ਮਹਿਲਾ ਇੰਸਪੈਕਟਰ ਦੀ ਚੱਲਦੀ ਬਾਇਕ 'ਤੇ ਸੈਲਫੀ ਲੈਂਦਿਆਂ ਫੋਟੋ ਹੋਈ ਵਾਇਰਲ, ਲੋਕਾਂ ਨੇ ਕੀਤੇ ਸਵਾਲ...


Updated: January 4, 2019, 8:31 PM IST
ਮਹਿਲਾ ਇੰਸਪੈਕਟਰ ਦੀ ਚੱਲਦੀ ਬਾਇਕ 'ਤੇ ਸੈਲਫੀ ਲੈਂਦਿਆਂ ਫੋਟੋ ਹੋਈ ਵਾਇਰਲ, ਲੋਕਾਂ ਨੇ ਕੀਤੇ ਸਵਾਲ...

Updated: January 4, 2019, 8:31 PM IST
ਅਲੀਗੜ੍ਹ ਵਿਚ ਇਕ ਮਹਿਲਾ ਇੰਸਪੈਕਟਰ ਚੱਲਦੀ ਬਾਇਕ ਉਤੇ ਸੈਲਫੀ ਲੈ ਰਹੀ ਸੀ। ਕਿਸੇ ਨੇ ਇਸ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ। ਇਸ ਮਹਿਲਾ ਅਫਸਰ ਨੇ ਹੈਲਮਟ ਵੀ ਨਹੀਂ ਪਾਇਆ ਸੀ। ਸੋਸ਼ਲ ਮੀਡੀਆ ਉਤੇ ਮਹਿਲਾ ਅਫਸਰ ਦੇ ਇਸ ਕਾਰੇ ਦੀ ਵੱਡੇ ਪੱਧਰ ਉਤੇ ਅਲੋਚਨਾ ਹੋ ਰਹੀ ਹੈ। ਵੱਡੀ ਗੱਲ ਇਹ ਹੈ ਕਿ ਸਾਸਨੀਗੇਟ ਥਾਣੇ ਦੀ ਇਸ ਮਹਿਲਾ ਅਫਸਰ ਨੇ 2 ਦਿਨ ਪਹਿਲਾਂ ਬਾਇਕ ਉਤੇ ਤਿੰਨ ਲੋਕਾਂ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਪਾ ਕੇ ਸਲਾਹ ਦਿੱਤੀ ਸੀ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ। ਅਗਲੇ ਦਿਨ ਕਿਸੇ ਨੇ ਇਸ ਇੰਸਪੈਕਟ ਦੀ ਫੋਟੋ ਵਟਸਐਪ ਗਰੁੱਪ ਉਤੇ ਪਾ ਦਿੱਤੀ।

ਪੂਰਾ ਮਾਮਲਾ ਸਾਸਨੀਗੇਟ ਥਾਣਾ ਇੰਚਾਰਜ ਅਰੁਣਾ ਰਾਏ ਨਾਲ ਜੁੜਿਆ ਹੋਇਆ ਹੈ। ਸਾਸਨੀਗੇਟ ਖੇਤਰ ਇਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਜਿਸ ਦਾ ਨਾਮ ਡਿਜੀਟਲ ਵਲੰਟੀਅਰ ਸਾਸਨੀਗੇਟ ਹੈ। ਇਸ ਗਰੁੱਪ ਉਤੇ ਇੰਸਪੈਕਟਰ ਸਾਸਨੀਗੇਟ ਨੇ ਇਕ ਬਾਇਕ ਉਤੇ ਤਿੰਨ ਲੋਕਾਂ ਦਾ ਫੋਟੋ ਪੋਸਟ ਕੀਤਾ ਤੇ ਲਿਖਿਆ, ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ ਗਲਤ ਹੈ। ਇਹ ਫੋਟੋ ਇਕ ਸਿਆਸੀ ਆਗੂ ਦੀ ਸੀ। ਥੋੜ੍ਹੀ ਦੇਰ ਬਾਅਦ ਇਸ ਗਰੁੱਪ ਉਤੇ ਸਾਸਨੀਗੇਟ ਇੰਸਪੈਕਟਰ ਦਾ ਫੋਟੋ ਵਾਇਰਲ ਹੋ ਗਿਆ। ਜਿਸ ਵਿਚ ਉਹ ਬਾਇਕ ਦੇ ਪਿੱਛੇ ਬੈਠ ਕੇ ਸੈਲਫੀ ਲੈ ਰਹੀ ਸੀ। ਇਕ ਦਰੋਗਾ ਬਾਇਕ ਚਲਾ ਰਿਹਾ ਸੀ।

ਇੰਸਪੈਕਟਰ ਅਰੁਣਾ ਦੇ ਨਾਲ ਬਾਇਕ ਚਲਾ ਰਹੇ ਦਰੋਗਾ ਨੇ ਵੀ ਹੈਲਮਟ ਨਹੀਂ ਪਾਇਆ ਸੀ। ਲੋਕ ਸਵਾਲ ਕਰ ਰਹੇ ਹਨ ਕਿ ਬਿਨਾਂ ਹੈਲਮਟ ਦੇ ਪੁਲਿਸ ਆਮ ਲੋਕਾਂ ਦੇ ਝੱਟ ਚਲਾਨ ਕੱਟ ਦਿੰਦੀ ਹੈ ਪਰ ਇਕ ਸੀਨੀਅਰ ਪੁਲਿਸ ਅਫਸਰ ਸ਼ਰੇਆਮ ਬਾਜਾਰ ਵਿਚ ਚੱਲਦੇ ਮੋਟਰਸਾਈਕਲ ਉਤੇ ਸੈਲਫੀਆਂ ਲੈ ਰਹੀ ਹੈ, ਕੀ ਇਨ੍ਹਾਂ ਲਈ ਕੋਈ ਕਾਨੂੰਨ ਨਹੀਂ ਹੈ।
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ