਂ

ਖੁਦ ਨਾਲ ਵਿਆਹ ਕਰਨ ਜਾ ਰਹੀ ਵਡੋਦਰਾ ਦੀ Kshama Bindu, ਜਾਣੋ ਕਿਉਂ

ਖੁਦ ਨਾਲ ਵਿਆਹ ਕਰਨ ਜਾ ਰਹੀ ਵਡੋਦਰਾ ਦੀ Kshama Bindu, ਜਾਣੋ ਕਿਉਂ  (ਸੰਕੇਤਕ ਫੋਟੋ)

ਖੁਦ ਨਾਲ ਵਿਆਹ ਕਰਨ ਜਾ ਰਹੀ ਵਡੋਦਰਾ ਦੀ Kshama Bindu, ਜਾਣੋ ਕਿਉਂ (ਸੰਕੇਤਕ ਫੋਟੋ)

ਵਿਆਹ ਇੱਕ ਅਜਿਹੀ ਰਸਮ ਹੈ ਜਿਸ ਵਿੱਚ ਦੋ ਲੋਕ ਇੱਕ ਦੂਜੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਦਾ ਵਾਦਾ ਕਰਦੇ ਹਨ। ਆਮਤੌਰ 'ਤੇ ਵਿਆਹ ਦੋ ਲੋਕਾਂ ਵਿਚਾਲੇ ਹੁੰਦਾ ਹੈ ਪਰ ਗੁਜਰਾਤ ਦੇ ਵਡੋਦਰਾ 'ਚ ਹੋਣ ਵਾਲਾ ਇਹ ਵਿਆਹ ਦੂਜੇ ਵਿਆਹਾਂ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਇਸ 'ਚ ਲਾੜਾ-ਲਾੜੀ ਦੀ ਥਾਂ ਇਕ ਹੀ ਲੜਕੀ ਮੰਡਪ ਵਿੱਚ ਮੌਜੂਦ ਹੋਵੇਗੀ।

ਹੋਰ ਪੜ੍ਹੋ ...
  • Share this:

ਵਡੋਦਰਾ ਦੀ ਰਹਿਣ ਵਾਲੀ 24 ਸਾਲਾ ਕਸ਼ਮਾ ਬਿੰਦੂ ਨੇ ਖੁਦ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਖਬਰ ਤੋਂ ਹਰ ਕੋਈ ਹੈਰਾਨ ਹੈ। ਪਰ ਕਸ਼ਮਾ ਬਿੰਦੂ ਦੇ ਇਸ ਫੈਸਲੇ ਨਾਲ ਉਸਦੇ ਮਾਪੇ ਵੀ ਸਹਿਮਤ ਹਨ।

11 ਜੂਨ ਨੂੰ ਕਸ਼ਮਾ ਖੁਦ ਨਾਲ ਵਿਆਹ ਕਰੇਗੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਕਸ਼ਮਾ ਨੇ ਆਪਣੇ ਵਿਆਹ ਲਈ ਲਹਿੰਗੇ ਤੋਂ ਲੈ ਕੇ ਗਹਿਣਿਆਂ ਤੱਕ ਸਭ ਕੁਝ ਖਰੀਦਿਆ ਹੈ। ਉਹ ਦੁਲਹਨ ਬਣ ਕੇ ਮੰਡਪ ਵਿੱਚ ਬੈਠਣ ਲਈ ਤਿਆਰ ਹੈ। ਹਾਲਾਂਕਿ, ਉਨ੍ਹਾਂ ਨਾਲ ਫੇਰੇ ਲੈਣ ਲਈ ਮੰਡਪ ਵਿੱਚ ਕੋਈ ਲਾੜਾ ਨਹੀਂ ਹੋਵੇਗਾ।

ਤੁਹਾਨੂੰ ਇਸ ਗੱਲ ਵਿੱਚ ਵਿਸ਼ਵਾਸ ਕਰਨ ਵਿੱਚ ਥੋੜੀ ਦਿੱਕਤ ਆ ਸਕਦੀ ਹੈ ਕਿਉਂਕਿ ਕਸ਼ਮਾ ਬਿੰਦੂ ਵੱਲੋਂ ਆਪਣਾ ਪੂਰਾ ਵਿਆਹ ਹਿੰਦੂ ਰਿਵਾਜ਼ਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ।

TOI ਨਾਲ ਗੱਲ ਕਰਦੇ ਹੋਏ, ਕਸ਼ਮਾ ਨੇ ਦੱਸਿਆ ਕਿ ਉਹ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਪਰ ਉਹ ਦੁਲਹਨ ਬਣਨਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਤੋਂ ਪਹਿਲਾਂ ਕਸ਼ਮਾ ਬਿੰਦੂ ਨੇ ਆਨਲਾਈਨ ਰਿਸਰਚ ਵੀ ਕੀਤੀ ਕਿ ਕੀ ਭਾਰਤ 'ਚ ਕਿਸੇ ਔਰਤ ਨੇ ਖੁਦ ਨਾਲ ਵਿਆਹ ਕੀਤਾ ਹੈ ਜਾਂ ਨਹੀਂ। ਹਾਲਾਂਕਿ ਇਸ ਦੌਰਾਨ ਕਸ਼ਮਾ ਬਿੰਦੂ ਨੂੰ ਕੁਝ ਤਸੱਲੀਬਖਸ਼ ਨਤੀਜੇ ਨਹੀਂ ਮਿਲੇ। ਕਸ਼ਮਾ ਬਿੰਦੂ ਕਹਿੰਦੀ ਹੈ ਕਿ ਸ਼ਾਇਦ ਮੈਂ ਆਪਣੇ ਦੇਸ਼ ਵਿੱਚ ਸਵੈ-ਪ੍ਰੇਮ ਦੀ ਮਿਸਾਲ ਕਾਇਮ ਕਰਨ ਵਾਲੀ ਪਹਿਲੀ ਕੁੜੀ ਹਾਂ।

ਕਸ਼ਮਾ ਬਿੰਦੂ ਨੇ ਕਿਹਾ ਕਿ ਲੋਕ ਉਸ ਨਾਲ ਵਿਆਹ ਕਰਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ। ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ ਅਤੇ ਇਸ ਲਈ ਮੈਂ ਆਪਣੇ ਆਪ ਨਾਲ ਵਿਆਹ ਕਰਨ ਜਾ ਰਹੀ ਹਾਂ। ਕਸ਼ਮਾ ਨੇ ਆਪਣੇ ਵਿਆਹ ਲਈ ਗੋਤਰੀ ਦਾ ਮੰਦਰ ਚੁਣਿਆ ਹੈ। ਵਿਆਹ ਦੇ ਫੇਰੇ ਲੈਣ ਲਈ ਕਸ਼ਮਾ ਬਿੰਦੂ ਨੇ ਪੰਜ ਕਸਮਾਂ ਲਿਖੀਆਂ ਹਨ। ਖਾਸ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਕਸ਼ਮਾ ਬਿੰਦੂ ਹਨੀਮੂਨ 'ਤੇ ਵੀ ਜਾਵੇਗੀ। ਇਸ ਦੇ ਲਈ ਉਸ ਨੇ ਗੋਆ ਨੂੰ ਚੁਣਿਆ ਹੈ, ਜਿੱਥੇ ਉਹ ਦੋ ਹਫਤੇ ਰੁਕੇਗੀ।
Published by:rupinderkaursab
First published:

Tags: Hindu, Love, Viral

ਅਗਲੀ ਖਬਰ