• Home
  • »
  • News
  • »
  • national
  • »
  • L CATTERTON TO BUY STAKE IN JIO PLATFORM RELIANCE TO BUY POINT 39 PER CENT STAKE IN JIO AS

ਜੀਓ ਪਲੇਟਫ਼ਾਰਮ ਵਿੱਚ 0.39 ਫ਼ੀਸਦੀ ਸਟੇਕ ਲਈ 1,894.50 ਕਰੋੜ ਦਾ ਨਿਵੇਸ਼ ਕਰੇਗੀ L Catterton

ਜੀਓ ਪਲੇਟਫ਼ਾਰਮ ਵਿੱਚ 0.39 ਫ਼ੀਸਦੀ ਸਟੇਕ ਲਈ 1,894.50 ਕਰੋੜ ਦਾ ਨਿਵੇਸ਼ ਕਰੇਗੀ L Catterton

ਜੀਓ ਪਲੇਟਫ਼ਾਰਮ ਵਿੱਚ 0.39 ਫ਼ੀਸਦੀ ਸਟੇਕ ਲਈ 1,894.50 ਕਰੋੜ ਦਾ ਨਿਵੇਸ਼ ਕਰੇਗੀ L Catterton

  • Share this:
    ਜੀਓ ਪਲੇਟਫ਼ਾਰਮ ਵਿੱਚ 0.39 ਫ਼ੀਸਦੀ ਸਟੇਕ ਲਈ 1,894.50 ਕਰੋੜ ਦਾ ਨਿਵੇਸ਼ ਕਰੇਗੀ L Catterton
    ਦੁਨੀਆ ਦੀ ਸਭ ਤੋਂ ਵੱਡੀ ਕੰਜ਼ਿਊਮਰ ਫੋਕਸਡ ਪ੍ਰਾਈਵੇਟ ਇਕਵਿਟੀ ਫ਼ਰਮ L Catterton ਨੇ ਜੀਓ ਪਲੇਟਫ਼ਾਰਮ ਵਿੱਚ 0.39 ਫ਼ੀਸਦੀ ਸਟੇਕ ਖ਼ਰੀਦਣ ਲਈ 1,894.50 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਹੁਣ ਰਿਲਾਇੰਸ ਇੰਡਸਟਰੀਜ਼ (RIL) ਦੀ ਡਿਜੀਟਲ ਯੂਨਿਟ ਜੀਓ ਪਲੇਟਫ਼ਾਰਮ (Jio Platforms) ਨੂੰ ਸੱਤ ਹਫ਼ਤਿਆਂ ਦੇ ਅੰਦਰ 10ਵਾਂ ਨਿਵੇਸ਼ ਮਿਲਿਆ ਹੈ। L Catterton ਦੇ ਨਾਲ ਇਸ ਡੀਲ ਦੇ ਐਲਾਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਨੇ ਜੀਓ ਪਲੇਟਫ਼ਾਰਮ ਦੀ 22.38 ਫ਼ੀਸਦੀ ਸਟੇਕ ਵੇਚ ਕੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਜੁਟਾ ਲਈ ਹੈ।

    ਭਾਰਤ ਵਿੱਚ 200 ਤੋਂ ਜ਼ਿਆਦਾ ਨਿਵੇਸ਼
    ਇਨ੍ਹਾਂ ਸਟੇਕ ਹੋਲ੍ਡਰਸ ਨਾਲ ਜੀਓ ਪਲੇਟਫ਼ਾਰਮ ਕੋਲ ਹੁਣ ਤੱਕ 104,326.65 ਕਰੋੜ ਰੁਪਏ ਆ ਗਏ ਹਨ। L Catterton ਨੇ ਭਾਰਤ ਦੇ ਮੁੱਖ ਕੰਜ਼ਿਊਮਰ ਬਰਾਂਡ ਵਿੱਚੋਂ 200 ਤੋਂ ਜ਼ਿਆਦਾ ਚ ਨਿਵੇਸ਼ ਕੀਤਾ ਹੈ। L Catterton ਨੇ ਜੀਓ ਇਕਵਿਟੀ ਵੇਲਿਊਏਸ਼ਨ 4.91 ਲੱਖ ਕਰੋੜ ਰੁਪਏ ਤੇ ਇੰਟਰਪ੍ਰਾਈਜ਼ ਵੇਲਿਊਏਸ਼ਨ 5.16 ਲੱਖ ਕਰੋੜ ਰੁਪਏ ਤੇ ਲਈ ਹੈ। ਇਸ ਡੀਲ ਤੋਂ ਦੋ ਘੰਟੇ ਪਹਿਲਾਂ ਹੀ ਟੀ ਜੀ ਪੀ ਨੇ ਵੀ ਜੀਓ ਵਿੱਚ 0.93 ਫ਼ੀਸਦੀ ਸਟੇਕ ਦੇ ਬਦਲੇ 4,546.80 ਕਰੋੜ ਰੁਪਏ ਨਿਵੇਸ਼ ਦਾ ਐਲਾਨ ਕੀਤਾ ਸੀ।
    First published: