
ਕੇਜਰੀਵਾਲ ਨੇ ਹੁਣ ਹਰਿਆਣੇ ਤੋਂ ਇਕ ਮੌਕਾ ਮੰਗਿਆ, ਸਕੂਲ, ਸਿੱਖਿਆ ਤੇ ਨੌਕਰੀਆਂ ਦਾ ਵਾਅਦਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਕੁਰੂਕਸ਼ੇਤਰ 'ਚ ਆਮ ਆਦਮੀ ਪਾਰਟੀ ਦੀ 'ਅਬ ਬਦਲੇਗਾ ਹਰਿਆਣਾ' ਰੈਲੀ 'ਚ ਸ਼ਾਮਲ ਹੋਣ ਲਈ ਪਹੁੰਚੇ। ਇਸ ਦੌਰਾਨ ਕੇਜਰੀਵਾਲ ਨੇ ਹਰਿਆਣਾ ਦੇ ਵਿਕਾਸ ਦਾ ਆਪਣਾ ਮਾਡਲ ਦੱਸਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਤੋਂ ਪੁੱਛਿਆ ਕਿ ਪਿਛਲੇ 7 ਸਾਲਾਂ 'ਚ ਕਿੰਨੀਆਂ ਨੌਕਰੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਵਿੱਚ ਲੱਖਾਂ ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਨਾ ਤਾਂ ਸਕੂਲ ਬਣਾਉਂਦੇ ਹਨ, ਨਾ ਨੌਕਰੀਆਂ ਪੈਦਾ ਕਰਦੇ ਹਨ ਅਤੇ ਨਾ ਹੀ ਹਸਪਤਾਲ ਬਣਾਉਂਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੈਂ ਸਿੱਧਾ-ਸਾਧਾ ਆਦਮੀ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 18 ਲੱਖ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦਾ ਭਵਿੱਖ ਪਹਿਲਾਂ ਹਨੇਰੇ ਵਿੱਚ ਸੀ। ਇਸੇ ਤਰ੍ਹਾਂ ਹਰਿਆਣਾ ਵਿੱਚ ਲੱਖਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਹੈ। ਮੈਨੂੰ ਇੱਕ ਮੌਕਾ ਦਿਓ, ਮੈਂ ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਬਦਲ ਕੇ ਦਿਖਾਵਾਂਗਾ।
ਦਿੱਲੀ ਦੇ ਸਰਕਾਰੀ ਸਕੂਲ ਸ਼ਾਨਦਾਰ ਹੋ ਗਏ ਹਨ। 4 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਨਾਮ ਕੱਟਵਾ ਕੇ ਸਰਕਾਰੀ ਵਿਚ ਦਾਖਲਾ ਲਿਆ ਹੈ। ਟਰੰਪ ਦੀ ਪਤਨੀ ਸਾਡੇ ਸਕੂਲ ਵੇਖਣ ਆਈ ਸੀ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਗੁੰਡਿਆਂ ਨੇ ਮੇਰੇ ਘਰ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਅਗਲੇ ਦਿਨ ਸਾਰੇ ਗੁੰਡਿਆਂ ਦਾ ਸਨਮਾਨ ਕੀਤਾ। ਉੱਤਰ ਪ੍ਰਦੇਸ਼ 'ਚ ਕਿਸਾਨਾਂ 'ਤੇ ਗੱਡੀ ਚਾੜ੍ਹੀ ਗਈ ਅਤੇ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਬੰਦਿਆਂ ਨੇ ਵੱਡੇ-ਵੱਡੇ ਵਕੀਲ ਖੜ੍ਹੇ ਕਰ ਦਿੱਤੇ।
ਮੈਨੂੰ ਇਹ ਸਭ ਤੋਂ ਚੰਗਾ ਲੱਗਦਾ ਹੈ ਜਦੋਂ ਲੋਕ ਮੈਨੂੰ ਹਰਿਆਣੇ ਦਾ ਲਾਲ ਕਹਿੰਦੇ ਹਨ। ਹਰਿਆਣਾ ਮੇਰੀ ਜਨਮ ਭੂਮੀ ਹੈ ਅਤੇ ਜਨਮ ਭੂਮੀ ਮਾਂ ਬਰਾਬਰ ਹੁੰਦੀ ਹੈ। ਪੰਜਾਬ ਤੋਂ ਤੂਫਾਨ ਆਇਆ, ਦਿੱਲੀ ਤੋਂ ਤੂਫਾਨ ਆਇਆ, ਹਰਿਆਣਾ 'ਚ ਵੱਡਾ ਤੂਫਾਨ ਆਉਣ ਵਾਲਾ ਹੈ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਹਰਿਆਣਾ 'ਚ ਵੀ ਮੁਫਤ ਬਿਜਲੀ ਚਾਹੁੰਦੇ ਹੋ ਤਾਂ ਸਰਕਾਰ ਬਦਲਨੀ ਪਵੇਗੀ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਸਾਡਾ ਸਿਹਤ ਮੰਤਰੀ ਪੈਸੇ ਮੰਗ ਰਿਹਾ ਸੀ। ਜੇਕਰ ਕੋਈ ਹੋਰ ਪਾਰਟੀ ਹੁੰਦੀ ਤਾਂ ਪਾਰਟੀ ਫੰਡ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੀ। ਅਸੀਂ ਉਸ ਮੰਤਰੀ ਨੂੰ ਬਰਖਾਸਤ ਕਰਕੇ ਜੇਲ੍ਹ ਭੇਜ ਦਿੱਤਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।