• Home
 • »
 • News
 • »
 • national
 • »
 • LANGAR SET UP BY SIKH COMMUNITY IN CHHATTISGARH ALL FREE FROM TREATMENT TO MEDICINES KS

Inspiration News: ਸਿੱਖ ਭਾਈਚਾਰੇ ਨੇ ਛੱਤੀਸਗੜ੍ਹ 'ਚ ਲਾਇਆ ਅਨੋਖਾ ਲੰਗਰ, ਇਲਾਜ ਤੋਂ ਲੈ ਕੇ ਦਵਾਈਆਂ ਤੱਕ ਸਭ ਮੁਫ਼ਤ

Inspiration News: ਛੱਤੀਸਗੜ੍ਹ (Chhattisgarh News) ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਲੰਗਰ (Langar) ਸ਼ੁਰੂ ਕੀਤਾ ਗਿਆ ਹੈ, ਜਿੱਥੇ ਮਰੀਜ਼ ਇਲਾਜ ਅਤੇ ਦਵਾਈ (Medicine Langar) ਲੈ ਰਹੇ ਹਨ, ਉਹ ਵੀ ਬਿਲਕੁਲ ਮੁਫ਼ਤ। ਜੀ ਹਾਂ, ਹੁਣ ਤੱਕ ਤੁਸੀਂ ਅਜਿਹੇ ਲੰਗਰ ਜ਼ਰੂਰ ਦੇਖੇ ਹੋਣਗੇ ਜਿੱਥੇ ਲੋੜਵੰਦਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਪਰ ਇੱਥੇ ਆਮ ਲੰਗਰ ਤੋਂ ਇਲਾਵਾ ਦਵਾਈਆਂ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

 • Share this:
  ਰਾਏਪੁਰ: Inspiration News: ਛੱਤੀਸਗੜ੍ਹ (Chhattisgarh News) ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਲੰਗਰ (Langar) ਸ਼ੁਰੂ ਕੀਤਾ ਗਿਆ ਹੈ, ਜਿੱਥੇ ਮਰੀਜ਼ ਇਲਾਜ ਅਤੇ ਦਵਾਈ (Medicine Langar) ਲੈ ਰਹੇ ਹਨ, ਉਹ ਵੀ ਬਿਲਕੁਲ ਮੁਫ਼ਤ। ਜੀ ਹਾਂ, ਹੁਣ ਤੱਕ ਤੁਸੀਂ ਅਜਿਹੇ ਲੰਗਰ ਜ਼ਰੂਰ ਦੇਖੇ ਹੋਣਗੇ ਜਿੱਥੇ ਲੋੜਵੰਦਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਪਰ ਇੱਥੇ ਆਮ ਲੰਗਰ ਤੋਂ ਇਲਾਵਾ ਦਵਾਈਆਂ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਲੋੜਵੰਦਾਂ ਨੂੰ ਮੁਫ਼ਤ ਇਲਾਜ ਅਤੇ ਫਿਰ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਹ ਲੰਗਰ ਸਿੱਖ ਫੋਰਮ ਅਤੇ ਕਾਂਗਰਸੀ ਵਿਧਾਇਕ ਕੁਲਦੀਪ ਜੁਨੇਜਾ ਦੀ ਪਹਿਲਕਦਮੀ 'ਤੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦਾ ਨਾਮ ਦੀਵਾ ਲੰਗਰ ਰੱਖਿਆ ਗਿਆ ਹੈ। ਇਸ ਦਵਾਈ ਦੇ ਲੰਗਰ ਦੀ ਪੂਰੇ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ।

  ਕਾਂਗਰਸੀ ਵਿਧਾਇਕ ਕੁਲਦੀਪ ਜੁਨੇਜਾ ਨੇ ਦੱਸਿਆ ਕਿ ਨੇੜੇ ਹੀ ਸੂਬੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਜਾਂਦੇ ਹਨ। ਅਜਿਹੇ ਵਿੱਚ ਇਹ ਲੰਗਰ ਆਮ ਬਿਮਾਰੀਆਂ ਦੇ ਇਲਾਜ ਅਤੇ ਮੁਫ਼ਤ ਦਵਾਈਆਂ ਦੀ ਵਿਵਸਥਾ ਲਈ ਖੋਲ੍ਹਿਆ ਗਿਆ ਹੈ। ਦਵਾਈਆਂ ਦੇ ਲੰਗਰ ਵਿੱਚ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਲਿਖੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇੱਥੇ ਮੌਜੂਦ ਮਾਹਿਰ ਡਾਕਟਰਾਂ ਵੱਲੋਂ ਜੋ ਦਵਾਈਆਂ ਲਿਖੀਆਂ ਜਾਣਗੀਆਂ, ਉਹ ਵੀ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਕੌਸਲਿੰਗ ਸੈਂਟਰ ਵਿੱਚ ਹਰ ਰੋਜ਼ ਵੱਖ-ਵੱਖ ਡਾਕਟਰ ਦਵਾਈਆਂ ਦੇ ਲੰਗਰ ਲਾਉਣਗੇ। ਜਿਸ ਦੀ ਸੂਚੀ ਵੀ ਇੱਥੇ ਚਿਪਕਾਈ ਗਈ ਹੈ।

  ਕੋਈ ਫੀਸ ਨਹੀਂ ਲਈ ਜਾਵੇਗੀ
  ਵਿਧਾਇਕ ਕੁਲਦੀਪ ਜੁਨੇਜਾ ਨੇ ਦੱਸਿਆ ਕਿ ਇਸ ਲੰਗਰ ਵਿੱਚ ਡਾਕਟਰਾਂ ਅਤੇ ਮਰੀਜ਼ਾਂ ਦੀ ਜਾਂਚ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ। ਦਵਾਈ ਲੰਗਰ ਦੀ ਖਾਸ ਗੱਲ ਇਹ ਹੈ ਕਿ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਪੂਰੀ ਤਰ੍ਹਾਂ ਜੈਨਰਿਕ ਹੁੰਦੀਆਂ ਹਨ। ਦਵਾਈਆਂ ਦੇ ਲੰਗਰ ਬਾਰੇ ਵਿਧਾਇਕ ਕੁਲਦੀਪ ਜੁਨੇਜਾ ਦਾ ਕਹਿਣਾ ਹੈ ਕਿ ਉਹ ਅਕਸਰ ਲੋੜਵੰਦਾਂ ਦੀਆਂ ਦਵਾਈਆਂ ਨੂੰ ਲੈ ਕੇ ਚਿੰਤਤ ਰਹਿੰਦੇ ਸਨ, ਇਸ ਦੇ ਮੱਦੇਨਜ਼ਰ ਦਵਾਈਆਂ ਦਾ ਲੰਗਰ ਸ਼ੁਰੂ ਕਰਨ ਦਾ ਵਿਚਾਰ ਆਇਆ। ਆਉਣ ਵਾਲੇ ਦਿਨਾਂ ਵਿੱਚ ਇਲਾਜ ਸਬੰਧੀ ਸਹੂਲਤਾਂ ਵਿੱਚ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਖੂਨ ਸਬੰਧੀ ਟੈਸਟਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਹਰ ਸਹੂਲਤ ਮੁਫ਼ਤ ਦਿੱਤੀ ਜਾਵੇਗੀ।
  Published by:Krishan Sharma
  First published: