• Home
  • »
  • News
  • »
  • national
  • »
  • LAKHIMPUR INCIDENT SEND VIDEO AND PICTURES FOR INVESTIGATION POLICE ISSUED NUMBER

ਲਖੀਮਪੁਰ ਕਾਂਡ: ਜਾਂਚ ਲਈ ਭੇਜੋ ਵੀਡੀਓ ਤੇ ਤਸਵੀਰਾਂ, ਪੁਲਿਸ ਨੇ ਜਾਰੀ ਕੀਤਾ ਨੰਬਰ

ਪੁਲਿਸ ਪ੍ਰਸ਼ਾਸਨ ਨੇ ਇੱਕ ਨੰਬਰ 9454403800 ਜਾਰੀ ਕੀਤਾ ਹੈ, ਜਿਸ ਤੇ ਲਖੀਮਪੁਰ ਘਟਨਾ ਨਾਲ ਜੁੜੀਆਂ ਵੀਡੀਓ ਜਾਂ ਹੋਰ ਜਾਣਕਾਰੀ ਭੇਜੀ ਜਾ ਸਕਦੀ ਹੈ।

ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰਾਂ ਦੀ ਅਗਲੀ ਝੜਪ ਵਿੱਚ ਮੌਤ ਹੋ ਗਈ। (ਫਾਈਲ ਫੋਟੋ/ਪੀਟੀਆਈ)

ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰਾਂ ਦੀ ਅਗਲੀ ਝੜਪ ਵਿੱਚ ਮੌਤ ਹੋ ਗਈ। (ਫਾਈਲ ਫੋਟੋ/ਪੀਟੀਆਈ)

  • Share this:
    ਲਖੀਮਪੁਰ ਅਤੇ ਆਸ-ਪਾਸ ਦੇ ਇਲਾਕਿਆਂ ਚ ਮੁੜ ਤੋਂ ਇੰਟਰਨੈੱਟ ਸੇਵਾ ਬਹਾਲ ਹੋਈ ਹੈ। ਹਿੰਸਾ ਚ 8 ਲੋਕਾਂ ਦੀ ਮੌਤ ਤੋਂ ਬਾਅਦ ਸੇਵਾ ਬੰਦ ਕੀਤੀ ਗਈ ਸੀ । ਕਾਨੂੰਨ ਵਿਵਸਥਾ ਬਣਾਈ ਰੱਖਣ ਲਈ DIG ਉਪੇਂਦਰ ਅਗਰਵਾਲ ਨੇ 9 ਮੈਂਬਰੀ ਆਬਜ਼ਰਵਰ ਕਮੇਟੀ ਦਾ ਵੀ  ਗਠਨ ਕੀਤਾ ਹੈ।  ਪੁਲਿਸ ਪ੍ਰਸ਼ਾਸਨ ਨੇ ਇੱਕ ਨੰਬਰ 9454403800 ਜਾਰੀ ਕੀਤਾ ਹੈ, ਜਿਸ ਤੇ ਲਖੀਮਪੁਰ ਘਟਨਾ ਨਾਲ ਜੁੜੀਆਂ ਵੀਡੀਓ ਜਾਂ ਹੋਰ ਜਾਣਕਾਰੀ ਭੇਜੀ ਜਾ ਸਕਦੀ ਹੈ। ਕਮੇਟੀ ਇਲਾਕੇ ਦੀ ਕਾਨੂੰਨ ਵਿਵਸਥਾ ਤੇ ਨਜ਼ਰ ਰੱਖੇਗੀ।

    ਲਖੀਮਪੁਰ ਮਾਮਲੇ ਚ ਪੁਲਿਸ ਨੇ 2 ਮੁਲਜ਼ਮਾਂ ਲਵਕੁਸ਼ ਰਾਣਾ ਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ 315 ਬੋਰ ਦੇ ਕਾਰਤੂਸ ਮਿਲੇ ਹਨ। ਇਸਦੇ ਨਾਲ ਹੀ ਕੁੱਲ 7 ਹੋਰ ਮੁਲਜ਼ਮਾਂ ਦੀ ਸ਼ਨਾਖਤ ਵੀ ਹੋਈ ਹੈ, ਜਿਨਾਂ ਵਿੱਚੋਂ ਤਿੰਨ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ।


    ਲਖੀਮਪੁਰ ਕਾਂਡ ਨੂੰ ਲੈ ਕੇ  ਪੁਲਿਸ ਐਕਸ਼ਨ ਵਿੱਚ ਹੈ। ਮੰਤਰੀ ਅਜੇ ਮਿਸ਼ਰਾ ਦੇ ਘਰ ਬਾਹਰ ਪੁਲਿਸ ਨੇ  ਨੋਟਿਸ ਚਿਪਕਾਇਆ ਹੈ।  ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟਾ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ  ਹੁਕਮ ਦਿੱਤੇ ਹਨ। ਸਵੇਰੇ 10 ਵਜੇ ਪੁਲਿਸ ਲਾਈਨ ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
    Published by:Sukhwinder Singh
    First published: