Kumar Vishwas and BJP Leader Tejinder Bagga FIR Canceled: ਪੰਜਾਬ ਹਰਿਆਣਾ ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਬੁੱਧਵਾਰ ਵੱਡਾ ਝਟਕਾ ਮਿਲਿਆ, ਜਦੋਂ ਅਦਾਲਤ ਨੇ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਰੱਦ ਕਰਨ ਦੇ ਹੁਕਮ ਦੇ ਦਿੱਤੇ। ਹਾਈਕੋਰਟ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਇਸ ਨਾਲ ਹੀ ਕੁਮਾਰ ਵਿਸ਼ਵਾਸ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਪਰੰਤ ਫੈਸਲਾ ਆਉਣ ਤੋਂ ਬਾਅਦ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ ਅਤੇ ਝੂਠ ਦੀ ਹਾਰ।
ਪੰਜਾਬ ਨੂੰ ਦਿੱਲੀ ਦੇ ਭੇਜੇ ਚਿੰਟੂ ਨਹੀਂ ਚਲਾ ਸਕਦੇ?
ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲਾ ਦਾ ਆਦਰ ਕਰਦੇ ਹਨ, ਜਿਸ ਨੇ ਫੈਸਲੇ ਦੇ ਅਖੀਰ ਵਿੱਚ ਕਿਹਾ ਹੈ ਕਿ ਇਹ ਸੱਤਾ ਦੀ ਦੁਰਵਰਤੋਂ ਦਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਨਹੀਂ ਕਿ ਉਨ੍ਹਾਂ ਉਪਰ ਕੇਸ ਦਰਜ ਹੋਇਆ ਹੈ, ਜਦਕਿ ਮਾਮਲਾ ਇਹ ਹੈ ਕਿ ਪੰਜਾਬ ਨੂੰ ਹਮੇਸ਼ਾ ਤੋਂ ਹੀ ਦਿੱਲੀ ਤੋਂ ਚਲਾਉਣ ਦਾ ਵਿਰੋਧ ਕੀਤਾ ਗਿਆ ਹੈ, ਭਾਵੇਂ ਉਹ ਕੋਈ ਵੀ ਸਮਾਂ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਦੇ ਇਸ਼ਾਰੇ 'ਤੇ ਨਹੀਂ ਚਲਦਾ, ਜੋ ਇਹ ਸੋਚਦੇ ਹਨ ਕਿ ਇਹ ਦਿੱਲੀ ਤੋਂ ਚੱਲੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਵਾਗਡੌਰ ਪੰਜਾਬੀਆਂ ਦੇ ਹੱਥ ਦੇਣੀ ਹੈ ਜਾਂ ਦਿੱਲੀ ਤੋਂ ਕਮਾਂਡ ਸੰਭਾਣੀ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕੋਈ ਦਿੱਲੀ ਦੇ ਬੌਣੇ ਦੇ ਭੇਜੇ ਵਿਅਕਤੀ ਨਹੀਂ ਚਲਾ ਸਕਦੇ।
ਵਿਸ਼ਵਾਸ ਦਾ ਮਾਨ ਨੂੰ ਸਲਾਹ
ਕੁਮਾਰ ਵਿਸ਼ਵਾਸ ਨੇ ਭਗਵੰਤ ਮਾਨ ਨੂੰ ਆਪਦਾ ਛੋਟਾ ਭਰਾ ਦਸਦਿਆਂ ਕਿਹਾ ਕਿ ਮਾਨ ਨੂੰ ਉਹ ਹੀ ਆਮ ਆਦਮੀ ਪਾਰਟੀ ਵਿੱਚ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਕੇਜਰੀਵਾਲ ਨੇ ਉਨ੍ਹਾਂ ਦਾ ਬਹੁਤ ਅਪਮਾਨ ਵੀ ਕੀਤਾ, ਜਿਸ ਦੇ ਨਤੀਜੇ ਵੱਜੋਂ ਮਾਨ 2 ਵਾਰੀ ਅਸਤੀਫਾ ਦੇਣ ਲਈ ਉਨ੍ਹਾਂ ਕੋਲ ਘਰ ਵੀ ਆਏ ਸਨ।
ਉਨ੍ਹਾਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸ਼ਹੀਦਾਂ ਅਤੇ ਗੁਰੂਆਂ ਦੇ ਕਹੇ ਅਨੁਸਾਰ ਪੱਗੜੀ ਸੰਭਲ ਜੱਟਾ ਵਾਂਗ ਹੁਣ ਪੰਜਾਬ ਨੂੰ ਸੰਭਾਲਣ, ਨਾ ਕਿ ਦਿੱਲੀ ਦੇ ਕਿਸੇ ਚਲਾਕ ਵਿਅਕਤੀ ਦੇ ਦੀਆਂ ਉੱਗਲਾਂ ਦੇ ਇਸ਼ਾਰੇ 'ਤੇ ਸਰਕਾਰ ਚਲਾਓ।
ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਦਿਆਂ ਵਿਸ਼ਵਾਸ ਨੇ ਕਿਹਾ ਕਿ ਆਪ ਸੁਪਰੀਮੋ ਸਿਰਫ਼ ਉਨ੍ਹਾਂ ਦੇ ਬੋਲਣ ਤੋਂ ਹੀ ਡਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹੰਕਾਰੀਆਂ ਦੀ ਲੰਕਾ ਵਿੱਚ ਪੰਜਾਬ ਦੇ ਲੋਕ ਅੱਗ ਲਾਉਣਗੇ। ਉਨ੍ਹਾਂ ਕਿਹਾ ਕਿ ਜਿਹੜਾ ਕੇਜਰੀਵਾਲ ਆਪਣੇ ਗੁਰੂ ਅਤੇ ਆਪਣੇ ਸਾਥੀਆਂ ਦਾ ਨਹੀਂ ਹੋ ਸਕਿਆ, ਉਹ ਭਗਵੰਤ ਮਾਨ ਦਾ ਕਿਵੇਂ ਹੋ ਜਾਵੇਗ। ਉਨ੍ਹਾਂ ਕਿਹਾ ਕਿ ਛੇਤੀ ਹੀ ਕੇਜਰੀਵਾਲ ਭਗਵੰਤ ਮਾਨ ਦੀ ਪਿੱਠ 'ਚ ਵੀ ਛੁਰਾ ਮਾਰੇਗਾ। ਉਨ੍ਹਾਂ ਕਿਹਾ ਕਿ ਕੀ ਹੁਣ ਦਿੱਲੀ ਤੋਂ ਆਏ ਚਿੰਟੂ ਪੰਜਾਬ ਚਲਾਉਣਗੇੈ ਉਨ੍ਹਾਂ ਕਿਹਾ ਕਿ ਪੰਜਾਬਆਂ ਨੇ ਗੁਰੂਆਂ ਨੂੰ ਮੰਨਣ ਵਾਲੇ ਅਤੇ ਭਗਤ ਸਿੰਘ ਨੂੰ ਮੰਨਣ ਵਾਲੇ ਵਿਅਕਤੀ ਨੂੰ ਸੱਤਾ ਸੌਂਪੀ ਹੈ, ਪਰੰਤੂ ਇਹ ਦਿੱਲੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਿਹਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, Arvind Kejriwal, Bhagwant Mann, Kumar Vishwas