ਖੁਸ਼ਖਬਰੀ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਆਈ ਵੱਡੀ ਗਿਰਾਵਟ, ਜਾਣੋ ਨਵੇਂ ਰੇਟ

News18 Punjabi | News18 Punjab
Updated: January 25, 2020, 12:22 PM IST
share image
ਖੁਸ਼ਖਬਰੀ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਆਈ ਵੱਡੀ ਗਿਰਾਵਟ, ਜਾਣੋ ਨਵੇਂ ਰੇਟ
28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਹੋਰ ਘਟ ਸਕਦੀਆਂ ਨੇ ਕੀਮਤਾਂ

ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ’ਚ ਪੈਟਰੋਲ ਦੀ ਜਿਆਦਾਤਰ ਕੀਮਤ 76.01 ਰੁਪਏ ਤੱਕ ਪਹੁੰਚ ਗਈ ਸੀ। ਇਸ ਲਿਹਾਜ ਤੋਂ ਹੁਣ ਤੱਕ ਪੈਟਰੋਲ 1.85 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। 12 ਜਨਵਰੀ ਦੇ ਬਾਅਦ ਤੋਂ ਪੈਟਰੋਲ-ਡੀਜਲ ਦੀ ਕੀਮਤ ਲਗਾਤਾਰ ਘਟੀ ਹੈ।

  • Share this:
  • Facebook share img
  • Twitter share img
  • Linkedin share img
ਪੈਟਰੋਲ-ਡੀਜਲ ਦੀਆਂ ਕੀਮਤਾਂ ਹੁਣ ਘਟਦੀਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ। ਦੱਸ ਦਈਏ ਕਿ ਕੱਚੇ ਤੇਲ ਦੀ ਮੰਗ ਘੱਟਣ ਕਾਰਨ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉਤੇ ਅਸਰ ਪੈ ਰਿਹਾ ਹੈ।

ਚੀਨ ਦੇ ਜਾਨਲੇਵਾ ਕੋਰੋਨਾ ਵਾਇਰਸ ਦੇ ਕਾਰਨ ਘਟੀ ਕੱਚੇ ਤੇਲ ਦੀ ਮੰਗ ਦੇ ਚੱਲਦੇ ਅੰਤਰਾਸ਼ਟਰੀ ਪੱਧਰ ਤੇ ਕਰੂਡ ਦੀ ਕੀਮਤਾਂ ’ਚ ਕਮੀ ਆਈ ਹੈ। ਜਿਸ ਦਾ ਅਸਰ ਭਾਰਤ ’ਚ ਪੈਟਰੋਲ-ਡੀਜਲ (Petrol-Diesel Price) ਦੀਆਂ ਕੀਮਤਾਂ ਉਤੇ ਦਿਖਾਈ ਦੇ ਰਿਹਾ ਹੈ। ਬੀਤੇ ਦਿਨ ਦੇ ਮੁਕਾਬਲੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੈਟਰੋਲ-ਡੀਜਲ (Petrol-Diesel Prices 25 Jan 2020)  ਦੇ ਰੇਟ ਫਿਰ ਤੋਂ ਡਿੱਗ ਗਏ।

25 ਜਨਵਰੀ ਨੂੰ ਇਕ ਲੀਟਰ ਪੈਟਰੋਲ 27 ਪੈਸੇ  ਸਸਤਾ ਹੋ ਕੇ 74.16 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਡੀਜਲ 30 ਪੈਸੇ ਸਸਤਾ ਹੋਕੇ 67.31 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ’ਚ ਪੈਟਰੋਲ ਦੀ ਜਿਆਦਾਤਰ ਕੀਮਤ 76.01 ਰੁਪਏ ਤੱਕ ਪਹੁੰਚ ਗਈ ਸੀ। ਇਸ ਲਿਹਾਜ ਤੋਂ ਹੁਣ ਤੱਕ ਪੈਟਰੋਲ 1.85 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। 12 ਜਨਵਰੀ ਦੇ ਬਾਅਦ ਤੋਂ ਪੈਟਰੋਲ-ਡੀਜਲ ਦੀ ਕੀਮਤ ਲਗਾਤਾਰ ਘਟੀ ਹੈ।
ਪਿਛਲੇ 14 ਦਿਨਾਂ ਵਿਚ ਪੈਟਰੋਲ 1.85 ਰੁਪਏ ਅਤੇ ਡੀਜ਼ਲ 1.86 ਰੁਪਏ ਸਸਤਾ ਹੋਇਆ ਹੈ। ਇੰਟਰਨੈਸ਼ਨਲ ਮਾਰਕਿਟ ’ਚ ਕਰੂਡ ਆਇਲ ਦੇ ਰੇਟ ਘਟ ਕੇ 60.62 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਿਕ ਮੁੰਬਈ ’ਚ ਇਕ ਲੀਟਰ ਪੈਟਰੋਲ ਦੇ ਰੇਟ 79.76 ਰੁਪਏ ਪ੍ਰਤੀ ਲੀਟਰ ਹੋ ਗਏ ਹਨ ਜਦਕਿ ਡੀਜਲ ਦੇ ਰੇਟ 70.56 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਏ ਹਨ।
First published: January 25, 2020, 10:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading