• Home
 • »
 • News
 • »
 • national
 • »
 • LAKIMPUR CASE CJM COURT REJECTS DECEASED JOURNALIST BROTHERS PETITION FOR CASE AGAINST MHA STATE AJAY MISHRA

ਲਖੀਮਪੁਰ: ਕੇਂਦਰੀ ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਕੇਸ, ਅਦਾਲਤ ਵੱਲੋਂ ਪਟੀਸ਼ਨ ਖਾਰਜ

(ਫਾਇਲ ਫੋਟੋ)

 • Share this:
  ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਸੀਜੇਐੱਮ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਜੈ ਮਿਸ਼ਰਾ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ।

  ਪੱਤਰਕਾਰ ਰਮਨ ਕਸ਼ਯਪ ਦੇ ਭਰਾ ਨੇ ਸੀਆਰਪੀਸੀ ਦੀ ਧਾਰਾ 156(3) ਦੇ ਤਹਿਤ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਸਮੇਤ 14 ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਸੀਜੇਐਮ ਅਦਾਲਤ ਨੇ ਇਸ ਮਾਮਲੇ ਵਿੱਚ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਖਾਰਜ ਕਰ ਦਿੱਤੀ। ਤਿਕੁਨੀਆ 'ਚ 3 ਅਕਤੂਬਰ ਨੂੰ ਹੋਈ ਹਿੰਸਾ 'ਚ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਸਮੇਤ ਅੱਠ ਲੋਕ ਮਾਰੇ ਗਏ ਸਨ।

  ਸੀਜੇਐਮਨੇ ਤਿਕੂਨਿਆ ਕੋਤਵਾਲੀ ਤੋਂ ਰਿਪੋਰਟ ਤਲਬ ਕਰਦਿਆਂ ਇਸ ਪਟੀਸ਼ਨ 'ਤੇ ਸੁਣਵਾਈ ਲਈ 15 ਨਵੰਬਰ ਦੀ ਤਰੀਕ ਤੈਅ ਕੀਤੀ ਸੀ। ਹਾਲਾਂਕਿ ਤਿਕੂਨਿਆ ਪੁਲਿਸ ਦੀ ਰਿਪੋਰਟ ਨਾ ਆਉਣ ਕਾਰਨ ਉਸ ਦਿਨ ਸੁਣਵਾਈ ਨਹੀਂ ਹੋ ਸਕੀ ਅਤੇ ਅਦਾਲਤ ਨੇ ਅਗਲੀ ਤਰੀਕ 25 ਨਵੰਬਰ ਤੈਅ ਕਰ ਦਿੱਤੀ ਹੈ।

  ਪੁਲਿਸ ਨੇ 25 ਨਵੰਬਰ ਨੂੰ ਸੀਜੇਐਮ ਅਦਾਲਤ ਨੂੰ ਆਪਣੀ ਰਿਪੋਰਟ ਭੇਜੀ ਸੀ, ਜਿਸ 'ਤੇ ਪਵਨ ਕਸ਼ਯਪ ਦੇ ਵਕੀਲ ਨੇ ਬਹਿਸ ਲਈ ਸਮਾਂ ਮੰਗਿਆ ਸੀ। ਇਸ 'ਤੇ ਅਦਾਲਤ ਨੇ ਸੁਣਵਾਈ ਲਈ 1 ਦਸੰਬਰ ਦੀ ਤਰੀਕ ਤੈਅ ਕੀਤੀ ਹੈ।

  ਅਰਜ਼ੀ 'ਤੇ ਸੁਣਵਾਈ ਉਸੇ ਦਿਨ ਪੂਰੀ ਹੋ ਗਈ ਸੀ, ਪਰ ਸੀਜੇਐਮਨੇ ਫੈਸਲਾ 6 ਦਸੰਬਰ ਤੱਕ ਤੈਅ ਕੀਤਾ ਸੀ। ਹਾਲਾਂਕਿ, ਉਸ ਦਿਨ ਵੀ ਫੈਸਲਾ ਨਹੀਂ ਸੁਣਾਇਆ ਜਾ ਸਕਿਆ ਅਤੇ ਸੀਜੇਐਮ ਅਦਾਲਤ ਨੇ ਅਗਲੇ ਦਿਨ ਯਾਨੀ 7 ਦਸੰਬਰ ਦੀ ਤਰੀਕ ਫਿਰ ਤੋਂ ਤੈਅ ਕਰ ਦਿੱਤੀ।
  Published by:Gurwinder Singh
  First published: