VIDEO: ਸ਼ਰਾਬ ਨਾਲ ਟੱਲੀ ਰੋਡਵੇਜ਼ ਦੇ ਡਰਾਈਵਰ ਨੇ 175 ਕਿਲੋਮੀਟਰ ਚਲਾਈ ਬੱਸ...ਵੇਖੋ ਵੀਡੀਓ

VIDEO: ਸ਼ਰਾਬ ਨਾਲ ਟੱਲੀ ਰੋਡਵੇਜ਼ ਦੇ ਡਰਾਈਵਰ ਨੇ 175 ਕਿਲੋਮੀਟਰ ਚਲਾਈ ਬੱਸ...ਵੇਖੋ ਵੀਡੀਓ (ਸੰਕੇਤਕ ਫੋਟੋ)

VIDEO: ਸ਼ਰਾਬ ਨਾਲ ਟੱਲੀ ਰੋਡਵੇਜ਼ ਦੇ ਡਰਾਈਵਰ ਨੇ 175 ਕਿਲੋਮੀਟਰ ਚਲਾਈ ਬੱਸ...ਵੇਖੋ ਵੀਡੀਓ (ਸੰਕੇਤਕ ਫੋਟੋ)

 • Share this:
  ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਆਪਣੀ ਅਤੇ ਸਵਾਰੀਆਂ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਸ ਚਲਾਉਂਦਾ ਰਿਹਾ। ਸ਼ਰਾਬੀ ਡਰਾਈਵਰ 175 ਕਿਲੋਮੀਟਰ ਬੱਸ ਚਲਾ ਕੇ ਪਿਹੋਵਾ ਪਹੁੰਚ ਗਿਆ।

  ਯਾਤਰੀਆਂ ਨੇ ਇਸ ਦੀ ਸ਼ਿਕਾਇਤ ਪਿਹੋਵਾ ਬੱਸ ਸਟੈਂਡ ਦੇ ਇੰਚਾਰਜ ਨੂੰ ਕੀਤੀ। ਇਸ ਦੌਰਾਨ ਉਸ ਨੇ ਨਾ ਸਿਰਫ ਆਪਣੀ ਸਗੋਂ ਯਾਤਰੀਆਂ ਦੀ ਜਾਨ ਨੂੰ ਵੀ ਖਤਰੇ 'ਚ ਪਾ ਦਿੱਤਾ। ਇੰਨਾ ਹੀ ਨਹੀਂ ਪਿਹੋਵਾ ਪਹੁੰਚ ਕੇ ਉਸ ਨੇ ਫਿਰ ਤੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

  ਇਸ ’ਤੇ ਕੁਝ ਮੁਲਾਜ਼ਮਾਂ ਨੇ ਬੱਸ ਸਟੈਂਡ ਦੇ ਇੰਚਾਰਜ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਰਵਾਨਾ ਕੀਤਾ ਗਿਆ।

  ਬੱਸ ਸਟੈਂਡ ਦੇ ਇੰਚਾਰਜ ਨੇ ਬੱਸ ਚਾਲਕ ਨੂੰ ਸ਼ਰਾਬੀ ਹਾਲਤ ਵਿੱਚ ਦੇਖ ਕੇ ਦੂਜੀ ਬੱਸ ਦਾ ਇੰਤਜ਼ਾਮ ਕੀਤਾ ਅਤੇ ਸਵਾਰੀਆਂ ਨੂੰ ਚਾਲਕ ਸਮੇਤ ਭੇਜ ਦਿੱਤਾ।

  ਬੱਸ ਸਟੈਂਡ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਸਨ। ਡਰਾਈਵਰ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਪਿਹੋਵਾ ਬੱਸ ਸਟੈਂਡ ਤੋਂ ਇਕ ਹੋਰ ਬੱਸ ਦਾ ਪ੍ਰਬੰਧ ਕਰਕੇ ਸਵਾਰੀਆਂ ਨੂੰ ਚੰਡੀਗੜ੍ਹ ਭੇਜ ਦਿੱਤਾ ਹੈ।
  Published by:Gurwinder Singh
  First published: