Home /News /national /

ਕੈਨੇਡਾ ਨਾ ਜਾ ਸਕਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਅਗਲੇ ਦਿਨ ਵੀਜ਼ਾ ਘਰ ਪਹੁੰਚਿਆ

ਕੈਨੇਡਾ ਨਾ ਜਾ ਸਕਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਅਗਲੇ ਦਿਨ ਵੀਜ਼ਾ ਘਰ ਪਹੁੰਚਿਆ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ 23 ਸਾਲਾ ਨੌਜਵਾਨ ਨੇ ਕੈਨੇਡਾ ਦਾ ਵੀਜ਼ਾ ਮਿਲਣ ਵਿੱਚ ਹੋਈ ਕਥਿਤ ਦੇਰੀ ਤੋਂ ਨਾਰਾਜ਼ ਹੋ ਕੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਇਕ ਦਿਨ ਬਾਅਦ ਉਸ ਦਾ ਵੀਜ਼ਾ ਉਸ ਦੇ ਘਰ ਪਹੁੰਚ ਗਿਆ।

ਹੋਰ ਪੜ੍ਹੋ ...
 • Share this:

  ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ 23 ਸਾਲਾ ਨੌਜਵਾਨ ਨੇ ਕੈਨੇਡਾ ਦਾ ਵੀਜ਼ਾ ਮਿਲਣ ਵਿੱਚ ਹੋਈ ਕਥਿਤ ਦੇਰੀ ਤੋਂ ਨਾਰਾਜ਼ ਹੋ ਕੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

  ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਇਕ ਦਿਨ ਬਾਅਦ ਉਸ ਦਾ ਵੀਜ਼ਾ ਉਸ ਦੇ ਘਰ ਪਹੁੰਚ ਗਿਆ।

  ਪੁਲਿਸ ਮੁਤਾਬਕ ਨੌਜਵਾਨ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਨਹਿਰ 'ਚ ਤੈਰਦੀ ਮਿਲੀ। ਪੁਲਿਸ ਅਨੁਸਾਰ ਕੁਰੂਕਸ਼ੇਤਰ ਦੇ ਝਾਂਸਾ ਪਿੰਡ ਦਾ ਵਿਕੇਸ਼ ਸੈਣੀ ਅੱਗੇ ਦੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦਾ ਸੀ। ਵਿਕੇਸ਼ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ।

  ਪੁਲਿਸ ਨੇ ਦੱਸਿਆ ਕਿ ਵਿਕੇਸ਼ ਕੈਨੇਡਾ ਦਾ ਵੀਜ਼ਾ ਨਾ ਮਿਲਣ ਤੋਂ ਪਰੇਸ਼ਾਨ ਸੀ। ਝਾਂਸਾ ਸਟੇਸ਼ਨ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਵਿਕੇਸ਼ 17 ਅਗਸਤ ਦੀ ਰਾਤ ਨੂੰ ਘਰੋਂ ਨਿਕਲਿਆ ਸੀ।

  Published by:Gurwinder Singh
  First published:

  Tags: Canada, Student visa, Suicide, Suicides, Visa, Visa extensions