• Home
  • »
  • News
  • »
  • national
  • »
  • LATEST PETROL DIESEL PRICE 7TH DAY FUEL PRICE HIKE PETROL RAISE BY 5 DIESEL BY 12 PAISE ON 7 JANUARY

7ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ’ਤੇ, ਘਰ ਬੈਠੇ ਇੰਝ ਜਾਣੋਂ ਨਵੇਂ ਰੇਟ

ਅਮਰੀਕਾ ਅਤੇ ਇਰਾਨ ਦੇ ਵਿਚਾਲੇ ਤਣਾਅ ਦੇ ਕਾਰਨ ਦੇਸ਼ ’ਚ ਪੈਟਰੋਲ-ਡੀਜ਼ਲ ਦੀ ਕੀਮਤਾਂ ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

7ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ’ਤੇ, ਘਰ ਬੈਠੇ ਇੰਝ ਜਾਣੋਂ ਨਵੇਂ ਰੇਟ

7ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ’ਤੇ, ਘਰ ਬੈਠੇ ਇੰਝ ਜਾਣੋਂ ਨਵੇਂ ਰੇਟ

  • Share this:
    ਦੇਸ਼ ’ਚ ਲੋਕ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੇਲ ਰਹੇ ਹਨ। ਨਾਲ ਹੀ ਦਿਨੋਂ ਦਿਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਵੀ ਲੋਕਾਂ ਦੀਆਂ ਜੇਬਾਂ ਨੂੰ ਖਾਲੀ ਕਰ ਰਹੀਆਂ ਹਨ। ਦਸ ਦਈਏ ਕਿ ਕੱਚੇ ਤੇਲ ਦੀ ਕੀਮਤਾਂ ’ਚ ਹੋ ਰਿਹਾ ਲਗਾਤਾਰ ਵਾਧੇ ਕਾਰਨ ਪਿਛਲੇ 7 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਭਾਰੀ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਪੈਟਰੋਲ ਦੇ ਰੇਟ ਦੇਸ਼ਭਰ ’ਚ 5 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 11 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ ਹੈ। ਉੱਥੇ ਹੀ ਸੋਮਵਾਰ ਨੂੰ 15-16 ਪੈਸੇ ਤੇ ਡੀਜ਼ਲ 17-18 ਪੈਸੇ ਮਹਿੰਗਾ ਹੋਇਆ ਸੀ। ਦਸ ਦਈਏ ਕਿ ਅਮਰੀਕਾ ਅਤੇ ਇਰਾਨ ਦੇ ਵਿਚਾਲੇ ਤਣਾਅ ਦੇ ਕਾਰਨ ਦੇਸ਼ ’ਚ ਪੈਟਰੋਲ-ਡੀਜ਼ਲ ਦੀ ਕੀਮਤਾਂ ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਪਿਛਲੇ ਛੇ ਦਿਨਾਂ ਤੋਂ ਪੈਟਰੋਲ 60 ਪੈਸੇ ਅਤੇ ਡੀਜ਼ਲ 83 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ ਹੈ।

    ਚਾਰ ਮਹਾਨਗਰਾਂ ਚ ਪੈਟਰੋਲ ਅਤੇ ਡੀਜ਼ਲ ਦੇ ਰੇਟ


    ਇੰਡੀਅਨ ਆਈਲ ਦੀ ਵੇਬਸਾਇਟ ਦੇ ਮੁਤਾਬਿਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੰਨਈ ’ਚ ਪੈਟਰੋਲ ਦੇ ਰੇਟ ਵੱਧਕੇ 75.74 ਰੁਪਏ, 78.33 ਰੁਪਏ, 81.33 ਰੁਪਏ ਅਤੇ 78.69 ਰੁਪਏ ਲੀਟਰ ਹੋ ਗਿਆ ਹੈ। ਜਦਕਿ ਡੀਜ਼ਲ ਦੇ ਰੇਟ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੰਨਈ ’ਚ 68.79 ਰੁਪਏ , 71.15 ਰੁਪਏ, 72.14 ਰੁਪਏ ਅਤੇ 72.69 ਰੁਪਏ ਹੋ ਗਿਆ ਹੈ। ਜੋ ਆਰਾਮ ਨਾਲ ਲੋਕਾਂ ਦੀ ਜੇਬਾਂ ਨੂੰ ਖਾਲੀ ਕਰ ਰਿਹਾ ਹੈ।

    ਹਰ ਰੋਜ਼ ਸਵੇਰ 6 ਵਜੇ ਬਦਲ ਦੀਆਂ ਨੇ ਕੀਮਤਾਂ


    ਪੈਟਰੋਲ-ਡੀਜ਼ਲ ਦੇ ਰੇਟ ਹਰ ਦਿਨ ਘੱਟਦੇ- ਵਧਦੇ ਰਹਿੰਦੇ ਹਨ। ਪੈਟਰੋਲ-ਡੀਜ਼ਲ ਦੀ ਨਵੀਂ ਕੀਮਤ ਸਵੇਰ 6 ਵਜੇ ਲਾਗੂ ਹੋ ਜਾਂਦੀ ਹੈ। ਇਹਨਾਂ ਦੀ ਕੀਮਤ ’ਚ ਐਕਸਾਈਜ਼ ਡਿਊਟੀ ਡੀਲਰ ਕਮੀਸ਼ਨ ਸਭ ਕੁੱਝ ਜੋੜਣ ਦੇ ਬਾਅਦ ਇਸਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਇੰਝ ਘਰ ਬੈਠੇ ਕਰੋਂ ਪਤਾ


    ਆਪਣੇ ਸ਼ਹਿਰ ਚ ਪੈਟਰੋਲ-ਡੀਜ਼ਲ ਦੇ ਰੇਟ ਜੇਕਰ ਤੁਸੀਂ ਸਵੇਰ 6 ਵਜੇ ਤੋਂ ਬਾਅਦ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ 92249 92249 ਨੰਬਰ ਤੇ sms ਭੇਜਕੇ ਪਤਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ RSP <ਸਪੇਸ> ਪੈਟਰੋਲ ਪੰਪ ਡੀਲਰ ਦਾ ਕੋਡ ਲਿਖਕੇ 92249 92249 ਤੇ ਭੇਜ। ਪਰ ਜੇਕਰ ਤੁਸੀਂ ਦਿੱਲੀ ਚ ਹੋ ਤਾਂ ਮੈਸੇਜ ਦੇ ਜਰੀਏ ਪੈਟਰੋਲ-ਡੀਜ਼ਲ ਦਾ ਰੇਟ ਜਾਣਨ ਦੇ ਲਈ ਤੁਹਾਨੂੰ RSP 102072 ਲਿਖਕੇ 92249 92249 ਤੇ ਭੇਜਣਾ ਹੋਵੇਗਾ।
    Published by:Sukhwinder Singh
    First published: