Home /News /national /

ਚੀਨੀ ਸੈਨਿਕਾਂ ਦੇ ਟਾਕਰੇ ਲਈ LAC 'ਤੇ ਤਾਇਨਾਤ ਜਵਾਨਾਂ ਨੂੰ ਜੂਡੋ ਤੇ ਕਰਾਟੇ ਦੀ ਸਿਖਲਾਈ

ਚੀਨੀ ਸੈਨਿਕਾਂ ਦੇ ਟਾਕਰੇ ਲਈ LAC 'ਤੇ ਤਾਇਨਾਤ ਜਵਾਨਾਂ ਨੂੰ ਜੂਡੋ ਤੇ ਕਰਾਟੇ ਦੀ ਸਿਖਲਾਈ

ਚੀਨੀ ਸੈਨਿਕਾਂ ਦੇ ਟਾਕਰੇ ਲਈ LAC 'ਤੇ ਤਾਇਨਾਤ ਜਵਾਨਾਂ ਨੂੰ ਜੂਡੋ ਤੇ ਕਰਾਟੇ ਦੀ ਸਿਖਲਾਈ (ਸੰਕੇਤਕ ਫੋਟੋ)

ਚੀਨੀ ਸੈਨਿਕਾਂ ਦੇ ਟਾਕਰੇ ਲਈ LAC 'ਤੇ ਤਾਇਨਾਤ ਜਵਾਨਾਂ ਨੂੰ ਜੂਡੋ ਤੇ ਕਰਾਟੇ ਦੀ ਸਿਖਲਾਈ (ਸੰਕੇਤਕ ਫੋਟੋ)

ਚੀਨ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਉਤੇ ਤਾਇਨਾਤ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਵੱਲੋਂ ਗਲਵਾਨ ਘਾਟੀ ਝੜਪ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਿਹਤਰ ਹੁਨਰ ਹਾਸਲ ਕਰਨ ਵਾਸਤੇ ਆਪਣੇ ਜਵਾਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।

  • Share this:

ਚੀਨ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਉਤੇ ਤਾਇਨਾਤ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਵੱਲੋਂ ਗਲਵਾਨ ਘਾਟੀ ਝੜਪ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਿਹਤਰ ਹੁਨਰ ਹਾਸਲ ਕਰਨ ਵਾਸਤੇ ਆਪਣੇ ਜਵਾਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।

ਗਲਵਾਨ ਘਾਟੀ ਵਿੱਚ ਹੋਈ ਝੜਪ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਨੇ ਭਾਰਤੀ ਸੈਨਿਕਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ITBP ਦੀ ਸਿਖਲਾਈ ਵਿੱਚ 'ਮਾਰਸ਼ਲ ਆਰਟਸ' ਦੀਆਂ ਵੱਖ-ਵੱਖ ਤਕਨੀਕਾਂ ਜਿਵੇਂ ਕਿ ਜੂਡੋ, ਕਰਾਟੇ ਅਤੇ ਕਾਰਵ ਮਾਗਾ ਦੇ 15-20 ਵੱਖ-ਵੱਖ ਅਭਿਆਸ ਸ਼ਾਮਲ ਹਨ।

ITBP ਦੇ ਟ੍ਰੇਨਰ ਸਿਖਲਾਈ ਦੇ ਰਹੇ ਹਨ

ITBP ਦੇ ਤਜਰਬੇਕਾਰ ਟ੍ਰੇਨਰ ਇਹ ਸਿਖਲਾਈ ਦੇ ਰਹੇ ਹਨ ਜੋ ਲਗਭਗ ਤਿੰਨ ਮਹੀਨਿਆਂ ਤੱਕ ਚੱਲਦੀ ਹੈ। ਆਈਟੀਬੀਪੀ ਦੇ ਇੰਸਪੈਕਟਰ ਜਨਰਲ ਈਸ਼ਵਰ ਸਿੰਘ ਦੁਹਾਨ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ, 'ਨਵੀਂ ਹਥਿਆਰਬੰਦ ਯੁੱਧ ਤਕਨੀਕ ਵਿੱਚ ਰੱਖਿਆਤਮਕ ਅਤੇ ਹਮਲਾਵਰ ਦੋਵੇਂ ਰੂਪ ਸ਼ਾਮਲ ਹਨ।

ਅਸੀਂ ਸਾਬਕਾ ਡਾਇਰੈਕਟਰ ਜਨਰਲ ਸੰਜੇ ਅਰੋੜਾ ਦੇ ਨਿਰਦੇਸ਼ਾਂ 'ਤੇ ਪਿਛਲੇ ਸਾਲ ਆਪਣੇ ਕਰਮਚਾਰੀਆਂ ਲਈ ਇਸ ਮਾਡਿਊਲ ਨੂੰ ਅਪਣਾਇਆ ਸੀ। ਇਹ ਲੜਨ ਦੇ ਹੁਨਰ ਵਿਰੋਧੀਆਂ ਨੂੰ ਰੋਕ ਸਕਣਗੇ ਅਤੇ ਉਨ੍ਹਾਂ ਨੂੰ ਅਸਮਰੱਥ ਬਣਾ ਦੇਣਗੇ।

Published by:Gurwinder Singh
First published:

Tags: China china, India China conflict, Indian Air Force, Indian Army, Indian army chief, Indian Army jobs, Itbp, Soldier