• Home
  • »
  • News
  • »
  • national
  • »
  • LADAKH POLICE APPEALS TO TOURISTS SAYS LADAKH IS VERY BEAUTIFUL PLEASE DO NOT MAKE IT DIRTY GH AP

ਲੱਦਾਖ ਪੁਲਿਸ ਦੀ ਸੈਲਾਨੀਆਂ ਨੂੰ ਅਪੀਲ "ਲਦਾਖ ਬਹੁਤ ਖੂਬਸੂਰਤ ਹੈ, ਇਸ ਨੂੰ ਗੰਦਾ ਨਾ ਕਰੋ"

ਲੱਦਾਖ ਪੁਲਿਸ ਦੀ ਸੈਲਾਨੀਆਂ ਨੂੰ ਅਪੀਲ "ਲਦਾਖ ਬਹੁਤ ਖੂਬਸੂਰਤ ਹੈ, ਇਸ ਨੂੰ ਗੰਦਾ ਨਾ ਕਰੋ"

  • Share this:
ਜੇ ਤੁਸੀਂ ਬਾਈਕਰ ਹੋ ਜਾਂ ਘੁੰਮਣਾ ਪਸੰਦ ਕਰਦੇ ਹੋ ਤਾਂ ਤੁਸੀਂ ਲੱਦਾਖ ਜਾਣ ਦਾ ਤਾਂ ਜ਼ਰੂਰ ਸੋਚਿਆ ਹੋਵੇਗਾ। ਲੱਦਾਖ ਭਾਰਤ ਵਿੱਚ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਹਰ ਕੋਈ ਜਾਣਾ ਚਾਹੁੰਦਾ ਹੈ। ਇੱਥੇ ਬਾਈਕਰ ਆਪਣੀ ਟੀਮ ਦੇ ਨਾਲ ਆਉਂਦੇ ਹਨ, ਘੁੰਮਦੇ ਹਨ, ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ। ਤੁਸੀਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੇ ਵਲੋਗਰਸ ਨੂੰ ਆਪਣੀਆਂ ਟ੍ਰਿਪ ਦੀਆਂ ਵੀਡੀਓਜ਼ ਪਾਉਂਦੇ ਹੋਏ ਦੇਖਿਆ ਹੋਵੇਗਾ। ਲੱਦਾਖ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ।

ਲੋਕ ਇੱਥੇ ਘੁੰਮਣਾ ਪਸੰਦ ਕਰਦੇ ਹਨ। ਯਾਤਰੀ ਇੱਥੇ ਰਾਤ ਨੂੰ ਠਹਿਰਨਾ ਵੀ ਪਸੰਦ ਕਰਦੇ ਹਨ। ਪਰ ਇੱਥੇ ਰਹਿਣ ਦੇ ਨਾਲ ਨਾਲ ਇੱਥੇ ਹੀ ਖਾਣਾ ਪਕਾਉਂਦੇ ਹਨ ਤੇ ਬਚਿਆ ਸਾਮਾਨ ਇੱਥੇ ਹੀ ਸੁੱਟ ਦਿੰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੱਦਾਖ ਪੁਲਿਸ ਸਫਾਈ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦੀ ਨਜ਼ਰ ਆ ਰਹੀ ਹੈ।

ਵਾਇਰਲ ਵੀਡੀਓ 'ਚ ਇਕ ਪੁਲਸ ਕਰਮਚਾਰੀ ਨੂੰ ਲੱਦਾਖ ਬਾਰੇ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਉਸ ਦਾ ਨਾਂ ਸੋਨਮ ਹੈ। ਵੀਡੀਓ 'ਚ ਉਹ ਕਹਿ ਰਿਹਾ ਹੈ- ਮੈਂ ਪੈਂਗੋਂਗ ਝੀਲ ਦੇ ਕੋਲ ਮੌਜੂਦ ਹਾਂ। ਇਹ ਇੱਕ ਬਹੁਤ ਹੀ ਸੁੰਦਰ ਜਗ੍ਹਾ ਹੈ। ਇਹ ਦੁਨੀਆ ਦੀ ਸਭ ਤੋਂ ਸਾਫ਼ ਝੀਲ ਹੈ। ਲੱਦਾਖ ਪੁਲਿਸ ਦੀ ਤਰਫੋਂ, ਮੈਂ ਸਾਰੇ ਯਾਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਗੰਦਗੀ ਨਾ ਫੈਲਾਓ। ਇਹ ਬਹੁਤ ਸਾਫ਼-ਸੁਥਰੀ ਥਾਂ ਹੈ। ਲੋਕ ਇੱਥੇ ਘੁੰਮਣ-ਫਿਰਨ ਆਉਂਦੇ ਹਨ ਤੇ ਗੰਦਗੀ ਕਰਦੇ ਹਨ।



ਇਸ ਵਾਈਰਲ ਵੀਡੀਓ ਨੂੰ IFS ਅਧਿਕਾਰੀ ਧਰਮਵੀਰ ਮੀਨਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸੈਂਕੜੇ ਲੋਕਾਂ ਨੇ ਇਸ 'ਤੇ ਕੁਮੈਂਟ ਵੀ ਕੀਤੇ ਹਨ ਤੇ ਆਪਣੀ ਆਪਣੀ ਰਾਏ ਪ੍ਰਗਟ ਕੀਤੀ ਹੈ। ਇੱਕ ਯੂਜ਼ਰ ਨੇ ਕਿਹਾ ਕਿ - ਸੱਚਮੁੱਚ ਸੈਲਾਨੀਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ - ਸਾਨੂੰ ਲੱਦਾਖ ਪੁਲਿਸ ਦੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
Published by:Amelia Punjabi
First published:
Advertisement
Advertisement