Home /News /national /

ਹੁਣ ਪਿੰਡਾਂ ਵਿਚ ਖੁੱਲ੍ਹਣਗੀਆਂ ਗਾਂ ਦੇ ਗੋਬਰ ਤੋਂ ਪੇਂਟ ਬਣਾਉਣ ਲਈ 500 ਯੂਨਿਟਾਂ

ਹੁਣ ਪਿੰਡਾਂ ਵਿਚ ਖੁੱਲ੍ਹਣਗੀਆਂ ਗਾਂ ਦੇ ਗੋਬਰ ਤੋਂ ਪੇਂਟ ਬਣਾਉਣ ਲਈ 500 ਯੂਨਿਟਾਂ

ਹੁਣ ਪਿੰਡਾਂ ਵਿਚ ਖੁੱਲ੍ਹਣਗੀਆਂ ਗਾਂ ਦੇ ਗੋਬਰ ਤੋਂ ਪੇਂਟ ਬਣਾਉਣ ਲਈ 500 ਯੂਨਿਟਾਂ (ਸੰਕੇਤਕ ਫੋਟੋ)

ਹੁਣ ਪਿੰਡਾਂ ਵਿਚ ਖੁੱਲ੍ਹਣਗੀਆਂ ਗਾਂ ਦੇ ਗੋਬਰ ਤੋਂ ਪੇਂਟ ਬਣਾਉਣ ਲਈ 500 ਯੂਨਿਟਾਂ (ਸੰਕੇਤਕ ਫੋਟੋ)

  • Share this:

    ਭਾਰਤ ਦੇ ਪਿੰਡਾਂ ਵਿਚ ਗਊ ਪਾਲਕਾਂ ਲਈ ਖੁਸ਼ਖਬਰੀ ਹੈ। ਗਊ ਪਾਲਕ ਹੁਣ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਗਾਵਾਂ ਦੇ ਗੋਬਰ ਤੋਂ ਕੁਦਰਤੀ ਪੇਂਟ (Cow Dung Natural paint) ਬਣਾਉਣ ਦੇ ਪ੍ਰੋਜੈਕਟ ਤੋਂ ਵੀ ਕਮਾਈ ਕਰ ਸਕਦੇ ਹਨ। ਕੇਵੀਆਈਸੀ ਭਾਰਤ ਦੇ ਪਿੰਡਾਂ ਵਿੱਚ ਗਾਂ ਦੇ ਗੋਬਰ ਤੋਂ ਕੁਦਰਤੀ ਪੇਂਟ ਬਣਾਉਣ ਲਈ ਨਿਰਮਾਣ ਇਕਾਈਆਂ ਖੋਲ੍ਹਣ ਜਾ ਰਹੀ ਹੈ।

    ਵਾਤਾਵਰਣ ਪੱਖੀ (Eco Friendly) ਗਾਂ ਦੇ ਗੋਬਰ ਤੋਂ ਬਣੇ ਕੁਦਰਤੀ ਪੇਂਟ ਨੂੰ ਦੇਸ਼ ਭਰ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਲੋਕ ਆਪਣੇ ਘਰਾਂ ਅਤੇ ਅਹਾਤਿਆਂ ਨੂੰ ਪੇਂਟ ਕਰਨ ਕਰਨ ਲਈ ਇਸ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿਚ ਇਸ ਨੂੰ ਕੇਂਦਰ ਸਰਕਾਰ ਦੀ ਰੁਜ਼ਗਾਰ ਉਤਪਤੀ ਯੋਜਨਾ ਦੇ ਅਧੀਨ ਵੀ ਸ਼ਾਮਲ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿਚ ਹੁਣ ਕੇਵੀਆਈਸੀ ਨੇ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਗਾਂ ਦੇ ਗੋਬਰ ਤੋਂ ਬਣੇ ਪੇਂਟ ਦੇ 500 ਨਿਰਮਾਣ ਯੂਨਿਟ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ।

    ਕੇਵੀਆਈਸੀ ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਦੱਸਿਆ ਕਿ ਉਦਯੋਗਪਤੀਆਂ ਦੀ ਸਹਾਇਤਾ ਨਾਲ ਅਗਲੇ ਛੇ ਮਹੀਨਿਆਂ ਵਿਚ ਇਨ੍ਹਾਂ ਯੂਨਿਟਾਂ ਦੀ ਸਥਾਪਨਾ ਕਰਨ ਦੀ ਯੋਜਨਾ ਹੈ। ਇਸ ਨਾਲ ਲਗਭਗ ਛੇ ਹਜ਼ਾਰ ਲੋਕਾਂ ਨੂੰ ਪਿੰਡਾਂ ਵਿੱਚ ਸਿੱਧਾ ਰੁਜ਼ਗਾਰ ਮਿਲੇਗਾ, ਨਾਲ ਹੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

    ਸਕਸੈਨਾ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਰੁਜ਼ਗਾਰ ਪੈਦਾ ਹੋਵੇਗਾ ਬਲਕਿ ਕੇਂਦਰ ਸਰਕਾਰ ਦੀ ਆਤਮ ਨਿਰਭਰ ਭਾਰਤ ਯੋਜਨਾ ਨੂੰ ਵੀ ਮਜ਼ਬੂਤੀ ਮਿਲੇਗੀ। ਪਿੰਡਾਂ ਵਿਚ ਪੇਂਟ ਬਣਾਉਣ ਦੇ ਕਾਰੋਬਾਰ ਵਿਚ ਵਾਧੇ ਦੇ ਨਾਲ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦਾ ਕਾਰੋਬਾਰ ਵੀ ਪ੍ਰਫੁੱਲਤ ਹੋਵੇਗਾ।

    Published by:Gurwinder Singh
    First published:

    Tags: Cow, Cow dung, Cow urine