ਆਖਰੀ ਗੇੜ: ਮੋਦੀ ਸਮੇਤ 59 ਲੋਕ ਸਭਾ ਸੀਟਾਂ 'ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਭਲਕੇ

News18 Punjab
Updated: May 18, 2019, 12:01 PM IST
ਆਖਰੀ ਗੇੜ: ਮੋਦੀ ਸਮੇਤ 59 ਲੋਕ ਸਭਾ ਸੀਟਾਂ 'ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਭਲਕੇ

  • Share this:
ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਦੇ ਆਖ਼ਰੀ ਗੇੜ ਦੇ ਵਿੱਚ 59 ਲੋਕ ਸਭਾ ਸੀਟਾਂ ਉੱਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ ਸੱਤਵੇਂ ਗੇੜ ਦੇ ਲਈ ਐਤਵਾਰ ਨੂੰ ਵੋਟਾਂ ਪੈਣਗੀਆਂ, ਇਨ੍ਹਾਂ ਸੀਟਾਂ ਦੇ ਵਿੱਚ ਪੰਜਾਬ ਦੀਆਂ 13, ਉੱਤਰ ਪ੍ਰਦੇਸ਼ ਵਿੱਚ ਵੀ 13, ਚੰਡੀਗੜ੍ਹ ਦੀ ਇੱਕ ਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਵੀ ਸ਼ਾਮਲ ਹਨ। ਮੁੱਖ ਚੋਣ ਅਫਸਰ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰੀਕਿਰਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆ ਹਦਾਇਤਾਂ ਅਨੁਸਾਰ ਆਖਰੀ 48 ਘੰਟਿਆਂ ਦੌਰਾਨ ਚੋਣ ਪ੍ਰਚਾਰ ਉਤੇ ਪੂਰਨ ਪਾਬੰਦੀ ਹੈ।

ਉਨ੍ਹਾਂ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਇਨ੍ਹਾਂ 48 ਘੰਟਿਆਂ ਦੌਰਾਨ ਚੋਣਾ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਉਲੀਕਣਾ, ਆਯੋਜਿਤ ਕਰਨਾ, ਸ਼ਾਮਲ ਹੋਣਾ ਜਾਂ ਸੰਬੋਧਨ ਕਰਨਾ ਜਾਂ ਜਲੂਸ ਵਿੱਚ ਭਾਗ ਲੈਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਫ਼ਿਲਮਾਂ, ਟੈਲੀਵਿਜ਼ਨ ਜਾਂ ਕਿਸੇ ਮਿਲਦੇ ਜੁਲਦੇ ਸਾਧਨ ਰਾਹੀਂ ਚੋਣਾਂ ਨਾਲ ਸਬੰਧਤ ਕੋਈ ਚੀਜ਼ ਵਿਖਾਉਣ ਦੀ ਵੀ ਮਨਾਹੀ ਹੈ। ਲੋਕਾਂ ਨੂੰ ਚੋਣਾਂ ਸਬੰਧੀ ਪ੍ਰਭਾਵਿਤ ਕਰਨ ਲਈ ਸੰਗੀਤਕ ਪ੍ਰੋਗਰਾਮ ਕਰਵਾਉਣਾ ਜਾਂ ਨਾਟਕ ਅਤੇ ਕਿਸੇ ਵੀ ਮਨ-ਪਰਚਾਵੇ ਦੀ ਵਿਧੀ ਰਾਹੀ ਪ੍ਰੋਗਰਾਮ ਆਯੋਜਿਤ ਕਰਨ ਦੀ ਮਨਾਹੀ ਹੈ।

Loading...
ਡਾ. ਰਾਜੂ ਨੇ ਕਿਹਾ ਕਿ ਉਪਰੋਕਤ ਧਾਰਾ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਕੈਦ ਜਾਂ ਜੁਰਮਾਨਾ ਜਾਂ ਫੇਰ ਦੋਵੇਂ ਹੋ ਸਕਦਾ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਡੋਰ ਟੂ ਡੋਰ ਮਿਲਣ ਉਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਲਗਾਈ ਗਈ ਹੈ ਅਤੇ ਇਹ ਕਾਰਵਾਈ ਜ਼ਿਲ੍ਹੇ ਵਿੱਚ ਲਾਗੂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਹੀ ਕੀਤੀ ਜਾਣੀ ਹੈ।
First published: May 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...