Home /News /national /

Haryana: ਕੁਲਦੀਪ ਬਿਸ਼ਨੋਈ ਨੇ ਬੀਜੇਪੀ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ! 4 ਅਗਸਤ ਨੂੰ ਬਣਨਗੇ ਪਾਰਟੀ ਦਾ ਹਿੱਸਾ

Haryana: ਕੁਲਦੀਪ ਬਿਸ਼ਨੋਈ ਨੇ ਬੀਜੇਪੀ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ! 4 ਅਗਸਤ ਨੂੰ ਬਣਨਗੇ ਪਾਰਟੀ ਦਾ ਹਿੱਸਾ

ਕੁਲਦੀਪ ਬਿਸ਼ਨੋਈ ਨੇ ਬੀਜੇਪੀ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ! 4 ਅਗਸਤ ਨੂੰ ਬਣਨਗੇ ਪਾਰਟੀ ਦਾ ਹਿੱਸਾ

ਕੁਲਦੀਪ ਬਿਸ਼ਨੋਈ ਨੇ ਬੀਜੇਪੀ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ! 4 ਅਗਸਤ ਨੂੰ ਬਣਨਗੇ ਪਾਰਟੀ ਦਾ ਹਿੱਸਾ

ਚੰਡੀਗੜ੍ਹ: ਹਰਿਆਣਾ ਦੇ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਜਲਦ ਹੀ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਹੈ। ਕੁਲਦੀਪ ਬਿਸ਼ਨੋਈ ਕਈ ਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕਰ ਚੁਕੇ ਹਨ।

  • Share this:

    ਚੰਡੀਗੜ੍ਹ: ਹਰਿਆਣਾ ਦੇ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਜਲਦ ਹੀ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੇ ਲਿਖਿਆ ਕਿ,'' 4 ਅਗਸਤ 10:10 ਮਿੰਟ।  ਦੂਜੇ ਟਵੀਟ 'ਤੇ ਬਿਸ਼ਨੋਈ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਇੱਥੇ ਹਰ ਪੰਛੀ ਜ਼ਖਮੀ ਹੈ, ਪਰ ਜੋ ਦੁਬਾਰਾ ਉੱਡ ਸਕਦਾ ਹੈ, ਉਹ ਜ਼ਿੰਦਾ ਹੈ।  ਟਵੀਟ 'ਚ ਲਿਖਿਆ ਕਿ ਇੱਥੇ ਹਰ ਪੰਛੀ ਜ਼ਖਮੀ ਹੈ, ਪਰ ਜੋ ਦੁਬਾਰਾ ਉੱਡ ਸਕਦਾ ਹੈ, ਉਹ ਉੱਥੇ ਜ਼ਿੰਦਾ ਹੈ। ਇਸ ਟਵੀਟ ਦੇ ਕਈ ਅਰਥ ਵੀ ਸਾਹਮਣੇ ਆ ਰਹੇ ਹਨ।

    ਕੁਲਦੀਪ ਬਿਸ਼ਨੋਈ ਕਈ ਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕਰ ਚੁਕੇ ਹਨ। ਇਸ ਤੋਂ ਪਹਿਲਾਂ ਉਹ 10 ਜੁਲਾਈ ਨੂੰ ਦਿੱਲੀ ਵਿੱਚ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਮੁਲਾਕਾਤ ਨਾਲ ਉਨ੍ਹਾਂ ਦੇ ਜਲਦ ਹੀ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।

    ਕੁਲਦੀਪ ਬਿਸ਼ਨੋਈ ਨੂੰ ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਤੋਂ ਬਾਅਦ ਕਾਂਗਰਸ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਜਦੋਂ ਕਾਂਗਰਸ ਨੇ ਚੌਧਰੀ ਉਦੈਭਾਨ ਨੂੰ ਸੂਬਾ ਪ੍ਰਧਾਨ ਬਣਾਇਆ ਤਾਂ ਬਿਸ਼ਨੋਈ ਨਾਰਾਜ਼ ਹੋ ਗਏ। ਇਸ ਤੋਂ ਇਲਾਵਾ ਕੁਲਦੀਪ ਨੂੰ ਜਥੇਬੰਦੀ ਵਿੱਚ ਕਿਤੇ ਵੀ ਥਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਰਾਹੁਲ ਗਾਂਧੀ ਨੇ ਉਸ ਨੂੰ ਕੋਈ ਨਿਯੁਕਤੀ ਦਿੱਤੀ। ਫਿਲਹਾਲ ਬਿਸ਼ਨੋਈ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ, ਜੇਕਰ ਉਹ ਅਸਤੀਫਾ ਦਿੰਦੇ ਹਨ ਤਾਂ ਉਪ ਚੋਣ ਹੋਣੀ ਹੈ।

    Published by:Drishti Gupta
    First published:

    Tags: BJP, Congress, Haryana, Haryana elections, Indian National Congress, Kuldeep Bishnoi