ਭਾਰਤ ਵੱਲੋਂ ਕੋਰੋਨਾ ਮਹਾਂਮਾਰੀ ਦੇ ਨਾਲ ਨਜਿੱਠਣ ਦੇ ਲਈ ਇੱਕ ਹੋਰ ਮੁਕਾਮ ਹਾਸਲ ਕੀਤਾ ਗਿਆ ਹੈ। ਵੀਰਵਾਰ ਨੂੰ ਯਾਨੀ 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਭਾਰਤ ਦੇ ਵਿੱਚ ਤਿਆਰ ਕੀਤੀ ਗਈ ਪਹਿਲੀ ਇੰਟ੍ਰੋਨੇਜ਼ਲ ਕੋਵਿਡ ਵੈਕਸੀਨ ਲਾਂਚ ਕੀਤੀ ਗਈ ਹੈ। ਸਿਹਤ ਮੰਤਰੀ ਮਨਸੁਖ ਮੰਡਾਵੀਆ, ਵਿਗਿਆਨ ਅਤੇ ਤਕਨੀਕੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ ਵੈਕਸੀਨ ‘iNCOVACC’ ਲਾਂਚ ਕੀਤੀ ਹੈ।ਪਹਿਲਾਂ ਇਸ ਨੂੰ BBV154 ਨਾਮ ਦਿੱਤਾ ਗਿਆ ਸੀ।
On Republic Day, Bharat Biotech launches first India-made nasal Covid vaccine
Read @ANI Story | https://t.co/K1oqzJYi3a#mansukhmandaviya #iNCOVACC #CovidVaccines #BharatBiotech pic.twitter.com/JXIk1h8WYf
— ANI Digital (@ani_digital) January 26, 2023
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 23 ਦਸੰਬਰ 2022 ਨੂੰ ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਵੈਕਸੀਨ ਬੂਸਟਰ ਡੋਜ਼ ਦੇ ਤੌਰ ’ਤੇ ਲੱਗਾਈ ਜਾ ਸਕੇਗੀ। ਨੇਜ਼ਲ ਵੈਕਸੀਨ ਸ਼ੁਰੂਆਤ ’ਚ ਨਿੱਜੀ ਹਸਪਤਾਲਾਂ ਵਿੱਚ ਲਗਾਈ ਜਾਵੇਗੀ। ਇਸ ਵੈਕਸੀਨ ਨੂੰ ਸਰਕਾਰ ਨੇ ਭਾਰਤ ਦੇ ਵੱਲੋਂ ਕੋਵਿਡ 19 ਵੈਕਸੀਨੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਲਈ ਕੇਂਦਰ ਸਰਕਾਰ ਦੇ ਵੱਲੋਂ ਫੰਡਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੇ ਵੱਲੋਂ ਭਾਰਤ ਬਾਇਓਟੈੱਕ ਦੀ ਇੰਟ੍ਰੋਨੇਜ਼ਲ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।
‘iNCOVACC’ ਹੁਣ CoWin ਐਪ ’ਤੇ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ ਨਿੱਜੀ ਬਾਜ਼ਾਰ ਵਿੱਚ 800 ਰੁਪਏ ਅਤੇ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਸਪਲਾਈ ਲਈ 325 ਰੁਪਏ ਤੈਅ ਕੀਤੀ ਗਈ ਹੈ। ਇਹ ਇੰਟ੍ਰੋਨੇਜ਼ਲ ਵੈਕਸੀਨ ਸਟੋਰੇਜ ਅਤੇ ਡਿਸਟ੍ਰੀਬਿਊਸ਼ਨ ਲਈ 2 ਤੋਂ 8 ਡਿਗਰੀ ਸੈਲਸੀਅਸ ’ਤੇ ਸਥਿਰ ਰਹਿ ਸਕਦੀ ਹੈ ਅਤੇ ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸੈਂਟ ਲੁਈਸ ਦੇ ਨਾਲ ਸਾਂਝੇਦਾਰੀ ’ਚ ਤਿਆਰ ਕੀਤਾ ਗਿਆ ਹੈ।
ਪਹਿਲਾਂ ਜਿਥੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾਂਦੇ ਸਨ ਪਰ ਹੁਣ ਇਹ ਵੈਕਸੀਨ ਨੱਕ ਰਾਹੀਂ ਸਪ੍ਰੇ ਕਰ ਕੇ ਦਿੱਤੀ ਜਾਂਦੀ ਹੈ ਯਾਨੀ ਵੈਕਸੀਨ ਲੈਣ ਵਾਲੇ ਦੀ ਬਾਂਹ ਦੇ ਉੱਪਰ ਟੀਕਾ ਨਹੀਂ ਲਗਾਇਆ ਜਾਂਦਾ। ਡੀ.ਸੀ.ਜੀ.ਆਈ. ਨੇ ਫਿਲਹਾਲ ਇੰਟ੍ਰਾਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਲੈਣ ਦੀ ਹੀ ਮਨਜ਼ੂਰੀ ਦਿੱਤੀ ਹੈ। ਹਾਲ ਹੀ ’ਚ ਇਕ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਏਮਜ਼ ਦੇ ਸਾਬਕਾ ਡਾਈਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਦੱਸਿਆ ਸੀ ਕਿ ਨੇਜ਼ਲ ਵੈਕਸੀਨ ਬਿਹਤਰ ਹੈ ਕਿਉਂਕਿ ਇਨ੍ਹਾਂ ਨੂੰ ਲਗਾਉਣਾ ਜ਼ਿਆਦਾ ਆਸਾਨ ਹੈ ਅਤੇ ਇਹ ਮਿਊਕੋਸਾ ’ਚ ਹੀ ਇਮਿਊਨਿਟੀ ਬਣਾ ਦਿੰਦਾ ਹੈ।
ਫਿਲਹਾਲ ਇਹ ਵੈਕਸੀਨ ਮੌਜੂਦਾ ਸਮੇਂ ਵਿੱਚ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਲਗਾਈ ਜਾ ਸਕੇਗੀ। ਹਾਲਾਂਕਿ 12 ਤੋਂ 17 ਸਾਲ ਦੇ ਬੱਚਿਆਂ ਦਾ ਵੀ ਵੈਕਸੀਨੇਸ਼ਨ ਚੱਲ ਰਿਹਾ ਹੈ ਪਰ ਉਹ ਇਸ ਨੂੰ ਅਜੇ ਤੱਕ ਨਹੀਂ ਲਗਵਾ ਸਕਦੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੲਏ ਕਿ ਇਸ ਨੂੰ ਬੂਸਟਰ ਡੋਜ਼ ਦੇ ਤੌਰ ’ਤੇ ਵੀ ਲਗਾਇਆ ਜਾਵੇਗਾ।ਇਸ ਦੇ ਨਾਲ ਹੀ ਇਸ ਨੂੰ ਪ੍ਰਾਈਮਰੀ ਵੈਕਸੀਨ ਦੀ ਮਨਜ਼ੂਰੀ ਵੀ ਮਿਲ ਗਈ ਹੈ।ਜਿਸ ਦੇ ਮੁਤਾਬਕ ਜੇ ਕਿਸ ਨੇ ਕੋਈ ਵੀ ਵੈਕਸੀਨ ਨਹੀਂ ਲਗਵਾਈ ਤਾਂ ਵੀ ਉਹ ਇਸ ਨੂੰ ਲਗਵਾ ਸਕਦਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona, Covid, Health department, INCOVACC, India, Nasal vaccine