Chandrayaan-2 ਦੀ ਰਿਹਰਸਲ ਪੂਰੀ, ਕੱਲ੍ਹ ਦੁਪਹਿਰ ਕੀਤਾ ਜਾਵੇਗਾ ਲਾਂਚ

News18 Punjab
Updated: July 21, 2019, 12:54 PM IST
share image
Chandrayaan-2 ਦੀ ਰਿਹਰਸਲ ਪੂਰੀ, ਕੱਲ੍ਹ ਦੁਪਹਿਰ ਕੀਤਾ ਜਾਵੇਗਾ ਲਾਂਚ

  • Share this:
  • Facebook share img
  • Twitter share img
  • Linkedin share img
ਇਸਰੋ ਨੇ ਚੰਦਰਯਾਨ-2 ਨੂੰ ਲੈ ਕੇ ਜਾਣ ਵਾਲੇ ਭਾਰੀ ਰਾਕੇਟ ਜੀ. ਐੱਸ.ਐੱਲ. ਵੀ. ਮਾਰਕ-3 ਦੀ ਰਿਹਰਸਲ ਪੂਰਾ ਕਰ ਲਈ ਗਈ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਰਾਕੇਟ ਤੋਂ ਚੰਦਰਯਾਨ-2 ਨੂੰ 22 ਜੁਲਾਈ ਯਾਨੀ ਕਿ ਦੁਪਹਿਰ 2.43 ਵਜੇ ਲਾਂਚ ਕੀਤਾ ਜਾਵੇਗਾ। ਪਹਿਲਾਂ ਇਸ ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਤਕਨੀਕੀ ਖਰਾਬੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਵਿਗਿਆਨੀਆਂ ਨੇ  ਜੀ. ਐੱਸ. ਐੱਲ. ਵੀ. ਮਾਰਕ-3 ਰਾਕੇਟ 'ਚ ਹੋਈ ਤਕਨੀਕੀ ਖਰਾਬੀ ਨੂੰ ਠੀਕ ਕਰ ਲਿਆ ਹੈ। ਇਸਰੋ ਨੇ ਟਵੀਟ ਕਰ ਕੇ ਦੱਸਿਆ ਕਿ ਬਾਹੁਬਲੀ ਕਿਹਾ ਜਾਣ ਵਾਲਾ ਜੀ. ਐੱਸ. ਐੱਲ. ਵੀ. ਮਾਰਕ-3 ਹੁਣ ਅਰਬਾਂ ਲੋਕਾਂ ਦੇ ਸੁਪਨੇ ਨੂੰ 'ਚੰਦਰਯਾਨ-2' ਦੇ ਰੂਪ ਵਿਚ ਚੰਦਰਮਾ 'ਤੇ ਜਾਣ ਲਈ ਤਿਆਰ ਹੈ।

ਧਰਤੀ ਅਤੇ ਚੰਦਰਮਾ ਵਿਚਾਲੇ ਦੂਰੀ ਲੱਗਭਗ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਉੱਥੋਂ ਚੰਦਰਮਾ ਲਈ ਲੰਬੀ ਯਾਤਰਾ ਸ਼ੁਰੂ ਹੋਵੇਗੀ।  ਜੀ. ਐੱਸ. ਐੱਲ. ਵੀ. ਮਾਰਕ-3 ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ 'ਚ 4 ਟਨ ਸ਼੍ਰੇਣੀ ਦੇ ਸੈਟੇਲਾਈਟ ਨੂੰ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੂੰ ਚੰਦਰਮਾ 'ਤੇ ਉਤਰਨ ਵਿਚ 54 ਦਿਨ ਲੱਗਣਗੇ। ਇਸ ਤੋਂ 11 ਸਾਲ ਪਹਿਲਾਂ ਇਸਰੋ ਨੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਦੀ ਲਾਂਚਿੰਗ ਕੀਤੀ ਸੀ।
First published: July 21, 2019
ਹੋਰ ਪੜ੍ਹੋ
ਅਗਲੀ ਖ਼ਬਰ