Home /News /national /

9 ਮਹੀਨੇ ਦੀ ਬੱਚੀ ਨੂੰ ਕਾਰ 'ਚ ਬੰਦ ਕਰਕੇ ਚਾਟ ਖਾਣ ਗਏ ਪਤੀ-ਪਤਨੀ, ਦਮ ਘੁਟਦਾ ਦੇਖ ਪੁਲਿਸ ਨੇ ਸ਼ੀਸ਼ਾ ਤੋੜ ਕੇ ਕੱਢਿਆ

9 ਮਹੀਨੇ ਦੀ ਬੱਚੀ ਨੂੰ ਕਾਰ 'ਚ ਬੰਦ ਕਰਕੇ ਚਾਟ ਖਾਣ ਗਏ ਪਤੀ-ਪਤਨੀ, ਦਮ ਘੁਟਦਾ ਦੇਖ ਪੁਲਿਸ ਨੇ ਸ਼ੀਸ਼ਾ ਤੋੜ ਕੇ ਕੱਢਿਆ

ਬੱਚੀ ਨੂੰ ਕਾਰ 'ਚ ਛੱਡ ਚਾਟ ਖਾਣ ਗਏ ਪਤੀ-ਪਤਨੀ, ਪੁਲਿਸ ਨੇ ਸ਼ੀਸ਼ਾ ਤੋੜ ਕੇ ਕੱਢਿਆ

ਬੱਚੀ ਨੂੰ ਕਾਰ 'ਚ ਛੱਡ ਚਾਟ ਖਾਣ ਗਏ ਪਤੀ-ਪਤਨੀ, ਪੁਲਿਸ ਨੇ ਸ਼ੀਸ਼ਾ ਤੋੜ ਕੇ ਕੱਢਿਆ

ਇਸ ਦੌਰਾਨ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਦੋਂ ਲੜਕੀ ਦੇ ਮਾਪਿਆਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੁਝ ਦੂਰੀ 'ਤੇ ਚਾਟ ਦੀ ਰੋੜ੍ਹੀ ਕੋਲ ਖੜ੍ਹੇ ਚਾਟ ਖਾ ਰਹੇ ਹਨ। ਭੀੜ ਨੂੰ ਦੇਖ ਕੇ ਮਾਪੇ ਵੀ ਪਹੁੰਚ ਗਏ। ਪੁਲਿਸ ਨੇ ਮਾਸੂਮ ਬੱਚੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। ਆਪਣੀ ਮਾਸੂਮ ਬੱਚੀ ਨੂੰ ਸਹੀ ਸਲਾਮਤ ਮਿਲਣ ਤੋਂ ਬਾਅਦ ਜੋੜੇ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਮੁੜ ਅਜਿਹੀ ਗਲਤੀ ਨਾ ਕਰਨ ਲਈ ਕਿਹਾ।

ਹੋਰ ਪੜ੍ਹੋ ...
  • Share this:

ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਇਕ ਜੋੜੇ ਦੀ ਘੋਰ ਲਾਪਰਵਾਹੀ ਦੇਖਣ ਨੂੰ ਮਿਲੀ। ਪਤੀ-ਪਤਨੀ ਨੇ ਥਾਣਾ ਸਦਰ ਕੋਤਵਾਲੀ ਦੇ ਗੇਟ ਕੋਲ ਕਾਰ ਖੜ੍ਹੀ ਕਰ ਦਿੱਤੀ ਅਤੇ ਉਸ ਵਿਚ 9 ਮਹੀਨੇ ਦੀ ਮਾਸੂਮ ਬੱਚੀ ਨੂੰ ਛੱਡ ਕੇ ਆਪ ਚਾਟ ਖਾਣ ਚਲੇ ਗਏ।

ਜਦੋਂ ਇੱਕ ਘੰਟੇ ਬਾਅਦ ਵੀ ਪਤੀ-ਪਤਨੀ ਵਾਪਸ ਨਹੀਂ ਆਏ ਤਾਂ ਲੜਕੀ ਨੇ ਕਾਰ ਦੇ ਅੰਦਰ ਰੋਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਮੌਕੇ 'ਤੇ ਮੌਜੂਦ ਇਕ ਕਾਂਸਟੇਬਲ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਲੜਕੀ ਨੂੰ ਬਾਹਰ ਕੱਢਿਆ।

ਸਦਰ ਕੋਤਵਾਲੀ ਨੇੜੇ ਇੱਕ ਪਰਿਵਾਰ ਆਪਣੀ 9 ਮਹੀਨੇ ਦੀ ਮਾਸੂਮ ਬੱਚੀ ਨੂੰ ਕਾਰ ਵਿੱਚ ਇਕੱਲਾ ਛੱਡ ਕੇ ਨੇੜੇ ਹੀ ਇੱਕ ਰੇੜ੍ਹੀ ਉਤੇ ਚਾਟ ਖਾਣ ਚਲਾ ਗਿਆ। ਗੱਡੀ ਅੰਦਰੋਂ ਲਾਕ ਹੋ ਗਈ। ਬੇਚੈਨੀ ਕਾਰਨ ਮਾਸੂਮ ਬੱਚੀ ਉੱਚੀ-ਉੱਚੀ ਰੋਣ ਲੱਗੀ। ਉਦੋਂ ਹੀ ਕਾਰ ਕੋਲ ਖੜ੍ਹੇ ਇਕ ਕਾਂਸਟੇਬਲ ਨੇ ਮਾਸੂਮ ਬੱਚੀ ਨੂੰ ਕਾਰ ਵਿਚ ਬੰਦ ਦੇਖਿਆ। ਕੁਹਾੜੀ ਦੀ ਮਦਦ ਨਾਲ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਕਾਰ ਵਿਚ ਫਸੀ ਮਾਸੂਮ ਬੱਚੀ ਨੂੰ ਬਾਹਰ ਕੱਢਿਆ।

ਇਸ ਦੌਰਾਨ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਦੋਂ ਲੜਕੀ ਦੇ ਮਾਪਿਆਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੁਝ ਦੂਰੀ 'ਤੇ ਚਾਟ ਦੀ ਰੋੜ੍ਹੀ ਕੋਲ ਖੜ੍ਹੇ ਚਾਟ ਖਾ ਰਹੇ ਹਨ। ਭੀੜ ਨੂੰ ਦੇਖ ਕੇ ਮਾਪੇ ਵੀ ਪਹੁੰਚ ਗਏ। ਪੁਲਿਸ ਨੇ ਮਾਸੂਮ ਬੱਚੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। ਆਪਣੀ ਮਾਸੂਮ ਬੱਚੀ ਨੂੰ ਸਹੀ ਸਲਾਮਤ ਮਿਲਣ ਤੋਂ ਬਾਅਦ ਜੋੜੇ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਮੁੜ ਅਜਿਹੀ ਗਲਤੀ ਨਾ ਕਰਨ ਲਈ ਕਿਹਾ।

Published by:Gurwinder Singh
First published:

Tags: Lakhimpur, Lakhimpur Kheri