Alert! 30 ਜੂਨ ਤੱਕ ਕਰ ਦਿਓ ਭੁਗਤਾਨ, ਇਸ ਪਿੱਛੋਂ ਨਹੀਂ ਮਿਲੇਗਾ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਲਾਭ

News18 Punjabi | News18 Punjab
Updated: June 28, 2020, 4:28 PM IST
share image
Alert! 30 ਜੂਨ ਤੱਕ ਕਰ ਦਿਓ ਭੁਗਤਾਨ, ਇਸ ਪਿੱਛੋਂ ਨਹੀਂ ਮਿਲੇਗਾ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਲਾਭ
Alert! 30 ਜੂਨ ਤੱਕ ਕਰ ਦਿਓ ਭੁਗਤਾਨ, ਇਸ ਪਿੱਛੋਂ ਨਹੀਂ ਮਿਲੇਗਾ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਲਾਭ

  • Share this:
  • Facebook share img
  • Twitter share img
  • Linkedin share img
ਸਰਵਿਸ ਟੈਕਸ (Service tax)  ਅਤੇ ਕੇਂਦਰੀ ਆਬਕਾਰੀ ਨਾਲ ਜੁੜੇ ਪੁਰਾਣੇ ਲੰਬਿਤ ਵਿਵਾਦਿਤ ਮਾਮਲਿਆਂ ਦੇ ਹੱਲ ਲਈ ਸ਼ੁਰੂ ਕੀਤੀ ਗਈ 'ਸਬਕਾ ਵਿਸ਼ਵਾਸ ਯੋਜਨਾ' (Sabka Vishwas Scheme) ਦਾ ਭੁਗਤਾਨ 30 ਜੂਨ 2020 ਤੱਕ ਕਰ ਦਿਓ। ਜੇ ਤੁਸੀਂ 30 ਜੂਨ ਤੱਕ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਸੀਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕੋਗੇ।

ਦੱਸ ਦਈਏ ਕਿ ਸਬਕਾ ਵਿਸ਼ਵਾਸ ਸਕੀਮ ਟੈਕਸ ਦੇ ਮੁੱਦੇ ਵਿੱਚ ਹਰ ਸਮੱਸਿਆ ਦਾ ਹੱਲ ਹੈ। ਇਸ ਦੇ ਤਹਿਤ, ਜੇ ਟੈਕਸਦਾਤਾ ਟੈਕਸ ਦਾ ਖੁਲਾਸਾ (Tax Disclosure) ਕਰਦਾ ਹੈ ਕਿ ਉਸ ਉਪਰ ਐਕਸਾਈਜ਼ ਅਤੇ ਸਰਵਿਸ ਟੈਕਸ ਦਾ ਬਕਾਇਆ ਹੈ ਅਤੇ ਉਹ ਇਸ ਦਾ ਭੁਗਤਾਨ ਕਰਨਾ ਚਾਹੁੰਦਾ ਹੈ, ਤਾਂ ਸਰਕਾਰ ਉਸ ਨੂੰ ਟੈਕਸ ਵਿਚ 70 ਪ੍ਰਤੀਸ਼ਤ ਤੱਕ ਦੀ ਛੋਟ ਦੇਵੇਗੀ। ਨਾਲ ਹੀ, ਸਰਕਾਰ ਇਸ ਤੋਂ ਬਾਅਦ ਟੈਕਸਦਾਤਾਵਾਂ 'ਤੇ ਕੋਈ ਵਿਆਜ ਨਹੀਂ ਲੈਂਦੀ ਤੇ ਨਾ ਹੀ ਕੋਈ ਜੁਰਮਾਨਾ ਅਦਾ ਕਰਨਾ ਪੈਂਦਾ ਹੈ।

ਕੇਂਦਰੀ ਅਸਿੱਧੇ ਟੈਕਸ ਅਤੇ ਸੀਮਾ ਚਾਰਜਰਜ ਬੋਰਡ (CBIC)  ਨੇ ਟਵੀਟ ਕੀਤਾ ਕਿ ਸਬਕਾ ਵਿਸ਼ਵਾਸ ਸਕੀਮ 2019 ਅਧੀਨ ਭੁਗਤਾਨ ਦੀ ਆਖਰੀ ਤਰੀਕ 30 ਜੂਨ, 2020 ਹੈ। ਇਸ ਯੋਜਨਾ ਤਹਿਤ 90,000 ਕਰੋੜ ਰੁਪਏ ਦੇ 1.9 ਲੱਖ ਘੋਸ਼ਣਾ ਪੱਤਰ ਦਾਖਲ ਕੀਤੇ ਗਏ ਹਨ। ਜੇ ਅਦਾਇਗੀ 30 ਜੂਨ, 2020 ਤੱਕ ਨਹੀਂ ਕੀਤੀ ਜਾਂਦੀ, ਤਾਂ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਯੋਜਨਾ ਦਾ ਐਲਾਨ ਬਜਟ ਵਿੱਚ ਕੀਤਾ ਗਿਆ ਸੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2019-20 ਦੇ ਬਜਟ ਵਿੱਚ ‘ਸਬਕਾ ਵਿਸ਼ਵਾਸ’ ਯੋਜਨਾ ਦਾ ਐਲਾਨ ਕੀਤਾ ਸੀ। ਇਹ ਸਕੀਮ ਸਰਵਿਸ ਟੈਕਸ ਅਤੇ ਸੈਂਟਰਲ ਆਬਕਾਰੀ ਨਾਲ ਜੁੜੇ ਪੁਰਾਣੇ ਵਿਵਾਦਤ ਮਾਮਲਿਆਂ ਦੇ ਨਿਪਟਾਰੇ ਲਈ ਲਿਆਂਦੀ ਗਈ ਸੀ। ਇਸ ਦੇ ਤਹਿਤ ਯੋਗ ਵਿਅਕਤੀਆਂ ਨੂੰ ਇਕ ਵਾਰ ਦਾ ਮੌਕਾ ਦਿੱਤਾ ਗਿਆ ਹੈ ਕਿ ਉਹ ਆਪਣਾ ਸਹੀ ਟੈਕਸ ਘੋਸ਼ਿਤ ਕਰਨ ਅਤੇ ਪ੍ਰਬੰਧਾਂ ਅਨੁਸਾਰ ਭੁਗਤਾਨ ਕਰਨ।
First published: June 28, 2020, 4:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading