Haryana News: ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਐਲਐਨਜੇਪੀ ਹਸਪਤਾਲ (LNJP Hospital) 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਗਏ ਹਨ। ਜਿੱਥੇ ਇੱਕ ਗਰਭਵਤੀ ਔਰਤ (Pregnant Woman)ਨੂੰ ਲੇਬਰ ਰੂਮ ਤੱਕ ਲਿਜਾਣ ਲਈ ਨਾ ਤਾਂ ਸਟਰੈਚਰ ਮਿਲਿਆ ਅਤੇ ਨਾ ਹੀ ਵ੍ਹੀਲ ਚੇਅਰ। ਜਦੋਂ ਗਰਭਵਤੀ ਔਰਤ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਜਾਣ ਲਈ ਪੌੜੀਆਂ ਚੜ੍ਹਨ ਲੱਗੀ ਤਾਂ ਦਰਦ ਵਧਣ 'ਤੇ ਉਹ ਫਰਸ਼ 'ਤੇ ਬੈਠ ਗਈ। ਜਦੋਂ ਤੱਕ ਰਿਸ਼ਤੇਦਾਰਾਂ ਨੂੰ ਵ੍ਹੀਲਚੇਅਰ ਮਿਲੀ, ਉਦੋਂ ਤੱਕ ਗਰਭਵਤੀ ਨੇ ਫਰਸ਼ 'ਤੇ ਹੀ ਬੱਚੀ ਨੂੰ ਜਨਮ ਦੇ ਦਿੱਤਾ ਹੋਇਆ ਸੀ। ਬਾਅਦ ਵਿੱਚ ਮਾਂ ਅਤੇ ਬੱਚੇ ਨੂੰ ਗਾਇਨੀਕੋਲੋਜੀ ਵਿਭਾਗ (Gynaecology Department) ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਦੋਵੇਂ ਤੰਦਰੁਸਤ ਸਨ।
ਜਾਣੋ ਕਿ ਹੈ ਮਾਮਲਾ
ਦੱਸ ਦੇਈਏ ਕਿ ਗਰਭਵਤੀ ਆਰਤੀ ਨੂੰ ਵੀਰਵਾਰ ਸਵੇਰੇ ਕਰੀਬ 6 ਵਜੇ ਜਣੇਪੇ ਦਾ ਦਰਦ ਸ਼ੁਰੂ ਹੋਇਆ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਐਂਬੂਲੈਂਸ 'ਚ ਜ਼ਿਲਾ ਹਸਪਤਾਲ ਲੈ ਗਏ। ਦੋਸ਼ ਹੈ ਕਿ ਐਂਬੂਲੈਂਸ ਚਾਲਕ ਗਰਭਵਤੀ ਔਰਤ ਨੂੰ ਹਸਪਤਾਲ ਦੀ ਇਮਾਰਤ ਦੇ ਸਾਹਮਣੇ ਛੱਡ ਕੇ ਚਲਾ ਗਿਆ। ਜਿਵੇਂ ਹੀ ਆਰਤੀ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਲੇਬਰ ਰੂਮ 'ਚ ਜਾਣ ਲਈ ਪੌੜੀਆਂ ਚੜ੍ਹਨ ਲੱਗੀ ਤਾਂ ਉਸ ਦਾ ਦਰਦ ਵਧ ਗਿਆ। ਆਰਤੀ ਨੂੰ ਦਰਦ ਨਾਲ ਰੋਂਦੀ ਦੇਖ ਕੇ ਹੋਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਗਾਇਨੀਕੋਲੋਜੀ ਵਿਭਾਗ ਦੇ ਸਟਾਫ਼ ਨੂੰ ਸੂਚਿਤ ਕੀਤਾ ਅਤੇ ਹਫੜਾ-ਦਫੜੀ ਵਿੱਚ ਵ੍ਹੀਲ ਚੇਅਰ ਦਾ ਪ੍ਰਬੰਧ ਕੀਤਾ ਪਰ ਉਦੋਂ ਤੱਕ ਆਰਤੀ ਨੇ ਹਸਪਤਾਲ ਦੀਆਂ ਪੌੜੀਆਂ 'ਤੇ ਹੀ ਬੱਚੀ ਨੂੰ ਜਨਮ ਦੇ ਦਿੱਤਾ ਸੀ।
ਹਸਪਤਾਲ ਵਾਲਿਆਂ ਦਾ ਕਿ ਹੈ ਕਹਿਣਾ
ਜੱਚਾ-ਬੱਚਾ ਨੂੰ ਇਸ ਤਰ੍ਹਾਂ ਹਸਪਤਾਲ ਦੀਆਂ ਪੌੜੀਆਂ 'ਤੇ ਪਏ ਦੇਖ ਕੇ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਗਾਇਨੀਕੋਲੋਜੀ ਵਿਭਾਗ ਦੀ ਨਰਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਨੂੰ ਉਥੋਂ ਚੁੱਕ ਕੇ ਵਿਭਾਗ ਲੈ ਗਈ। ਜਾਂਚ 'ਚ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਪਾਏ ਗਏ। ਐਲਐਨਜੇਪੀ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾਕਟਰ ਸਾਰਾ ਅਗਰਵਾਲ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ, ਪਰ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।