ਉਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਕੁਸ਼ੀਨਗਰ ਦਾ ਸਿਹਤ ਵਿਭਾਗ ਸੁਧਰਨ ਨੂੰ ਤਿਆਰ ਨਹੀਂ ਹੈ। 1 ਨਵੰਬਰ ਦੀ ਰਾਤ ਦੀ ਤਸਵੀਰ ਸਿਹਤ ਕਰਮਚਾਰੀਆਂ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਣ ਲਈ ਕਾਫੀ ਹੈ।
ਹਸਪਤਾਲ ਦੇ ਸਿਹਤ ਕਰਮਚਾਰੀ ਇੰਨੇ ਲਾਪਰਵਾਹ ਹਨ ਕਿ ਹਾਦਸੇ 'ਚ ਜ਼ਖਮੀ ਵਿਅਕਤੀ ਐਮਰਜੈਂਸੀ ਵਾਰਡ ਦੇ ਫਰਸ਼ 'ਤੇ ਤੜਫਦਾ ਰਿਹਾ ਪਰ ਉਨ੍ਹਾਂ ਨੂੰ ਦੇਖਣ ਵਾਲਾ ਕੋਈ ਨਹੀਂ ਸੀ। ਆਲਮ ਇਹ ਸੀ ਕਿ ਕੁੱਤਾ ਉਸ ਦੇ ਜ਼ਖਮਾਂ 'ਚੋਂ ਨਿਕਲਦਾ ਖੂਨ ਚੱਟਦਾ ਰਿਹਾ। ਜ਼ਾਹਿਰ ਹੈ ਕਿ ਜ਼ਿਲ੍ਹਾ ਹਸਪਤਾਲ ਦੇ ਜ਼ਿੰਮੇਵਾਰ ਅਧਿਕਾਰੀ ਸਮੁੱਚੀ ਸਰਕਾਰ ਦੀ ਭਰੋਸੇਯੋਗਤਾ ਨੂੰ ਖੂਹ-ਖਾਤੇ ਪਾ ਰਹੇ ਹਨ।
ਤਸਵੀਰ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਾਦਸੇ 'ਚ ਜ਼ਖਮੀ ਇਕ ਨੌਜਵਾਨ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਫਰਸ਼ ਉਤੇ ਪਿਆ ਹੈ। ਜਿਸ ਦਾ ਇਲਾਜ ਕਰਨਾ ਤਾਂ ਦੂਰ ਦੀ ਗੱਲ ਹੈ, ਉਥੇ ਕੋਈ ਵੀ ਸਿਹਤ ਕਰਮਚਾਰੀ ਮੌਜੂਦ ਨਹੀਂ ਹੈ।
ਇਸ ਦੇ ਨਾਲ ਹੀ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਆਵਾਰਾ ਕੁੱਤਾ ਜ਼ਖਮੀ ਵਿਅਕਤੀ ਦੇ ਆਲੇ-ਦੁਆਲੇ ਘੁੰਮ ਰਿਹਾ ਹੈ ਅਤੇ ਕਿਵੇਂ ਉਸ ਦਾ ਖੂਨ ਪੀ ਰਿਹਾ ਹੈ। ਇਸ ਘਟਨਾ ਦੌਰਾਨ ਨਾ ਤਾਂ ਕੋਈ ਡਾਕਟਰ ਉੱਥੇ ਮੌਜੂਦ ਹੈ ਅਤੇ ਨਾ ਹੀ ਕੋਈ ਸਟਾਫ਼। ਕੁਸ਼ੀਨਗਰ ਦੇ ਜ਼ਿਲ੍ਹਾ ਹਸਪਤਾਲ ਦੀ ਵਾਇਰਲ ਹੋਈ ਤਸਵੀਰ ਨੇ ਪੂਰੇ ਸਿਸਟਮ ਉਤੇ ਸਵਾਲ ਖੜ੍ਹੇ ਕਰਨ ਦੇ ਨਾਲ-ਨਾਲ ਮਨੁੱਖੀ ਸੰਵੇਦਨਾਵਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ।
ਇਹ ਘਟਨਾ ਜਦੋਂ ਤੋਂ ਸਾਹਮਣੇ ਆਈ ਹੈ, ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ-ਨਾਲ ਕੁਸ਼ੀਨਗਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵੀ ਸ਼ਰਮਸਾਰ ਹੁੰਦੇ ਨਜ਼ਰ ਆ ਰਹੇ ਹਨ। ਗੰਭੀਰ ਮਰੀਜ਼ ਦੇ ਇਲਾਜ ਲਈ ਬਣੇ ਐਮਰਜੈਂਸੀ ਵਾਰਡ ਦੀ ਇਹ ਤਸਵੀਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਐਸਕੇ ਵਰਮਾ ਪੂਰੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ। ਪਰ ਜ਼ਿਲ੍ਹਾ ਹਸਪਤਾਲ ਨੂੰ ਚਲਾਉਣ ਦੀ ਉਨ੍ਹਾਂ ਦੀ ਯੋਗਤਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Viral news, Viral video, Yogi Adityanath