
ਲਖੀਮਪੁਰ ਹਿੰਸਾ: ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਸੁਪਰੀਮ ਕੋਰਟ (file photo)
ਲਖੀਮਪੁਰ ਹਿੰਸਾ ਮਾਮਲੇ (Lakhimpur Kheri Violence) 'ਚ ਯੂਪੀ ਪੁਲਿਸ ਦੀ ਜਾਂਚ ਇਕ ਵਾਰ ਫਿਰ ਸੁਪਰੀਮ ਕੋਰਟ ਦੇ ਨਿਸ਼ਾਨੇ 'ਤੇ ਹੈ। ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਕੇਸ ਵਿੱਚ ਦੋ ਐਫਆਈਆਰ ਨਾਲ ਇੱਕ ਵਿਸ਼ੇਸ਼ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਕ ਕੇਸ ਵਿੱਚ ਸਬੂਤ ਦੂਜੇ ਕੇਸ ਵਿੱਚ ਵਰਤੇ ਜਾਣਗੇ। ਦੱਸ ਦਈਏ ਕਿ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਯੂਪੀ ਸਰਕਾਰ ਦਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਅਸੀਂ ਸਟੇਟਸ ਰਿਪੋਰਟ ਦਾਖਲ ਕੀਤੀ ਹੈ। ਇਸ 'ਤੇ ਸੀਜੇਆਈ ਨੇ ਕਿਹਾ ਕਿ ਤੁਹਾਡੀ ਸਟੇਟਸ ਰਿਪੋਰਟ ਉਹ ਨਹੀਂ ਹੈ ਜਿਵੇਂ ਅਸੀਂ ਕਿਹਾ ਸੀ ਅਤੇ ਇਸ ਵਿਚ ਕੁਝ ਨਵਾਂ ਨਹੀਂ ਹੈ।
ਸਟੇਟਸ ਰਿਪੋਰਟ 'ਤੇ ਸਵਾਲ ਚੁੱਕਦੇ ਹੋਏ ਅਦਾਲਤ ਨੇ ਕਿਹਾ ਕਿ ਮੋਬਾਈਲ ਫ਼ੋਨ ਨੂੰ ਲੈ ਕੇ ਕੀ ਹੋਇਆ? ਉਸ ਨੂੰ ਟਰੈਕ ਕਰਨ ਲਈ ਕੀ ਕੀਤਾ ਗਿਆ? ਤੁਸੀਂ ਆਸ਼ੀਸ਼ ਮਿਸ਼ਰਾ ਅਤੇ ਗਵਾਹਾਂ ਦੇ ਫ਼ੋਨਾਂ ਤੋਂ ਇਲਾਵਾ ਕਿਸੇ ਦਾ ਫ਼ੋਨ ਟ੍ਰੈਕ ਨਹੀਂ ਕੀਤਾ। ਕੀ ਦੂਜੇ ਮੁਲਜ਼ਮਾਂ ਨੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ?
ਸਾਲਵੇ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਕੋਲ ਮੋਬਾਈਲ ਫ਼ੋਨ ਨਹੀਂ ਸਨ। ਅਦਾਲਤ ਨੇ ਕਿਹਾ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕਿਸੇ ਹੋਰ ਮੁਲਜ਼ਮ ਕੋਲ ਮੋਬਾਈਲ ਨਹੀਂ ਸੀ?
ਅਦਾਲਤ ਨੇ ਪੁੱਛਿਆ ਕਿ ਬਾਕੀ ਮੁਲਜ਼ਮਾਂ ਦੇ ਸੀਡੀਆਰ ਵੇਰਵੇ ਕਿੱਥੇ ਹਨ। ਇਸ ਉਤੇ ਹਰੀਸ਼ ਸਾਲਵੇ ਨੇ ਕਿਹਾ ਕਿ ਸੀ.ਡੀ.ਆਰ. ਸਾਡੇ ਕੋਲ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।